
ਫਾਇਰ ਫੌਕਸ ਵੱਲੋਂ ਇਹ ਪ੍ਰਤੀਯੋਗਤਾ ਮਿਤੀ 29 ਅਗਸਤ ਤੋਂ 2 ਅਕਤੂਬਰ ਤੱਕ ਕਰਵਾਈ ਗਈ ਸੀ
ਕੋਟਕਪੂਰਾ (ਗੁਰਮੀਤ ਸਿੰਘ ਮੀਤਾ) : ਭਾਵੇਂ ਕਿ ਕੋਟਕਪੂਰਾ ਸਾਇਕਲ ਰਾਇਡਰਜ਼ ਦੀ ਟੀਮ ਵੱਲੋਂ ਪਹਿਲਾਂ ਕਈ ਵਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਾਪਤੀਆਂ ਕਰਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਜਾ ਚੁੱਕਾ ਹੈ ਪਰ ਇੱਕ ਵਾਰ ਫ਼ਿਰ ਕੋਟਕਪੂਰਾ ਸਾਇਕਲ ਰਾਇਡਰਜ਼ ਟੀਮ ਦੇ ਗੁਰਦੀਪ ਸਿੰਘ ਕਲੇਰ ਨੇ ਫਾਇਰ ਫੌਕਸ ਵਲੋਂ ਕਰਵਾਏ ਫਾਇਰ ਸਟੋਰਮ ਨਾਮੀ ਸਾਇਕਲ ਮੁਕਾਬਲਿਆਂ ’ਚ 3250 ਕਿਲੋਮੀਟਰ ਦਾ ਸਾਇਕਲ ਸਫ਼ਰ ਕਰਕੇ ਪੂਰੇ ਭਾਰਤ ’ਚ ਜਿੱਥੇ ਪਹਿਲਾ ਰੈਂਕ ਹਾਸਿਲ ਕੀਤਾ, ਉੱਥੇ ਹੀ ਇਲਾਕੇ ਦਾ ਵੀ ਨਾਮ ਰੋਸ਼ਨ ਕੀਤਾ।
Gurdeep Singh Kaler
ਜ਼ਿਕਰਯੋਗ ਹੈ ਕਿ ਫਾਇਰ ਫੌਕਸ ਵੱਲੋਂ ਇਹ ਪ੍ਰਤੀਯੋਗਤਾ ਮਿਤੀ 29 ਅਗਸਤ ਤੋਂ 2 ਅਕਤੂਬਰ ਤੱਕ ਕਰਵਾਈ ਗਈ ਸੀ, ਜਿਸ ’ਚ ਪੂਰੇ ਭਾਰਤ ’ਚੋਂ 514 ਸਾਇਕਲ ਚਾਲਕਾਂ ਨੇ ਭਾਗ ਲਿਆ ਸੀ, ਇਸ ਪ੍ਰਤੀਯੋਗਤਾ ਨੂੰ ਦੋ ਵੱਖ-ਵੱਖ ਭਾਗਾਂ ’ਚ ਵੰਡਿਆ ਗਿਆ ਸੀ। ਇਹਨਾਂ ਪ੍ਰਤੀਯੋਗਤਾਵਾਂ ਨੂੰ ਕਾਰਗਿਲ ਤੋਂ ਕੰਨਿਆਂ ਕੁਮਾਰੀ ਅਤੇ ਗਾਂਧੀ ਧਾਮ ਤੋਂ ਇੰਮਪਹਾਲ ਦਾ ਨਾਮ ਦਿੱਤਾ ਗਿਆ ਸੀ, ਗਾਂਧੀ ਧਾਮ ਤੋਂ ਇੰਮਪਹਾਲ ਨਾਮੀ ਪ੍ਰਤੀਯੋਗਤਾ ’ਚ ਗੁਰਦੀਪ ਸਿੰਘ ਕਲੇਰ ਨੇ ਪਹਿਲਾ ਰੈਂਕ ਹਾਸਿਲ ਕਰਕੇ ਇਹ ਮਾਣਮੱਤੀ ਪ੍ਰਾਪਤੀ ਹਾਸਿਲ ਕੀਤੀ।
Gurdeep Singh Kaler
ਗੁਰਦੀਪ ਸਿੰਘ ਕਲੇਰ ਦੀ ਇਸ ਪ੍ਰਤੀਯੋਗਤਾ ’ਤੇ ਬਲਜੀਤ ਸਿੰਘ ਖੀਵਾ, ਉਦੇ ਰੰਦੇਵ, ਖਰੈਤੀ ਲਾਲ ਸ਼ਰਮਾ, ਆਤਮਾ ਸਿੰਘ ਕਲੇਰ, ਮੇਜਰ ਸਿੰਘ, ਜਸਮਨਦੀਪ ਸਿੰਘ ਸੋਢੀ, ਗੁਰਰਾਜ ਸਿੰਘ ਵਿਰਕ, ਸੁਖਵਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਕਮੋਂ, ਪਰਮਿੰਦਰ ਸਿੰਘ ਬਰਾੜ, ਰਵੀ ਅਰੋੜਾ, ਜਰਨੈਲ ਸਿੰਘ, ਅਰਵਿੰਦ ਲੱਕੀ, ਡਾ. ਹਰਮੀਤ ਸਿੰਘ ਢਿੱਲੋਂ, ਐਡਵੋਕੇਟ ਅਨੀਸ਼ ਗੋਇਲ, ਡਾ. ਹਰਵਿੰਦਰ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਢਿੱਲੋਂ, ਗਗਨ ਢਿੱਲੋਂ, ਰਜਤ ਕਟਾਰੀਆ, ਸਰਤਾਜ ਸਿੰਘ, ਗੁਰਿੰਦਰ ਮਠਾੜੂ, ਰਣਜੀਤ ਸਿੰਘ ਸਿੱਧੂ, ਧਰਮਹਿੰਦਰ ਸਿੰਘ ਡੋਡ, ਮਨਪ੍ਰੀਤ ਸਿੰਘ, ਮਨਿੰਦਰ ਸਿੰਘ ਆਦਿ ਨੇ ਵੀ ਵਧਾਈ ਦਿੱਤੀ।