ਪੰਚਕੂਲਾ ਵਿੱਚ ਦੀਵਾਲੀ ਵਾਲੇ ਦਿਨ 200 ਝੁੱਗੀਆਂ ਸੜ ਕੇ ਹੋਈਆਂ ਸਵਾਹ
Published : Nov 15, 2020, 9:05 am IST
Updated : Nov 15, 2020, 11:48 am IST
SHARE ARTICLE
200 slums burnt
200 slums burnt

ਪੈਸੇ ਅਤੇ ਹੋਰ ਸਾਮਾਨ ਅੱਗ ਨਾਲ ਸੜ ਕੇ ਹੋਇਆ ਸੁਵਾਹ

ਮੁਹਾਲੀ: ਦੀਵਾਲੀ ਵਾਲੇ ਦਿਨ ਪੰਚਕੂਲਾ ਦੇ ਸਕੇਤੜੀ ਨੇੜੇ ਸਥਿਤ 200 ਦੇ ਕਰੀਬ ਝੁੱਗੀਆਂ ਅੱਗ ਨਾਲ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਅੱਗ ਦੁਪਹਿਰ ਤੋਂ ਸ਼ੁਰੂ ਹੋਈ।

photo200 slums burnt

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਸੀ ਪਰ ਫਾਇਰ ਬ੍ਰਿਗੇਡ ਕਰੀਬ ਅੱਧੇ ਘੰਟੇ ਬਾਅਦ ਇਥੇ ਪਹੁੰਚ ਸਕੀ। ਇਸ ਸਥਿਤੀ ਵਿੱਚ, ਅੱਗ ਤੇਜ਼ੀ ਨਾਲ ਫੈਲ ਗਈ।

Fire BrigadeFire Brigade

ਅੱਗ ਦੀ ਚਪੇਟ ਵਿਚ ਸਿਰਫ ਝੁੱਗੀਆਂ ਨਹੀਂ ਬਲਕਿ ਆਸਪਾਸ ਖੜੀਆਂ ਗੱਡੀਆਂ ਵੀ ਆ ਗਈਆਂ। ਅੱਗ ਦੀਆਂ ਲਾਟਾਂ ਇੰਨੀ ਤੇਜ਼ੀ ਨਾਲ ਵੱਧ ਰਹੀਆਂ ਸਨ ਕਿ ਸਾਰਾ ਅਸਮਾਨ ਕਾਲਾ ਹੋ ਗਿਆ ਸੀ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਉਹ ਦੀਵਾਲੀ ਦੀ ਤਿਆਰੀ ਕਰ ਰਹੇ ਸਨ।

ਅਚਨਕ ਬਾਹਰ ਰੌਲਾ ਸੁਣਦਿਆਂ ਹੀ ਉਹ ਭੱਜ  ਕੇ ਬਾਹਰ ਆਏ ਅਤੇ ਜਦੋਂ ਉਹਨਾਂ ਨੇ ਵੇਖਿਆ ਕਿ ਕੁਝ ਝੁੱਗੀਆਂ ਨੂੰ ਅੱਗ ਵੱਗ ਗਈ ਹੈ ਤਾਂ ਉਹਨਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਜ਼ਿਆਦਾ ਹੋ ਗਈ ਸੀ ਕਿ ਉਹ ਆਪਣੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਰੋਕ ਸਕੇ। ਝੁੱਗੀ ਝੌਂਪੜੀ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਸਾਰਾ ਸਮਾਨ, ਪੈਸੇ ਅਤੇ ਹੋਰ ਸਾਮਾਨ ਅੱਗ ਨਾਲ ਸੜ ਗਿਆ।

Location: India, Punjab

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement