ਕਾਂਗਰਸ ਦੀ ਪ੍ਰਧਾਨਗੀ ਚੋਣ : ਜੈਰਾਮ ਰਮੇਸ਼ ਨੇ ਸਹਿਮਤੀ ਦੀ ਕੀਤੀ ਵਕਾਲਤ, ਗਾਂਧੀ ਪ੍ਰਵਾਰ ਦੀ ਅਹਿਮੀਅਤ 'ਤੇ ਦਿਤਾ ਜ਼ੋਰ
Published : Sep 15, 2022, 5:53 am IST
Updated : Sep 15, 2022, 5:54 am IST
SHARE ARTICLE
image
image

ਕਾਂਗਰਸ ਦੀ ਪ੍ਰਧਾਨਗੀ ਚੋਣ : ਜੈਰਾਮ ਰਮੇਸ਼ ਨੇ ਸਹਿਮਤੀ ਦੀ ਕੀਤੀ ਵਕਾਲਤ, ਗਾਂਧੀ ਪ੍ਰਵਾਰ ਦੀ ਅਹਿਮੀਅਤ 'ਤੇ ਦਿਤਾ ਜ਼ੋਰ


ਜੇਕਰ ਇਕ ਤੋਂ ਵੱਧ ਉਮੀਦਵਾਰ ਹਨ ਤਾਂ 17 ਅਕਤੂਬਰ ਨੂੰ  ਵੋਟਾਂ ਪੈਣਗੀਆਂ

ਤਿਰੂਵਨੰਤਪੁਰਮ, 14 ਸਤੰਬਰ : ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਪ੍ਰਕਿਰਿਆ ਤੋਂ ਪਹਿਲਾਂ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਬੁੱਧਵਾਰ ਨਵੇਂ ਪ੍ਰਧਾਨ ਦੀ ਚੋਣ ਲਈ ਸਹਿਮਤੀ ਬਣਾਉਣ ਦੀ ਵਕਾਲਤ ਕੀਤੀ ਅਤੇ ਸੰਸਥਾ ਨਾਲ ਸਬੰਧਤ ਮਾਮਲਿਆਂ 'ਚ ਨਹਿਰੂ-ਗਾਂਧੀ ਪਰਵਾਰ ਦੀ ਅਹਿਮੀਅਤ ਕਾਇਮ ਰੱਖਣ 'ਤੇ ਜ਼ੋਰ ਦਿਤਾ | ਉਨ੍ਹਾਂ ਇਹ ਵੀ ਕਿਹਾ ਕਿ ਜੇ ਇਸ ਚੋਣ ਵਿਚ ਗਾਂਧੀ ਪਰਵਾਰ ਤੋਂ ਇਲਾਵਾ ਕੋਈ ਹੋਰ ਪ੍ਰਧਾਨ ਚੁਣਿਆ ਜਾਂਦਾ ਹੈ ਤਾਂ ਵੀ ਸੋਨੀਆ ਗਾਂਧੀ ਉਹ ਸ਼ਖਸ਼ੀਅਤ ਹੋਵੇਗੀ ਜਿਸ ਵਲ ਹਰ ਕੋਈ ਧਿਆਨ ਦੇਵੇਗਾ | ਰਾਹੁਲ ਗਾਂਧੀ ਪਾਰਟੀ ਦੇ ਵਿਚਾਰਧਾਰਕ ਕੇਂਦਰ ਵਜੋਂ ਰਹਿਣਗੇ |
ਇਕ ਇੰਟਰਵਿਊ ਦੌਰਾਨ ਰਮੇਸ਼ ਨੇ ਇਸ ਧਾਰਨਾ ਨੂੰ  ਪੂਰੀ ਤਰ੍ਹਾਂ ਰੱਦ ਕਰ ਦਿਤਾ ਕਿ ਜੇ ਕੋਈ ਹੋਰ ਪ੍ਰਧਾਨ ਬਣ ਗਿਆ ਤਾਂ ਵੀ ਰਾਹੁਲ ਗਾਂਧੀ 'ਬੈਕਸੀਟ ਡਰਾਈਵਿੰਗ' ਕਰਨਗੇ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇਕ ਉਦਾਰਵਾਦੀ ਅਤੇ ਲੋਕਰਾਜੀ ਵਿਅਕਤੀ ਹਨ | ਹਾਈ ਕਮਾਂਡ ਤੋਂ ਬਿਨਾਂ ਪਾਰਟੀ 'ਅਰਾਜਕ' ਬਣ ਜਾਵੇਗੀ | ਸਾਬਕਾ ਕੇਂਦਰੀ ਮੰਤਰੀ ਨੇ ਹਾਈ ਕਮਾਂਡ ਕਲਚਰ 'ਤੇ ਕੁਝ ਕਾਂਗਰਸੀ ਆਗੂਆਂ ਦੀ ਦਲੀਲ ਨੂੰ  ਰੱਦ ਕਰਦਿਆਂ ਕਿਹਾ ਕਿ ਅਜਿਹੀ ਵਿਵਸਥਾ ਨਾ ਹੋਣ 'ਤੇ ਪਾਰਟੀ 'ਚ ਅਰਾਜਕਤਾ ਪੈਦਾ ਹੋ ਜਾਵੇਗੀ | ਕਾਂਗਰਸ ਪ੍ਰਧਾਨ ਦੀ ਚੋਣ ਲਈ ਸਰਬਸੰਮਤੀ ਦੀ ਵਕਾਲਤ ਕਰਦਿਆਂ ਰਮੇਸ਼ ਨੇ ਕਾਂਗਰਸ ਦੇ ਸੀਨੀਅਰ ਨੇਤਾ ਕੇ. ਕਾਮਰਾਜ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ  ਪਾਰਟੀ ਦੀ ਅਗਵਾਈ ਕਰਨ ਲਈ ਸਾਰਿਆਂ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਸਹੀ ਸਹਿਮਤੀ ਬਣਾਉਣੀ ਚਾਹੀਦੀ ਹੈ |
ਉਨ੍ਹਾਂ ਕਿਹਾ, ''ਕਾਂਗਰਸ ਦੇ ਇਤਿਹਾਸ 'ਚ ਅਸੀਂ ਆਮ ਤੌਰ 'ਤੇ ਸਹਿਮਤੀ ਦੇ ਆਧਾਰ 'ਤੇ ਚੋਣਾਂ ਕਰਵਾਈਆਂ ਹਨ | ਚੋਣਾਂ 1938, 1950, 1997 ਅਤੇ 2000 'ਚ ਹੋਈਆਂ ਸਨ ਪਰ ਮੇਰੀ ਰਾਏ ਵਿਚ ਕਾਮਰਾਜ ਦੇ ਵਿਚਾਰ ਵਾਂਗ ਵਿਆਪਕ ਸਹਿਮਤੀ ਹੈ |
ਮੈਂ ਕਾਮਰਾਜ ਦੇ ਵਿਚਾਰਾਂ ਨਾਲ ਸਬੰਧਤ ਹਾਂ |U ਕਾਂਗਰਸ ਵਲੋਂ ਐਲਾਨੇ ਚੋਣ ਪ੍ਰੋਗਰਾਮ ਅਨੁਸਾਰ ਪਾਰਟੀ ਪ੍ਰਧਾਨ ਦੀ ਚੋਣ ਲਈ ਨੋਟੀਫਿਕੇਸ਼ਨ 22 ਸਤੰਬਰ ਨੂੰ  ਜਾਰੀ ਕੀਤੀ ਜਾਵੇਗੀ | ਨਾਮਜ਼ਦਗੀਆਂ 24 ਸਤੰਬਰ ਤੋਂ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ | ਜੇਕਰ ਇਕ ਤੋਂ ਵੱਧ ਉਮੀਦਵਾਰ ਹਨ ਤਾਂ 17 ਅਕਤੂਬਰ ਨੂੰ  ਵੋਟਾਂ ਪੈਣਗੀਆਂ |     (ਪੀਟੀਆਈ)

SHARE ARTICLE

ਏਜੰਸੀ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement