
ਜਗਸੀਰ ਜੀਦਾ ਨੇ ਕਿਹਾ ਕਲਾਕਾਰ ਚਾਹੁਣ ਤਾਂ ਸਮਾਂ ਬਦਲਿਆ ਜਾ ਸਕਦੈ, ਕਲਾ ਲੋਕਾਂ ਲਈ ਹੋਵੇ ਕਲਾ ਲਈ ਨਹੀਂ
ਫਾਜ਼ਿਲਕਾ: ਪੰਜਾਬ 'ਚ ਨਵੇਂ ਖੇਤੀ ਕਾਨੂੰਨਾਂ ਦੇ ਚਲਦੇ ਕਿਸਾਨ ਜਥੇਬੰਦੀਆਂ ਵਲੋਂ ਰੋਸ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦੇ ਅੱਜ ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਪਿੰਡ ਥੇਹ ਕਲੰਦਰ ਦੇ ਟੋਲ ਪਲਾਜੇ ਤੇ ਅਜੇ ਤੱਕ ਕਿਸਾਨਾਂ ਵਲੋਂ ਧਰਨਾ ਜਾਰੀ ਹੈ। ਅੱਜ ਕਿਸਾਨਾਂ ਵੱਲੋਂ ਲਾਏ ਧਰਨੇ ਪ੍ਰਦਰਸ਼ਨ ਵਿੱਚ ਵੱਖ ਵੱਖ ਗਾਇਕਾਂ ਤੇ ਲੇਖਕਾਂ ਨੇ ਮੋਦੀ ਸਰਕਾਰ ਦੇ ਕਿਸਾਨ ਮਾਰੂ ਕਾਨੂੰਨਾਂ ਵਿਰੁੱਧ ਕਿਸਾਨਾ ਨੂੰ ਸੰਬੋਧਨ ਕੀਤਾ।
farmer protestਇਹ ਕਲਾਕਾਰ ਸਨ ਸ਼ਾਮਿਲ
ਥੇਹ ਕਲੰਦਰ ਟੋਲ ਪਲਾਜੇ ਤੇ ਪ੍ਰਸਿੱਧ ਲੇਖਕ ਮਿੰਟੂ ਗੁਰੂਸਰੀਆ, ਜਗਸੀਰ ਜੀਦਾ, ਕਲਾਕਾਰ ਗੁਰਵਿੰਦਰ ਬਰਾੜ, ਬੱਬੂ ਬਰਾੜ, ਸੱਤੀ ਖੋਖੇਵਾਲੀਆ, ਬੂਟਾ ਮੁਹੰਮਦ ਤੇ ਬਲਰਾਜ ਸ਼ਾਮਿਲ ਸਨ। ਇਸ ਤੋਂ ਇਲਾਵਾ ਹੋਰ ਕਈ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ।
ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਟੋਲ ਪਲਾਜਾ ਤੇ ਲਗਾਏ ਗਏ ਧਰਨ ਚ ਪੁੱਜੇ ਇਨਕਲਾਬੀ ਲੋਕ ਗਾਇਕ ਜਗਸੀਰ ਜੀਦਾ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕਲਾਕਾਰ ਚਾਹੁਣ ਤਾਂ ਸਮਾਂ ਬਦਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਲਾ ਲੋਕਾਂ ਲਈ ਹੋਣੀ ਚਾਹੀਦੀ ਹੈ ਨਾ ਕਿ ਕਲਾ ਕਲਾ ਲਈ। ਉਨ੍ਹਾਂ ਕਿਹਾ ਕਿ ਉਹ ਪੈਸਾ ਕਮਾਉਣ ਲਈ ਗਾਇਕੀ ਦੇ ਖੇਤਰ ਵਿਚ ਨਹੀਂ ਆਏ ਸਗੋਂ ਉਹ ਲੋਕਾਂ ਨੂੰ ਚੇਤਨ ਕਰਨਾ ਚਹੁੰਦੇ ਹਨ। ਇਸ ਮੌਕੇ ਉਨ੍ਹਾਂ ਲੋਕ ਆਪਣੀਆਂ ਲੋਕ ਪੱਖੀ ਬੋਲੀਆਂ ਵੀ ਸਪੋਕਸਮੈਨ ਦੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ।
protest