
Mohali News: ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
Mohali girl brutally beaten: ਮੋਹਾਲੀ ਦੇ ਡੇਰਾਬੱਸੀ 'ਚ ਇਕ ਵਿਅਕਤੀ ਨੇ 9 ਸਾਲਾ ਬੱਚੀ ਦੇ ਘਰ 'ਚ ਦਾਖਲ ਹੋ ਕੇ ਚੱਪਲਾਂ ਨਾਲ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਪਹਿਲਾਂ ਲੜਕੀ ਨੂੰ ਵਾਲਾਂ ਤੋਂ ਘਸੀਟ ਕੇ ਕਮਰੇ ਤੋਂ ਬਾਹਰ ਲੈ ਗਿਆ। ਫਿਰ ਉਸ ਨੇ ਚੱਪਲਾਂ ਨਾਲ ਲੜਕੀ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਲੜਕੀ ਦੀ ਕੁੱਟਮਾਰ ਕਰ ਰਿਹਾ ਸੀ ਤਾਂ ਉਹ ਬਚਾਉਣ ਲਈ ਤਰਲੇ ਕਰਦੀ ਰਹੀ।
ਪਰ ਬਜ਼ੁਰਗ ਕੁਝ ਸੁਣਨ ਨੂੰ ਤਿਆਰ ਨਹੀਂ ਸੀ। ਘਟਨਾ ਸਮੇਂ ਲੜਕੀ ਦਾ ਪਰਿਵਾਰ ਘਰ ਵਿਚ ਨਹੀਂ ਸੀ। ਇਸ ਦੇ ਨਾਲ ਹੀ ਉੱਥੇ ਇਕੱਠੀ ਹੋਈ ਭੀੜ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਮਾਮਲਾ ਧਿਆਨ ਵਿੱਚ ਆਉਂਦੇ ਹੀ ਪੁਲਿਸ ਸਰਗਰਮ ਹੋ ਗਈ। ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਮਾਮਲਾ ਡੇਰਾਬੱਸੀ ਦੇ ਮੁਹੱਲਾ ਲੋਹਾਰਾ ਦਾ ਹੈ। ਪਤਾ ਲੱਗਾ ਹੈ ਕਿ ਕਿਸੇ ਨੇ ਰੋੜਾ ਸੁੱਟਿਆ ਹੈ। ਜੋ ਸਾਈਕਲ ਸਵਾਰ ਬਜ਼ੁਰਗ ਨੂੰ ਲੱਗਿਆ। ਇਸ ਤੋਂ ਬਾਅਦ ਗੁੱਸੇ 'ਚ ਆਏ ਵਿਅਕਤੀ ਨੇ ਜਦੋਂ ਪੱਥਰ ਸੁੱਟਣ ਵਾਲੇ ਵਿਅਕਤੀ ਬਾਰੇ ਪੁੱਛਿਆ ਤਾਂ ਡਰ ਦੇ ਮਾਰੇ ਬੱਚਿਆਂ ਨੇ ਸੋਨਾਕਸ਼ੀ ਦਾ ਨਾਂ ਲਿਆ। ਇਸ ਤੋਂ ਬਾਅਦ ਉਹ ਬੱਚਿਆਂ ਨੂੰ ਨਾਲ ਲੈ ਕੇ ਲੜਕੀ ਦੇ ਘਰ ਪਹੁੰਚ ਗਿਆ। ਉਹ ਲੜਕੀ ਨੂੰ ਵਾਲਾਂ ਤੋਂ ਫੜ ਕੇ ਘਰੋਂ ਬਾਹਰ ਲੈ ਆਇਆ। ਇਸ ਤੋਂ ਬਾਅਦ ਉਸ ਨੇ ਚੱਪਲਾਂ ਨਾਲ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਲੜਕੀ ਨੇ ਦੱਸਿਆ ਕਿ ਉਹ ਪਹਿਲੀ ਜਮਾਤ ਵਿੱਚ ਪੜ੍ਹਦੀ ਹੈ। ਉਸ ਦੇ ਪਿਤਾ ਦਾਮੋਦਰਦਾਸ ਅਤੇ ਲੜਕੀ ਦੀ ਮਾਂ ਸੁਸ਼ਿਤਾ ਹੈ। ਉਸ ਦਾ ਪਰਿਵਾਰ ਇਕ ਘਰ ਵਿਚ ਰਹਿੰਦਾ ਹੈ। ਡੇਰਾਬੱਸੀ ਥਾਣੇ ਦੇ ਇੰਚਾਰਜ ਮਨਦੀਪ ਨੇ ਦੱਸਿਆ ਕਿ ਉਸ ਨੇ ਵੀਡੀਓ ਦੇਖ ਲਈ ਹੈ, ਹਾਲਾਂਕਿ ਮੁਲਜ਼ਮ ਪੇਸ਼ੇ ਤੋਂ ਬਾਗਬਾਨ ਹੈ।
ਉਨ੍ਹਾਂ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਲੜਕੀ ਨੂੰ ਕਿਉਂ ਕੁੱਟਿਆ ਗਿਆ। ਫੁੱਲ ਤੋੜਨ ਦੀ ਗੱਲ ਵੀ ਹੈ। ਜਿਵੇ ਹੀ ਮੁਲਜ਼ਮ ਸਾਹਮਣੇ ਆਵੇਗਾ। ਉਸ ਤੋਂ ਬਾਅਦ ਹੀ ਸਾਰੀ ਕਹਾਣੀ ਸਪੱਸ਼ਟ ਹੋ ਜਾਵੇਗੀ। ਅਸੀਂ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੇ ਹਾਂ।