ਪਾਕਿ ਦੀ ਨਾਪਾਕ ਹਰਕਤ,  ਬੀ.ਐੱਸ.ਐੱਫ ਦੀ ਚੱਕਰੀ ਪੋਸਟ 'ਤੇ ਕੀਤੀ ਗੋਲੀਬਾਰੀ
Published : Nov 15, 2020, 3:01 pm IST
Updated : Nov 15, 2020, 3:01 pm IST
SHARE ARTICLE
Pakistan Firing Chakri Post BSF Gurdaspur
Pakistan Firing Chakri Post BSF Gurdaspur

ਸੀਮਾ ਸੁਰੱਖਿਆ ਬਲ ਦੀ 58 ਬਟਾਲੀਅਨ ਦੇ ਜਵਾਨਾਂ ਨੇ ਪਾਕਿਸਤਾਨ ਵਲੋਂ 6 ਲੋਕਾਂ ਨੂੰ ਭਾਰਤੀ ਇਲਾਕੇ 'ਚ ਦਾਖਲ ਹੁੰਦੇ ਦੇਖਿਆ

ਚੰਡੀਗੜ੍ਹ - ਜ਼ਿਲ੍ਹਾ ਪੁਲਿਸ ਗੁਰਦਾਸਪੁਰ ਦੀ ਪਾਕਿਸਤਾਨ ਦੇ ਨਾਲ ਲਗਦੀ ਸਰਹੱਦ ਤੇ ਚੱਕਰੀ ਬੀ.ਓ.ਪੀ. ਦੇ ਸਾਹਮਣੇ ਸੀਮਾ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਹੋਣ ਵਾਲੀ ਤਸਕਰੀ ਨੂੰ ਅਸਫ਼ਲ ਬਣਾ ਦਿੱਤਾ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸੀਮਾ ਸੁਰੱਖਿਆ ਬਲ ਵਲੋਂ ਲਗਾਈ ਕੰਡਿਆਲੀ ਤਾਰ ਦੇ ਕੋਲ ਤੋਂ 12 ਫੁੱਟ ਲੰਬੀ ਪਲਾਸਟਿਕ ਪਾਇਪ ਬਰਾਮਦ ਕੀਤੀ।

Pakistan violates ceasefire along LoC in J&K’s PoonchPakistan Firing Chakri Post BSF Gurdaspur

ਸੀਮਾ ਸੁਰੱਖਿਆ ਬਲ ਦੇ ਗੁਰਦਾਸਪੁਰ ਸੈਕਟਰ ਦੇ ਡੀ.ਆਈ.ਜੀ. ਰਾਜੇਸ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੀਵਾਲੀ ਦੀ ਰਾਤ ਲਗਭਗ 11-20 ਵਜੇ ਚੱਕਰੀ ਬੀ.ਓ.ਪੀ ਦੇ ਕੋਲ ਪਿੱਲਰ ਨੰਬਰ 17-18 ਦੇ ਕੋਲ ਸੀਮਾ ਸੁਰੱਖਿਆ ਬਲ ਦੀ 58 ਬਟਾਲੀਅਨ ਦੇ ਜਵਾਨਾਂ ਨੇ ਪਾਕਿਸਤਾਨ ਵਲੋਂ 6 ਲੋਕਾਂ ਨੂੰ ਭਾਰਤੀ ਇਲਾਕੇ 'ਚ ਦਾਖਲ ਹੁੰਦੇ ਦੇਖਿਆ। ਜਿਸ ਤਰ੍ਹਾਂ ਹੀ ਦੋਸ਼ੀ ਅੰਤਰਾਸ਼ਟਰੀ ਸੀਮਾ ਤੋਂ ਲਗਭਗ 100 ਮੀਟਰ ਭਾਰਤੀ ਇਲਾਕੇ 'ਚ ਦਾਖ਼ਲ ਹੋਣ ਦੀ ਕੌਸ਼ਿਸ਼ ਕਰਨ 'ਚ ਸਫਲ ਹੋ ਗਏ ਤਾਂ ਜਵਾਨਾਂ ਨੇ ਫਾਈਰਿੰਗ ਸ਼ੁਰੂ ਕਰ ਦਿੱਤੀ।

Pakistan Firing Chakri Post BSF GurdaspurPakistan Firing Chakri Post BSF Gurdaspur

ਜਵਾਨਾਂ ਵਲੋਂ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਅਤੇ ਜਵਾਨਾਂ ਨੇ ਰਾਈਫਲ 'ਚੋਂ 143 ਰਾਊਡ ਅਤੇ ਮਾਰਟਰ ਨਾਲ 5 ਰਾਊਡ ਫਾਈਰ ਕੀਤੇ। ਦੋਸ਼ੀ ਵਾਪਸ ਪਾਕਿਸਤਾਨ ਦੇ ਵੱਲ ਭੱਜਣ 'ਚ ਸਫ਼ਲ ਹੋ ਗਏ। ਡੀ.ਆਈ.ਜੀ ਸ਼ਰਮਾ ਨੇ ਦੱਸਿਆ ਕਿ ਉਸ ਦੇ ਬਾਅਦ ਇਲਾਕੇ ਦੀ ਤਾਲਾਸ਼ੀ ਲੈਣ ਤੇ ਜਵਾਨਾਂ ਨੇ ਮੌਕੇ ਤੋਂ ਇਕ 12 ਫੁੱਟ ਲੰਬੀ ਪਲਾਸਟਿਕ ਪਾਇਪ ਬਰਾਮਦ ਕੀਤੀ।

Pakistan Firing Chakri Post BSF GurdaspurPakistan Firing Chakri Post BSF Gurdaspur

ਉਨ੍ਹਾਂ ਨੇ ਦੱਸਿਆ ਕਿ ਇਹ ਪਲਾਸਟਿਕ ਪਾਈਪ ਆਮ ਤੌਰ 'ਤੇ ਤਸਕਰ ਹੈਰੋਇਨ ਤਸੱਕਰੀ ਦੇ ਲਈ ਪ੍ਰਯੋਗ ਕਰਦੇ ਹਨ। ਇਸ ਪਾਈਪ ਨੂੰ ਸੀਮਾ ਸੁਰੱਖਿਆ ਬਲ ਵਲੋਂ ਲਗਾਈ ਕੰਡਿਆਲੀ ਤਾਰ ਦੇ ਥੱਲੇ ਲੱਗਾ ਕੇ ਪਾਈਪ ਦੇ ਰਸਤੇ ਹੈਰੋਇਨ ਦੇ ਪੈਕੇਟ ਭੇਜੇ ਜਾਂਦੇ ਹਨ। ਜਦ ਇਹ ਪੈਕੇਟ ਕੰਡਿਆਲੀ ਤਾਰ ਤੋਂ ਇਸ ਨਾਲ ਭਾਰਤੀ ਇਲਾਕੇ 'ਚ ਆ ਜਾਦੇ ਹਨ ਤਾਂ ਦੋਸ਼ੀ ਪਲਾਸਟਿਕ ਪਾਇਪ ਉੱਥੋਂ ਹਟਾ ਦਿੰਦੇ ਹਨ

Pakistan violated ceasefire Pakistan Firing Chakri Post BSF Gurdaspur

ਅਤੇ ਭਾਰਤੀ ਇਲਾਕੇ ਤੋਂ ਤਸਕਰ ਇਹ ਹੈਰੋਇਨ ਦੇ ਪੈਕੇਟ ਸੁਰੱਖਿਅਤ ਸਥਾਨ ਤੇ ਲੁਕਾ ਦਿੰਦੇ ਹਨ ਅਤੇ ਮੌਕਾ ਮਿਲਦੇ ਹੀ ਉਥੋਂ ਨਿਕਲ ਜਾਦੇ ਹਨ। ਉਨ੍ਹਾਂ ਨੇ ਕਿਹਾ ਕਿ ਠੰਡ ਦਾ ਮੌਸਮ ਸ਼ੁਰੂ ਹੋਣ ਦੇ ਕਾਰਨ ਸੀਮਾ ਤੇ ਵੱਗਦੇ ਰਾਵੀ ਦਰਿਆ ਦੇ ਕਾਰਨ ਰਾਤ ਨੂੰ ਗਹਿਰੀ ਧੁੰਦ ਹੋ ਜਾਂਦੀ ਹੈ ਜਿਸ ਦਾ ਲਾਭ ਇਹ ਤਸਕਰ ਚੁੱਕਣ ਦੀ ਕੋਸ਼ਿਸ਼ ਕਰਦੇ ਹਨ।ਇਹ ਕਾਰਨ ਹੈ ਕਿ ਸੀਮਾ ਤੇ ਜਵਾਨਾਂ ਨੂੰ ਚੌਕਸ ਰਹਿਣ ਨੂੰ ਕਿਹਾ ਗਿਆ ਹੈ।
 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement