ਮਹਾਰਾਣੀ ਐਲਿਜ਼ਬੈਥ ਦੇ ਅੰਤਮ ਸਸਕਾਰ 'ਚ ਸ਼ਾਮਲ ਹੋਣਗੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ
Published : Sep 15, 2022, 12:59 am IST
Updated : Sep 15, 2022, 12:59 am IST
SHARE ARTICLE
image
image

ਮਹਾਰਾਣੀ ਐਲਿਜ਼ਬੈਥ ਦੇ ਅੰਤਮ ਸਸਕਾਰ 'ਚ ਸ਼ਾਮਲ ਹੋਣਗੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ

ਨਵੀਂ ਦਿੱਲੀ, 14 ਸਤੰਬਰ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਮਹਾਰਾਣੀ ਐਲਿਜ਼ਬੈਥ ਦੇ ਅੰਤਮ ਸਸਕਾਰ ਵਿਚ ਸ਼ਾਮਲ ਹੋਣ ਅਤੇ ਭਾਰਤ ਸਰਕਾਰ ਵਲੋਂ ਸੋਗ ਪ੍ਰਗਟ ਕਰਨ ਲਈ 17-19 ਸਤੰਬਰ ਤਕ ਲੰਡਨ ਦਾ ਦੌਰਾ ਕਰਨਗੇ | ਰਾਸ਼ਟਰਮੰਡਲ ਦੇਸ਼ਾਂ ਦੀ ਮੁਖੀ ਅਤੇ ਬਿ੍ਟੇਨ ਦੀ ਰਾਸ਼ਟਰ ਪ੍ਰਧਾਨ ਰਹੀ ਮਹਾਰਾਣੀ ਐਲਿਜ਼ਬੇਥ ਦਾ 8 ਸਤੰਬਰ ਨੂੰ  ਦਿਹਾਂਤ ਹੋ ਗਿਆ | ਉਹ 96 ਸਾਲ ਦੀ ਸੀ | ਮਹਾਰਾਣੀ ਦਾ ਅੰਤਮ ਸਸਕਾਰ ਲੰਡਨ ਦੇ ਵੈਸਟਮਿੰਸਟਰ ਐਬੇ ਵਿਖੇ ਸੋਮਵਾਰ, 19 ਸਤੰਬਰ ਨੂੰ  ਦੁਪਹਿਰ 3.30 ਵਜੇ ਹੋਵੇਗਾ |
ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉੱਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦਿਹਾਂਤ 'ਤੇ ਡੂੰਘਾ ਸੋਗ ਜ਼ਾਹਰ ਕੀਤਾ | ਪ੍ਰਧਾਨ ਮੰਤਰੀ ਮੋਦੀ ਨੇ 2015 ਅਤੇ 2018 ਵਿਚ ਮਹਾਰਾਣੀ ਨਾਲ ਅਪਣੀਆਂ 'ਯਾਦਗਾਰ' ਮੁਲਾਕਾਤਾਂ ਨੂੰ  ਵੀ ਯਾਦ ਕੀਤਾ ਅਤੇ ਕਿਹਾ ਕਿ ਉਹ ਉਨ੍ਹਾਂ ਦੀ ਦਿਆਲਤਾ ਨੂੰ  ਕਦੇ ਨਹੀਂ ਭੁੱਲਣਗੇ | ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ 12 ਸਤੰਬਰ ਨੂੰ  ਨਵੀਂ ਦਿੱਲੀ ਵਿਚ  ਬਿ੍ਟਿਸ਼ ਹਾਈ ਕਮਿਸ਼ਨ 'ਚ ਜਾ ਕੇ ਰਸਮੀ ਰੂਪ ਨਾਲ ਭਾਰਤ ਵਲੋਂ ਸੋਗ ਜ਼ਾਹਰ ਕੀਤਾ | ਭਾਰਤ ਨੇ ਮਰਹੂਮ ਮਹਾਰਾਣੀ ਦੇ ਸਨਮਾਨ 'ਚ 11 ਸਤੰਬਰ ਨੂੰ  ਇਕ ਦਿਨ ਦਾ ਰਾਸ਼ਟਰੀ ਸੋਗ ਵੀ ਐਲਾਨ ਕੀਤਾ ਸੀ | ਇਸ ਦੌਰਾਨ ਭਾਰਤ ਦੇ ਰਾਸ਼ਟਰੀ ਝੰਡੇ ਨੂੰ  ਅੱਧਾ ਝੁਕਾਇਆ ਗਿਆ ਸੀ |
ਵਿਦੇਸ਼ ਮੰਤਰਾਲਾ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਹਾਰਾਣੀ ਐਲਿਜ਼ਬੇਥ ਦੇ 70 ਸਾਲਾਂ ਦੇ ਲੰਬੇ ਸ਼ਾਸਨਕਾਲ 'ਚ ਭਾਰਤ ਅਤੇ ਬਿ੍ਟੇਨ ਸਬੰਧ ਮਜ਼ਬੂਤ ਹੋਏ | ਉਨ੍ਹਾਂ ਨੇ ਰਾਸ਼ਟਰਮੰਡਲ ਦੇ ਪ੍ਰਧਾਨ ਦੇ ਰੂਪ 'ਚ ਲੱਖਾਂ-ਕਰੋੜਾਂ ਲੋਕਾਂ ਦੇ ਕਲਿਆਣ ਲਈ ਮਹੱਤਵਪੂਰਨ ਯੋਗਦਾਨ ਪਾਇਆ |     (ਏਜੰਸੀ)

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement