
ਰੋਹਤਕ ਦੀ ਨੂੰ ਹ ਯੂਪੀ 'ਚ ਬਣੀ ਜੱਜ, ਕੌਮੀ ਪੱਧਰ 'ਤੇ ਪ੍ਰੀਖਿਆ 'ਚ ਹਾਸਲ ਕੀਤਾ ਪਹਿਲਾ ਸਥਾਨ
ਰੋਹਤਕ, 14 ਸਤੰਬਰ : ਉੱਤਰ ਪ੍ਰਦੇਸ਼ ਹਾਈ ਜ਼ੂਡੀਸ਼ੀਅਲ ਸਰਵਿਸ (ਉੱਚ ਨਿਆਇਕ ਸੇਵਾ) 'ਚ ਹਰਿਆਣਾ ਦੇ ਰੋਹਤਕ ਦੀ ਨੂੰ ਹ ਮੰਜੂਬਾਲਾ ਭਾਲੋਟੀਆ ਨੇ ਪੂਰੇ ਦੇਸ਼ ਅੰਦਰ ਪਹਿਲਾ ਰੈਂਕ ਹਾਸਲ ਕੀਤਾ ਹੈ, ਜੋ ਸਿੱਧੀ ਭਰਤੀ ਤਹਿਤ ਵਧੀਕ ਅਤੇ ਜ਼ਿਲ੍ਹਾ ਸੈਸ਼ਨ ਜੱਜ ਦੇ ਅਹੁਦੇ 'ਤੇ ਨਿਯੁਕਤ ਹੋਵੇਗੀ | ਪ
੍ਰੀਖਿਆ ਦਾ ਨਤੀਜਾ ਸੋਮਵਾਰ ਨੂੰ ਪ੍ਰਯਾਗਰਾਜ ਹਾਈ ਕੋਰਟ ਤੋਂ ਜਾਰੀ ਕੀਤਾ ਗਿਆ | ਮੰਜੂਬਾਲਾ ਮੂਲ ਰੂਪ ਤੋਂ ਰਾਜਸਥਾਨ ਸਥਿਤ ਜੈਪੁਰ ਦੇ ਕਾਰੋਬਾਰੀ ਪਰਵਾਰ ਤੋਂ ਹੈ, ਸਾਲ 2010 ਵਿਚ ਲਾਅ ਦੀ ਪੜ੍ਹਾਈ ਪੂਰੀ ਕੀਤੀ | ਇਸ ਤੋਂ ਬਾਅਦ 2012 ਵਿਚ ਨੈੱਟ ਕੁਆਲੀਫਾਈ ਕੀਤਾ | ਪਤੀ ਮੁੰਬਈ ਦੇ ਇਕ ਨਿੱਜੀ ਬੈਂਕ ਦੀ ਨੋਇਡਾ ਬਰਾਂਚ 'ਚ ਸੀਨੀਅਰ ਮੈਨੇਜਰ ਸਨ, ਜਦਕਿ ਸਹੁਰੇ ਸ਼ਮਸ਼ੇਰ ਅਹਿਲਾਵਤ ਨੇਕੀਰਾਮ ਕਾਲਜ ਰੋਹਤਕ ਅਤੇ ਸੱਸ ਆਸ਼ਾ ਸਰਕਾਰੀ ਮਹਿਲਾ ਕਾਲਜ ਰੋਹਤਕ 'ਚ ਪਿ੍ੰਸੀਪਲ ਸਨ |
ਮੰਜੂਬਾਲਾ ਨੇ ਦਸਿਆ ਕਿ ਉਸ ਨੇ 'ਚ ਯੂ. ਪੀ. ਹਾਈ ਜ਼ੂਡੀਸ਼ੀਅਲ ਦੀ ਪ੍ਰੀਖਿਆ ਦਿਤੀ | ਜੁਲਾਈ 2022 'ਚ ਪ੍ਰੀਖਿਆ ਦਾ ਨਤੀਜਾ ਆਇਆ | 1 ਅਤੇ 2 ਅਗੱਸਤ ਨੂੰ ਪ੍ਰਯਾਗਰਾਜ 'ਚ ਇੰਟਰਵਿਊ ਹੋਇਆ | ਹੁਣ 12 ਸਤੰਬਰ ਨੂੰ ਪ੍ਰੀਖਿਆ ਦਾ ਫ਼ਾਈਨਲ ਨਤੀਜਾ ਆਇਆ ਹੈ, ਜਿਸ 'ਚ ਉਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | (ਏਜੰਸੀ)