
Panchayat Elections: ਇਨ੍ਹਾਂ ਪਿੰਡਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਅੱਜ ਹੀ ਕਰ ਦਿੱਤਾ ਜਾਵੇਗਾ।
Dalla and Pona elections cancelled panchayat elections 2024 punjab: ਪੰਜਾਬ ’ਚ ਅੱਜ ਸਰਪੰਚ ਤੇ ਪੰਚ ਲਈ ਪੰਚਾਇਤੀ ਚੋਣਾਂ ਹੋ ਰਹੀਆਂ ਹਨ। ਲੁਧਿਆਣਾ ਤੋਂ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਕਿ ਜਗਰਾਉਂ ਅਧੀਨ ਪੈਂਦੇ ਪਿੰਡਾਂ ਡੱਲਾ ਅਤੇ ਪੋਨਾ ਦੀਆਂ ਚੋਣਾਂ ਮੌਕੇ 'ਤੇ ਹੀ ਰੱਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਪਿੰਡਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਅੱਜ ਹੀ ਕਰ ਦਿੱਤਾ ਜਾਵੇਗਾ।
ਫਿਲਹਾਲ ਚੋਣ ਕਮਿਸ਼ਨ ਨੇ ਇਨ੍ਹਾਂ ਦੋਵਾਂ ਪਿੰਡਾਂ ਡੱਲਾ ਅਤੇ ਪੋਨਾ ਦੀਆਂ ਚੋਣਾਂ ਮੌਕੇ 'ਤੇ ਹੀ ਰੱਦ ਕਰ ਦਿੱਤੀਆਂ ਹਨ। ਜਾਣਕਾਰੀ ਅਨੁਸਾਰ ਦੋਵਾਂ ਪਿੰਡਾਂ ਦੇ ਸਰਪੰਚਾਂ ਦੀ ਐਨ.ਓ.ਸੀ. ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਚੋਣਾਂ ਰੁਕ ਗਈਆਂ ਹਨ। ਦੱਸ ਦੇਈਏ ਕਿ ਉਕਤ ਪਿੰਡਾਂ ਵਿੱਚ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਰ ਇਸ ਮੌਕੇ ਸਰਪੰਚੀ ਦੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਇਸ ਦੇ ਨਾਲ ਹੀ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਅੱਜ ਉਪ ਚੋਣਾਂ ਦਾ ਐਲਾਨ ਵੀ ਹੋ ਸਕਦਾ ਹੈ। ਪੰਜਾਬ 'ਚ ਸਰਪੰਚ ਚੋਣਾਂ ਤੋਂ ਬਾਅਦ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ 'ਚ ਵਿਧਾਨ ਸਭਾ ਚੋਣਾਂ ਲਈ ਪ੍ਰਕਿਰਿਆ ਸ਼ੁਰੂ ਹੋਣ ਦੀ ਸੰਭਾਵਨਾ ਹੈ।