ਪੰਜਾਬ ਪੁਲਿਸ ’ਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਅਗਲੇ ਮਹੀਨੇ ਹੋਵੇਗੀ ਭਰਤੀ
Published : Sep 15, 2022, 3:21 pm IST
Updated : Sep 15, 2022, 3:21 pm IST
SHARE ARTICLE
Good news for the youth who are joining the Punjab Police
Good news for the youth who are joining the Punjab Police

OMR ਆਧਾਰਿਤ ਹੋਵੇਗਾ ਪੇਪਰ

 

ਚੰਡੀਗੜ੍ਹ: ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਸਰਕਾਰ ਵੱਡਾ ਤੋਹਫ਼ਾ ਲੈ ਕੇ ਆ ਰਹੀ ਹੈ। ਸਾਲ 2016 ਤੋਂ ਬਾਅਦ ਹੁਣ ਨੌਜਵਾਨਾਂ ਨੂੰ ਸਾਲ 2022 ਵਿਚ ਪੰਜਾਬ ਪੁਲਿਸ ਵਿਭਾਗ ਵਿਚ ਨੌਕਰੀ ਹਾਸਲ ਕਰ ਕੇ ਸੂਬੇ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ। ਪੰਜਾਬ ਸਰਕਾਰ ਨੇ ਅਕਤੂਬਰ ਦੇ ਅੱਧ ਵਿਚ ਪੁਲਿਸ ਵਿਭਾਗ ਦੇ ਵੱਖ-ਵੱਖ ਕਾਡਰਾਂ ਵਿਚ ਜਵਾਨਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਹੈ। ਇਹ ਭਰਤੀ ਕਾਂਸਟੇਬਲ, ਹੈੱਡ ਕਾਂਸਟੇਬਲ ਅਤੇ ਸਬ-ਇੰਸਪੈਕਟਰ ਦੇ ਅਹੁਦਿਆਂ ਲਈ ਹੋਵੇਗੀ।

ਸਬ-ਇੰਸਪੈਕਟਰ ਦੇ ਅਹੁਦੇ 'ਤੇ ਚੁਣੇ ਗਏ ਜਵਾਨਾਂ ਨੂੰ ਜ਼ਿਲ੍ਹਾ ਪੁਲਿਸ, ਆਰਮਡ ਪੁਲਿਸ, ਇੰਟੈਲੀਜੈਂਸ ਅਤੇ ਇਨਵੈਸਟੀਗੇਸ਼ਨ ਕੇਡਰ ਵਿਚ ਸੇਵਾ ਕਰਨ ਦਾ ਮੌਕਾ ਮਿਲੇਗਾ। ਹੈੱਡ ਕਾਂਸਟੇਬਲ ਦੇ ਅਹੁਦੇ 'ਤੇ ਚੁਣੇ ਗਏ ਜਵਾਨਾਂ ਨੂੰ ਜਾਂਚ ਕੇਡਰ ਵਿਚ ਸੇਵਾ ਕਰਨ ਦਾ ਮੌਕਾ ਮਿਲੇਗਾ ਅਤੇ ਕਾਂਸਟੇਬਲ ਦੇ ਅਹੁਦੇ ਲਈ ਚੁਣੇ ਗਏ ਜਵਾਨਾਂ ਨੂੰ ਖੁਫ਼ੀਆ ਅਤੇ ਜਾਂਚ ਕੇਡਰ ਵਿਚ ਸੇਵਾ ਕਰਨ ਦਾ ਮੌਕਾ ਮਿਲੇਗਾ।

ਇਸ ਭਰਤੀ ਪ੍ਰਕਿਰਿਆ ਦਾ ਇਮਤਿਹਾਨ ਇਮਤਿਹਾਨ ਦੇ ਪੇਪਰਾਂ ਦੇ ਲੀਕ ਹੋਣ ਅਤੇ ਹੋਰ ਕਿਸਮ ਦੀਆਂ ਸੁਰੱਖਿਆ ਚਿੰਤਾਵਾਂ ਤੋਂ ਬਚਣ ਲਈ ਆਪਟੀਕਲ ਮਾਰਕ ਰੀਕੋਗਨੀਸ਼ਨ (OMR) 'ਤੇ ਆਧਾਰਿਤ ਹੋਵੇਗਾ।

 ਇਸ ਤੋਂ ਪਹਿਲਾਂ ਸਾਲ 2011 'ਚ ਪੰਜਾਬ ਪੁਲਿਸ ਵਿਭਾਗ 'ਚ ਸਿੱਧੀ ਸਬ-ਇੰਸਪੈਕਟਰ ਦੀ ਭਰਤੀ ਕੀਤੀ ਗਈ ਸੀ ਪਰ ਕਿਸੇ ਕਾਰਨ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੋਣ ਕਾਰਨ ਸਾਲ 2013 'ਚ ਉਮੀਦਵਾਰਾਂ ਦੀ ਚੋਣ ਕੀਤੀ ਗਈ ਸੀ ਅਤੇ 2014 ਵਿਚ ਉਨ੍ਹਾਂ ਦੀ ਜੁਆਇਨਿੰਗ ਹੋਈ ਸੀ । ਇਸ ਤੋਂ ਬਾਅਦ ਸਾਲ 2015 ਵਿਚ ਕਰੀਬ 110 ਮਹਿਲਾ ਸਿਪਾਹੀਆਂ ਦੀ ਭਰਤੀ ਕੀਤੀ ਗਈ।

ਸਾਲ 2016 ਵਿਚ ਵੀ ਮਹਿਲਾ ਜਵਾਨਾਂ ਦੀਆਂ ਲਗਭਗ 235 ਅਸਾਮੀਆਂ ਅਤੇ ਲਗਭਗ 210 ਪੁਰਸ਼ ਜਵਾਨਾਂ ਦੀ ਭਰਤੀ ਕੀਤੀ ਗਈ ਸੀ। ਪਿਛਲੀ ਸਰਕਾਰ ਦੌਰਾਨ ਵੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਪਰ ਪੇਪਰ ਲੀਕ ਹੋਣ ਕਾਰਨ ਇਹ ਭਰਤੀ ਰੱਦ ਕਰਨੀ ਪਈ ਸੀ। ਸਾਲ 2016 ਵਿਚ ਕਾਂਸਟੇਬਲ ਦੇ ਅਹੁਦੇ ਲਈ ਭਰਤੀ ਵੀ ਕੀਤੀ ਗਈ ਸੀ।

ਪੰਜਾਬ 'ਚ 'ਆਪ' ਦੀ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਸਾਲ 'ਚ ਨੌਜਵਾਨਾਂ ਨੂੰ ਨੌਕਰੀਆਂ ਦਾ ਮੌਕਾ ਮਿਲ ਰਿਹਾ ਹੈ। ਵੱਖ-ਵੱਖ ਕੈਡਰਾਂ ਵਿਚ ਪੁਲਿਸ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ, ਤਾਂ ਜੋ ਪੰਜਾਬ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਚੁਸਤ-ਦਰੁੱਸਤ ਰੱਖਿਆ ਜਾ ਸਕੇ ਅਤੇ ਹਰੇਕ ਨਾਗਰਿਕ ਨੂੰ ਚਿੰਤਾ ਮੁਕਤ ਰੱਖਿਆ ਜਾ ਸਕੇ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement