ਭਾਜਪਾ ਪ੍ਰਧਾਨ 'ਤੇ ਹਮਲਾ ਮੈਂ ਕਰਵਾਇਐ, ਕਿਸਾਨਾਂ ਦੀ ਬਜਾਏ ਮੇਰੇ 'ਤੇ ਪਰਚਾ ਦਰਜ ਕਰੋ
Published : Oct 15, 2020, 6:08 am IST
Updated : Oct 15, 2020, 6:08 am IST
SHARE ARTICLE
image
image

ਭਾਜਪਾ ਪ੍ਰਧਾਨ 'ਤੇ ਹਮਲਾ ਮੈਂ ਕਰਵਾਇਐ, ਕਿਸਾਨਾਂ ਦੀ ਬਜਾਏ ਮੇਰੇ 'ਤੇ ਪਰਚਾ ਦਰਜ ਕਰੋ

ਬਿੱਟੂ ਨੇ ਬੀਜੇਪੀ ਉਤੇ ਨਵੇਂ ਅੰਦਾਜ਼ ਵਿਚ ਵਿਅੰਗ ਕਸਿਆ
 

ਮਾਛੀਵਾੜਾ ਸਾਹਿਬ, 14 ਅਕਤੂਬਰ (ਪਪ): ਲੋਕ ਸਭਾ ਹਲਕਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ਵਿਰੁਧ ਖੇਤੀਬਾੜੀ ਕਾਨੂੰਨਾਂ ਸਬੰਧੀ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ 'ਚ ਨਿਤਰਦਿਆਂ ਕਿਹਾ ਕਿ ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹਮਲੇ ਦੀ ਉਹ ਜ਼ਿੰਮੇਵਾਰੀ ਲੈਂਦੇ ਹਨ, ਇਸ ਲਈ ਕਿਸਾਨਾਂ 'ਤੇ ਪਰਚਾ ਦਰਜ ਕਰਨ ਦੀ ਬਜਾਏ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਕਰਵਾ ਦਿਤੀ ਜਾਵੇ।
ਅਕਾਲੀ ਬੁਲਾਰਿਆਂ ਨੇ ਬੀਜੇਪੀ-ਪੱਖੀ ਸਟੈਂਡ ਲੈਂਦਿਆਂ, ਇਸ ਨੂੰ 'ਦੋਸ਼ ਮੰਨਣਾ' ਕਹਿ ਕੇ ਬਿੱਟੂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕਰ ਛੱਡੀ ਪਰ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਮਾਮੂਲੀ ਜਹੀ ਸਮਝ ਰੱਖਣ ਵਾਲਾ ਬੰਦਾ ਵੀ ਸਮਝ ਸਕਦਾ ਹੈ ਕਿ ਬਿੱਟੂ, ਬੀਜੇਪੀ ਪਾਰਟੀ ਨੂੰ ਸਗੋਂ ਇਹ ਕਹਿ ਕੇ ਕਟਹਿਰੇ ਵਿਚ ਖੜਾ ਕਰ ਰਹੇ ਸਨ ਜੋ ਹਰ ਛੋਟੇ ਮੋਟੇ ਵਿਰੋਧ ਨੂੰ ਬਹੁਤ ਵੱਡਾ ਕਰ ਕੇ ਪ੍ਰਚਾਰਨ ਲਗਦੀ ਹੈ। ਇਸ ਪ੍ਰਵਿਰਤੀ ਦਾ ਮਜ਼ਾਕ ਉਡਾਉਂਦਿਆਂ ਬਿੱਟੂ ਨੇ ਕਿਹਾ ਕਿ ਕਿਸਾਨਾਂ ਦਾ ਰੋਸ ਬੀਜੇਪੀ ਨੂੰ ਸਮਝ ਨਹੀਂ ਆ ਸਕਦਾ ਤਾਂ ਕਿਸਾਨਾਂ ਨਾਲ ਖ਼ਫ਼ਾ ਹੋਣ ਦੀ ਬਜਾਏ ਮੇਰੇ (ਬਿੱਟੂ) ਉਤੇ ਗੁੱਸਾ ਕੱਢ ਲਵੇ।
ਉਹ ਅੱਜ ਮਾਛੀਵਾੜਾ ਵਿਖੇ ਅਪਣੇ ਨਾਨਾ ਡੋਗਰ ਸਿੰਘ ਕੂੰਨਰ ਦੇ ਅੰਤਮ ਸਸਕਾਰ ਮੌਕੇ ਆਏ ਸਨ ਅਤੇ ਬਾਅਦ 'ਚ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਤੋਂ ਇਲਾਵਾ ਹਰ ਵਰਗ 'ਚ ਇਹ ਖੇਤੀਬਾੜੀ ਬਿੱਲ ਪਾਸ ਹੋਣ ਕਾਰਨ ਰੋਸ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਕਿਸਾਨ ਅਪਣੇ ਹੱਕਾਂ ਲਈ ਸਾਰਾ ਦਿਨ, ਸਾਰੀ ਰਾਤ ਰੇਲ ਪਟੜੀਆਂ, ਸੜਕਾਂ 'ਤੇ ਧਰਨਾ ਲਗਾ ਰਹੇ ਹਨ ਅਤੇ ਦੂਜੇ ਪਾਸੇ ਭਾਜਪਾ ਆਗੂ ਉਨ੍ਹਾਂ ਕੋਲੋਂ ਹੂਟਰ ਮਾਰ ਕੇ ਕਿਸਾਨਾਂ ਦੇ ਹੱਕ 'ਚ ਨਿਤਰਨ ਦੀ ਬਜਾਏ ਉਨ੍ਹਾਂ ਨੂੰ ਮੂੰਹ ਚਿੜਾ ਕੇ ਲੰਘ ਰਹੇ ਹਨ। ਜੇਕਰ ਅੱਗੇ ਤੋਂ ਵੀ ਕੋਈ ਵੀ ਭਾਜਪਾ ਆਗੂ
ਅਜਿਹੀ ਘਟੀਆ ਹਰਕਤ ਕਰੇਗਾ ਤੇ ਉਸ ਉਪਰ ਹਮਲਾ ਹੋਇਆ ਉਸ ਲਈ ਵੀ ਜ਼ਿੰਮੇਵਾਰ ਰਵਨੀਤ ਸਿੰਘ ਬਿੱਟੂ ਹੋਵੇਗਾ। ਕੇਂਦਰੀ ਸਰਕਾਰ 'ਚ ਹਰਦੀਪ ਸਿੰਘ ਪੁਰੀ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਹ ਅਪਣੇ ਆਪ ਨੂੰ ਪੰਜਾਬ ਦਾ ਸਿੱਖ ਕਹਾਉਂਦਾ ਹੈ ਪਰ ਉਸ ਨੇ ਪੰਜਾਬ ਦੇ ਹਿੱਤਾਂ ਤੇ ਕਿਸਾਨਾਂ ਲਈ ਇਕ ਵਾਰ ਵੀ ਅਵਾਜ਼ ਬੁਲੰਦ ਨਾ ਕੀਤੀ।
 ਸਾਬਕਾ ਮੰਤਰੀ ਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਜੇ ਸਿੱਧੂ ਦਾ ਕਾਂਗਰਸ 'ਚ ਦਮ ਘੁੱਟਦਾ ਹੈ ਤਾਂ ਉਹ ਛੱਡ ਕੇ ਚਲਾ ਜਾਵੇ। ਨਵਜੋਤ ਸਿੱਧੂ ਇਹ ਬਹੁਤ ਵੱਡਾ ਲੀਡਰimageimage ਹੈ। ਪਹਿਲਾਂ ਉਸ ਨੇ ਭਾਜਪਾ ਨੂੰ ਅਜਮਾਇਆ ਅਤੇ ਫਿਰ ਕਾਂਗਰਸ ਨੂੰ, ਜੇਕਰ ਇਥੇ ਵੀ ਪੁੱਛਗਿੱਛ ਨਹੀਂ ਹੋ ਰਹੀ ਤਾਂ ਉਹ ਕਿਸੇ ਹੋਰ ਪਾਰਟੀ 'ਚ ਜਾ ਕੇ ਅਪਣੀ ਕਿਸਮਤ ਅਜਮਾ ਸਕਦੇ ਹਨ।

 

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement