ਅੰਮ੍ਰਿਤਸਰ ਏਅਰਪੋਰਟ ਦੇ ਕੂੜਾਦਾਨ 'ਚੋਂ ਮਿਲਿਆ 450 ਗ੍ਰਾਮ ਸੋਨਾ 
Published : Oct 15, 2023, 10:49 am IST
Updated : Oct 15, 2023, 10:49 am IST
SHARE ARTICLE
 450 grams of gold was found in the dustbin of Amritsar Airport
450 grams of gold was found in the dustbin of Amritsar Airport

26 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ ਸੋਨੇ ਦੀ ਕੀਮਤ 

ਅੰਮ੍ਰਿਤਸਰ - ਵਿਦੇਸ਼ਾਂ ਤੋਂ ਸੋਨੇ ਦੀ ਤਸਕਰੀ ਦਾ ਸਿਲਸਿਲਾ ਬੇਰੋਕ ਜਾਰੀ ਹੈ। ਇਸ ਦੀ ਰੋਕਥਾਮ 'ਚ ਲੱਗੇ ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਡਸਟਬਿਨ ਅੰਦਰੋਂ 450 ਗ੍ਰਾਮ ਸੋਨਾ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਫਿਲਹਾਲ ਸੋਨਾ ਜ਼ਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਕਸਟਮ ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਨੂੰ ਸ਼ਾਰਜਾਹ ਤੋਂ ਆਈ ਇੰਡੀਗੋ ਦੀ ਫਲਾਈਟ ਨੰਬਰ 6E-1428 ਤੋਂ ਬਾਅਦ ਰੁਟੀਨ ਤਲਾਸ਼ੀ ਦੌਰਾਨ ਏਅਰਪੋਰਟ ਦੇ QSOM AIU ਕਰਮਚਾਰੀ ਕਸਟਮ ਹਾਲ ਦੇ ਸਾਹਮਣੇ ਵਾਸ਼ ਰੂਮ ਦੀ ਸਫਾਈ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਡਸਟਬਿਨ 'ਚ ਪੇਸਟ ਦੇ ਰੂਪ 'ਚ ਸੋਨੇ ਦੇ ਦੋ ਸਿਲੰਡਰ ਕੈਪਸੂਲ ਮਿਲੇ, ਜਿਨ੍ਹਾਂ ਦਾ ਕੁੱਲ ਵਜ਼ਨ 635 ਗ੍ਰਾਮ ਸੀ। ਇਸ ਤੋਂ ਬਾਅਦ ਇਸ 'ਤੇ ਕਾਰਵਾਈ ਕਰਨ ਤੋਂ ਬਾਅਦ ਉਸ 'ਚੋਂ 450 ਗ੍ਰਾਮ ਸ਼ੁੱਧ ਸੋਨਾ ਮਿਲਿਆ। ਖੇਪ ਦੀ ਕੀਮਤ 26,50,950 ਰੁਪਏ ਹੈ। ਫਿਲਹਾਲ ਇਹ ਸੋਨਾ ਕਸਟਮ ਐਕਟ 1962 ਦੇ ਤਹਿਤ ਜ਼ਬਤ ਕੀਤਾ ਗਿਆ ਹੈ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement