
Punjab News: ਬਰਨਾਲਾ ਦੇ ਪਿੰਡ ਢਿੱਲਵਾਂ ਵਿਖੇ ਤਾਇਨਾਤ ਸੀ ਮ੍ਰਿਤਕ
Punjab News: ਪੰਚਾਇਤੀ ਚੋਣਾਂ ਨੂੰ ਲੈ ਅਮਨ ਸ਼ਾਂਤੀ ਕਾਇਮ ਰੱਖਣ ਲਈ ਬਰਨਾਲਾ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿਸ ਦੇ ਚਲਦਿਆਂ ਪੁਲਿਸ ਵੱਲੋਂ ਬਾਹਰੀ ਪੁਲਿਸ ਨੂੰ ਵੀ ਜ਼ਿਲ੍ਹਾ ਬਰਨਾਲਾ ਵਿੱਚ ਬਣਾਏ ਗਏ ਵੱਖ-ਵੱਖ ਪੋਲਿੰਗ ਸੈਂਟਰਾਂ ਦੇ ਤਾਇਨਾਤ ਕੀਤਾ ਗਿਆ ਹੈ।
ਇਸ ਸਭ ਦੇ ਚਲਦਿਆਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਢਿੱਲਵਾਂ ਵਿਖੇ ਡਿਊਟੀ ਕਰਨ ਆਏ ਪਟਿਆਲਾ ਤੋਂ ਆਰ.ਬੀ.ਆਈ. ਪੁਲਿਸ ਕਰਮਚਾਰੀ ਲੱਖਾ ਸਿੰਘ ਦੀ ਅਚਾਨਕ ਸਿਹਤ ਵਿਗੜਨ ਨਾਲ ਮੌਤ ਹੋ ਗਈ। ਲੱਖਾ ਸਿੰਘ ਨੂੰ ਜਦੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ ਤਾਂ ਉੱਥੇ ਮੌਜੂਦ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਸ ਘਟਨਾ ਦਾ ਪਤਾ ਐਸ.ਐਸ.ਪੀ. ਸੰਦੀਪ ਮਲਕ ਬਰਨਾਲਾ ਨੂੰ ਲੱਗਿਆ ਤਾਂ ਉਨਾਂ ਨੇ ਤੁਰੰਤ ਆਪਣੀ ਪੁਲਿਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜਿਆ ਅਤੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਵਾਇਆ। ਦੱਸ ਦਈਏ ਕਿ ਲੱਖਾ ਸਿੰਘ ਪਟਿਆਲਾ ਦੇ ਆਰ.ਬੀ.ਆਈ. ਤੋਂ ਬਰਨਾਲਾ ਦੇ ਢਿੱਲਵਾਂ ਵਿਖੇ ਡਿਊਟੀ ਕਰਨ ਆਇਆ ਸੀ।