
ਐਸ.ਡੀ.ਐਮ ਦਫ਼ਤਰ ਬਲਾਚੌਰ ਵਿਖੇ ਖ਼ਾਲਿਸਤਾਨੀ ਨਾਹਰੇ ਲਿਖੇ
ਬਲਾਚੌਰ, 14 ਅਕਤੂਬਰ (ਅਮਰੀਕ ਸਿੰਘ ਢੀਂਡਸਾ) : ਪੰਜਾਬ ਵਿਚ ਕਿਸੇ ਬਗ਼ਾਵਤ ਦੇ ਸੰਕੇਤ ਜਾਂ ਸ਼ਰਾਰਤੀ ਅਨਸਰਾਂ ਵਲੋਂ ਮਾਹੌਲ ਖ਼ਰਾਬ ਕਰਨ ਦੀਆਂ ਘਟਨਾਵਾਂ ਨਿੱਤ ਵਾਪਰ ਰਹੀਆਂ ਹਨ। ਪਿਛਲੇ ਦਿਨੀਂ ਬੰਗਾ ਫ਼ਲਾਈਓਵਰ ਦੇ ਪਿੱਲਰਾਂ 'ਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਤੋਂ ਬਾਅਦ ਅੱਜ ਬਲਾਚੌਰ ਦੇ ਐਸ.ਡੀ.ਐਮ ਦਫ਼ਤਰ ਕੰਪਲੈਕਸ ਵਿਖੇ 'ਖ਼ਾਲਿਸਤਾਨ ਖ਼ਾਲਸਾ' ਦੇ ਨਾਹਰੇ ਲਿਖੇ ਵੇਖਣ ਨੂੰ ਮਿਲੇ। ਪਤਾ ਲੱਗਣ ਉਪਰੰਤ ਪੁਲਿਸ ਵਲੋਂ ਇਨਾਂ ਨਾਹਰਿਆਂ ਨੂੰ ਮਿਟਾ ਦਿਤਾ ਗਿਆ।