ਟੈਂਡਰ ਘੁਟਾਲਾ ਮਾਮਲਾ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਸੰਨੀ ਭੱਲਾ ਨੂੰ ਰਾਹਤ
Published : Oct 15, 2022, 5:52 pm IST
Updated : Oct 15, 2022, 5:52 pm IST
SHARE ARTICLE
sunny bhalla
sunny bhalla

ਲੁਧਿਆਣਾ ਕੋਰਟ ਨੇ ਵਿਜੀਲੈਂਸ ਦੀ ਕਸਟੱਡੀ 'ਚੋਂ ਕੀਤਾ ਰਿਹਾਅ

ਲੁਧਿਆਣਾ  : ਬਹੁ-ਚਰਚਿਤ ਟੈਂਡਰ ਘੁਟਾਲਾ ਮਾਮਲੇ 'ਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਾਂਗਰਸੀ ਕੌਂਸਲਰ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਸੰਨੀ ਭੱਲਾ ਨੂੰ ਅੱਜ ਲੁਧਿਆਣਾ ਕੋਰਟ ਨੇ ਰਾਹਤ ਦਿੱਤੀ ਹੈ। ਸੰਨੀ ਭੱਲਾ ਨੂੰ ਸੀ. ਜੀ. ਐੱਮ. ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਇੱਥੇ ਉਸ ਨੂੰ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਰਿਹਾਅ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਵਿਜੀਲੈਂਸ ਵੱਲੋਂ ਸੰਨੀ ਭੱਲਾ ਨੂੰ ਸ਼ੱਕ ਦੇ ਆਧਾਰ 'ਤੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਸੀ। ਜਾਂਚ 'ਚ ਸੰਨੀ ਭੱਲਾ ਦੇ ਖ਼ਿਲਾਫ਼ ਕੁੱਝ ਵੀ ਨਹੀਂ ਮਿਲਿਆ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਰਿਹਾਅ ਕਰ ਦਿੱਤਾ।

ਇਸ ਮੌਕੇ ਰਵਨੀਤ ਬਿੱਟੂ ਵੀ ਸੰਨੀ ਭੱਲਾ ਨੂੰ ਸਮਰਥਨ ਦੇਣ ਲਈ ਅਦਾਲਤ ਪਹੁੰਚੇ ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਹਰ ਜਾਂਚ ਵਿਚ ਸਮਰਥਨ ਦੇਣ ਨੂੰ ਤਿਆਰ ਹਾਂ ਪਰ ਜਾਂਚ ਸਹੀ ਹੋਣੀ ਚਾਹੀਦੀ ਹੈ। ਉਸ ਵਿਚ ਰਾਜਨੀਤਕ ਬਦਲਾਖ਼ੋਰੀ ਨਹੀਂ ਹੋਣੀ ਚਾਹੀਦੀ, ਉੱਥੇ ਹੀ ਵਿਜੀਲੈਂਸ ਦੇ ਐਸਐਸਪੀ ਵੱਲੋਂ ਕੀਤੀ ਗਈ ਸ਼ਿਕਾਇਤ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਬਾਰੇ ਕੋਈ ਗੱਲ ਨਹੀਂ ਕੀਤੀ। ਉਹਨਾਂ ਨੇ ਖ਼ੁਦ ਹੀ ਇਹ ਗੱਲ ਆਪਣੇ 'ਤੇ ਲੈ ਲਈ। ਰਵਨੀਤ ਬਿੱਟੂ ਨੇ ਕਿਹਾ ਕਿ ਅਸੀਂ ਜਾਇਦਾਦਾਂ ਦੀ ਜਾਂਚ ਕਰਨ ਤੋਂ ਵੀ ਮਨ੍ਹਾਂ ਨਹੀਂ ਕਰਦੇ ਪਰ ਜੋ ਸਹੀ ਜਾਣਕਾਰੀ ਹੈ ਉਹ ਦੇਣੀ ਚਾਹੀਦੀ ਹੈ।  

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement