
ਵੋਟਰਾਂ ਦੇ ਧਰੁਵੀਕਰਨ ਲਈ ਸਮਾਜਕ ਸਦਭਾਵਨਾ ਦੇ ਬੰਧਨ ਤੋੜੇ ਜਾ ਰਹੇ ਹਨ : ਸੋਨੀਆ ਗਾਂਧੀ
ਨਵੀਂ ਦਿੱਲੀ, 14 ਸਤੰਬਰ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬੁਧਵਾਰ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਪਿਛਲੇ ਅੱਠ ਸਾਲਾਂ ਵਿਚ ਸੱਤਾ ਸਿਰਫ ਕੁਝ ਕੁ ਆਗੂਆਂ ਅਤੇ ਵਪਾਰਕ ਵਿਅਕਤੀਆਂ ਦੇ ਹੱਥਾਂ ਵਿਚ ਕੇਂਦਰਤ ਹੋ ਕੇ ਰਹਿ ਹੈ, ਜਿਸ ਨਾਲ ਭਾਰਤ ਦਾ ਲੋਕਤੰਤਰ ਅਤੇ ਸੰਸਥਾਵਾਂ ਕਮਜ਼ੋਰ ਹੋ ਰਹੀਆਂ ਹਨ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸੰਵਿਧਾਨਕ ਮੁੱਲਾਂ ਅਤੇ ਸਿਧਾਂਤਾਂ 'ਤੇ ਹਮਲਾ ਕੀਤਾ ਜਾ ਰਿਹਾ ਹੈ ਅਤੇ ਚੋਣ ਲਾਭ ਲਈ ਵੋਟਰਾਂ ਦਾ ਧਰੂਵੀਕਰਨ ਕਰਨ ਲਈ ਸਮਾਜਕ ਸਦਭਾਵਨਾ ਦੇ ਬੰਧਨਾਂ ਨੂੰ ਜਾਣਬੁਝ ਕੇ ਤੋੜਿਆ ਜਾ ਰਿਹਾ ਹੈ |
ਕਾਂਗਰਸ ਮੁਖੀ ਨੇ 'ਹਿੰਦੁਸਤਾਨ ਟਾਈਮਸ' ਵਿਚ ਇਕ ਲੇਖ ਵਿਚ ਲਿਖਿਆ ਕਿ ਪਹਿਲਾਂ ਸੁਤੰਤਰ ਰਹੀ ਸੰਸਥਾਵਾਂ ਹੁਣ ਕਾਰਜਪਾਲਿਕਾ ਦਾ ਯੰਤਰ ਬਣ ਕੇ ਰਹਿ ਗਈ ਹੈ, ਜੋ ਭੇਦਭਾਵ ਤਰੀਕੇ ਨਾਲ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਚੋਣਾਵੀ ਚੰਦੇ ਅਤੇ ਉਦਯੋਗਪਤੀਆਂ ਨਾਲ ਗਠਜੋੜ ਰਾਹੀਂ ਪੈਸਾ ਇਕੱਠਾ ਕਰ ਕੇ ਚੋਣ ਨਤੀਜਿਆਂ ਨੂੰ ਬਦਲਿਆ ਜਾ ਰਿਹਾ ਹੈ | ਸਰਕਾਰੀ ਏਜੰਸੀਆਂ ਸਰਕਾਰ ਦਾ ਵਿਰੋਧ ਕਰਨ ਵਾਲੀ ਪਾਰਟੀ ਪਿਛੇ ਲੱਗ ਜਾਂਦੀਆਂ ਹੈ | ਗਾਂਧੀ ਦਾ ਲੇਖ ਕੰਨਿਆਕੁਮਾਰੀ ਤੋਂ ਕਸ਼ਮੀਰ ਤਕ ਕੱਢੀ ਜਾ ਰਹੀ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਵਿਚਕਾਰ ਆਇਆ ਹੈ | ਯਾਤਰਾ ਦਾ ਉਦੇਸ਼ ਦੇਸ਼ ਵਿਚ ਕਥਿਤ ਵੰਡ ਦਾ ਮੁਕਾਬਲਾ ਕਰਨਾ ਅਤੇ ਪਾਰਟੀ ਗਠਜੋੜ ਨੂੰ ਮੁੜ ਤੋਂ ਜਿਉਂਦੇ ਕਰਨਾ ਹੈ | (ਪੀਟੀਆਈ)