
ਪਿੰਡ ਚੱਕ ਜਾਨੀਸਰਉਹ ਪਿੰਡ ਹੈ ਜਿੱਥੇ ਥੋੜੇ ਦਿਨ ਪਹਿਲਾ ਹੀ ਐੱਸ.ਸੀ. ਵਰਗ ਦੇ ਵਿਅਕਤੀ ਦੀ ਕੁੱਟਮਾਰ ਕਰਕੇ ਮੂੰਹ ਵਿਚ ਪਿਸ਼ਾਬ ਪਾ ਕੇ ਘਿਨੌਣੀ ਹਰਕਤ ਕੀਤੀ ਗਈ ਸੀ।
ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਅੱਜ ਸਵੇਰੇ ਪ੍ਰੈੱਸ ਕਾਨਫ਼ਰੰਸ ਕਰਨ ਗਏ। ਇਸ ਕਾਨਫ਼ਰੰਸ ਦੇ ਖ਼ਤਮ ਹੋਣ ਤੋਂ ਬਾਅਦ ਸਾਂਪਲਾ ਕਾਫ਼ਲੇ ਸਮੇਤ ਪਿੰਡ ਚੱਕ ਜਾਨੀਸਰ ਜਾਣ ਲਈ ਰਵਾਨਾ ਹੋਏ। ਦੱਸ ਦੇਈਏ ਕਿ ਪਿੰਡ ਚੱਕ ਜਾਨੀਸਰਉਹ ਪਿੰਡ ਹੈ ਜਿੱਥੇ ਥੋੜੇ ਦਿਨ ਪਹਿਲਾ ਹੀ ਐੱਸ.ਸੀ. ਵਰਗ ਦੇ ਵਿਅਕਤੀ ਦੀ ਕੁੱਟਮਾਰ ਕਰਕੇ ਮੂੰਹ ਵਿਚ ਪਿਸ਼ਾਬ ਪਾ ਕੇ ਘਿਨੌਣੀ ਹਰਕਤ ਕੀਤੀ ਗਈ ਸੀ।
farmer protestਸਾਂਪਲਾ ਦੇ ਕਾਫ਼ਲੇ ਸਮੇਤ ਪਿੰਡ ਆਉਣ ਦੇ ਬਾਰੇ ਕਿਸਾਨ ਜਥੇਬੰਦੀਆਂ ਨੂੰ ਪਤਾ ਚਲਿਆ ਤੇ ਉਨ੍ਹਾਂ ਤੁਰੰਤ ਰਸਤੇ ਵਿਚ ਪਿੰਡ ਮਹਾਂਬੱਧਰ ਨੇੜੇ ਕਾਫ਼ਲੇ ਨੂੰ ਸੜਕ 'ਤੇ ਧਰਨਾ ਦੇ ਕੇ ਰੋਕ ਦਿੱਤਾ। ਇਸ ਦੌਰਾਨ ਹੀ ਵਿਜੇ ਸਾਂਪਲਾ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਕੁਲਦੀਪ ਸਿੰਘ ਭੰਗੇਵਾਲਾ ਅਤੇ ਹੋਰ ਵਰਕਰ ਸੜਕ 'ਤੇ ਧਰਨੇ 'ਤੇ ਬੈਠ ਗਏ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮਾਹੌਲ ਵਿਗੜ ਗਿਆ ਤੇ ਫਿਰ ਮੌਕੇ ਤੇ ਪੁਲਿਸ ਵੀ ਆ ਗਈ।