ਖੂਨੀ ਖੇਡ 'ਚ ਬਦਲੀ ਜਨਮਦਿਨ ਦੀ ਪਾਰਟੀ, ਆਈਫੋਨ ਨੂੰ ਲੈ ਕੇ ਦੋਸਤਾਂ ਨੇ ਨੌਜਵਾਨ ਦਾ ਕੀਤਾ ਕਤਲ
Published : Nov 15, 2021, 10:18 am IST
Updated : Nov 15, 2021, 12:28 pm IST
SHARE ARTICLE
File photo
File photo

ਚਾਕੂ ਮਾਰ ਦੋਵੇਂ ਦੋਸਤ ਮੌਕੇ ਤੋਂ ਹੋਏ ਫ਼ਰਾਰ

 

ਜਗਰਾਓਂ: ਜਗਰਾਓਂ ਦੇ ਨੇੜਲੇ ਪਿੰਡ ਹਾਂਸ ਕਲਾਂ ਦੇ ਚਿਕਨ ਕਾਰਨਰ 'ਤੇ ਚੱਲ ਰਹੀ ਜਨਮਦਿਨ ਪਾਰਟੀ ਦੌਰਾਨ ਆਈਫੋਨ ਨੂੰ ਲੈ ਕੇ ਦੋਸਤਾਂ 'ਚ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਇਕ ਨੌਜਵਾਨ ਨੇ ਉਸ 'ਤੇ ਚਾਕੂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਘਟਨਾ 'ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੋ ਨੌਜਵਾਨ ਜ਼ਖਮੀ ਹੋ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮ ਨੌਜਵਾਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਦੀ ਭਾਲ ਵਿੱਚ ਪੁਲਿਸ ਛਾਪੇਮਾਰੀ ਕਰ ਰਹੀ ਹੈ।

Farmer DeathDeath

 

 ਹੋਰ ਵੀ ਪੜ੍ਹੋ: ਸ਼ਹੀਦੀ ਦਿਵਸ 'ਤੇ ਵਿਸ਼ੇਸ਼:ਸੀਸ ਤਲੀ 'ਤੇ ਰੱਖ ਕੇ ਮੈਦਾਨ-ਏ-ਜੰਗ ਵਿਚ ਨਿਤਰਨ ਵਾਲੇ ਸ਼ਹੀਦ ਬਾਬਾ ਦੀਪ ਸਿੰਘ

ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਹਾਂਸ ਕਲਾਂ ਦਾ ਜਨਮਦਿਨ ਮਨਾਉਣ ਲਈ ਉਸ ਦੇ ਦੋਸਤ ਪਿੰਡ ਹਾਂਸ ਕਲਾ ਵਿਖੇ ਇਕੱਠੇ ਹੋਏ ਸਨ। ਉੱਥੇ ਸਾਰਿਆਂ ਨੇ ਪਹਿਲਾਂ ਘਰ ’ਚ ਕੇਕ ਕੱਟਿਆ, ਫਿਰ ਪਿੰਡ ਹਾਂਸ ਕਲਾਂ ਰੋਡ ’ਤੇ ਪੈਟਰੋਲ ਪੰਪ ਨੇੜੇ ਇਕ ਦੁਕਾਨ ’ਤੇ ਚਲੇ ਗਏ। ਮਹਿਫ਼ਲ ’ਚ ਬੈਠੇ ਦੋਸਤਾਂ ਦੀ ਆਪਸ ਵਿਚ ਫੋਨ ਨੂੰ ਲੈ ਕੇ ਰਣਦੀਪ ਸਿੰਘ ਨਾਲ ਤਕਰਾਰ ਹੋ ਗਈ।

 

 

Farmer DeathDeath

 

 ਹੋਰ ਵੀ ਪੜ੍ਹੋ: CM ਚੰਨੀ ਵਲੋਂ 19 ਨਵੰਬਰ ਨੂੰ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਦਾ ਕੀਤਾ ਜਾਵੇਗਾ ਉਦਘਾਟਨ

ਇਸ ਤੋਂ ਬਾਅਦ ਗੁੱਸੇ ’ਚ ਆਏ ਮਨਦੀਪ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਜਗਰਾਓਂ ਅਤੇ ਹਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਚੰਗਣਾ ਨੇ ਰਣਦੀਪ ਸਿੰਘ (21) ਪੁੱਤਰ ਗੁਰਮੀਤ ਸਿੰਘ ਵਾਸੀ ਪੁੜੈਣ ਦੇ ਚਾਕੂ ਮਾਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਚਾਕੂ ਮਾਰ ਕੇ ਦੋਵੇਂ ਮੌਕੇ ਤੋਂ ਫ਼ਰਾਰ ਹੋ ਗਏ। ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।

 ਹੋਰ ਵੀ ਪੜ੍ਹੋ: ਏਅਰਪੋਰਟ ਵਰਗਾ ਲੱਗਦਾ ਦੇਸ਼ ਦਾ ਪਹਿਲਾ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ, PM ਮੋਦੀ ਅੱਜ ਕਰਨਗੇ ਉਦਘਾਟਨ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement