ਕਿਸੇ ਹੋਰ ਮਾਮਲੇ 'ਚ ਫਰੀਦਕੋਟ ਜੇਲ੍ਹ 'ਚ ਬੰਦ ਸੀ ਮੋਗਾ ਦਾ ਹਰਜਿੰਦਰ ਰਾਜੂ
ਫਰੀਦਕੋਟ : ਕੋਟਕਪੂਰਾ 'ਚ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੀ ਹਤਿਆ ਮਾਮਲੇ 'ਚ ਫਰੀਦਕੋਟ ਪੁਲਿਸ ਵੱਲੋਂ ਇੱਕ ਗ੍ਰਿਫਤਾਰੀ ਕੀਤੀ ਗਈ ਹੈ ਹਰਜਿੰਦਰ ਸਿੰਘ ਉਰਫ ਰਾਜੂ ਦੀ ਜੋ ਕੇ ਮੋਗਾ ਦੇ ਪਿੰਡ ਮਨਾਵਾ ਦਾ ਰਹਿਣ ਵਾਲਾ ਹੈ ਅਤੇ ਕਿਸੇ ਹੋਰ ਮਾਮਲੇ ਵਿਚ ਫਰੀਦਕੋਟ ਦੀ ਜੇਲ੍ਹ 'ਚ ਹਵਾਲਾਤੀ ਹੈ, ਨੂੰ ਮੋਗਾ ਪੁਲਿਸ ਵੱਲੋਂ ਪ੍ਰੋਡਕਸ਼ਨ ਵਰੰਟ ਤੇ ਲਿਆ ਹੋਇਆ ਸੀ। ਜਿਸਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਕਲ ਫਰੀਦਕੋਟ ਪੁਲਿਸ ਵੱਲੋਂ ਟਰਾਂਜ਼ਿਡ ਰਿਮਾਂਡ ਤੇ ਲੈ ਕੇ ਦੇਰ ਰਾਤ ਫਰੀਦਕੋਟ ਸਪੈਸ਼ਲ ਡਿਊਟੀ ਮਜਿਸਟਰੇਟ ਦੇ ਪੇਸ਼ ਕੀਤਾ ਗਿਆ।
ਇਥੇ ਹਰਜਿੰਦਰ ਰਾਜੂ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕੇ ਹਰਜਿੰਦਰ ਸਿੰਘ ਤੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਇਸ ਦਾ ਸਬੰਧ ਗੋਲਡੀ ਬਰਾੜ ਨਾਲ ਹੈ ਜਿਸ ਵੱਲੋਂ ਇਸ ਮਾਮਲੇ 'ਚ ਨਾਮਜ਼ਦ ਦੋ ਸ਼ੂਟਰ ਜੋ ਫਰੀਦਕੋਟ ਦੇ ਰਹਿਣ ਵਾਲੇ ਹਨਂ ਮਨਪ੍ਰੀਤ ਮਨੀ ਅਤੇ ਭੁਪਿੰਦਰ ਗੋਲਡੀ, ਇਨ੍ਹਾਂ ਦੋਨਾਂ ਨੂੰ ਗੋਲਡੀ ਬਰਾੜ ਨੂੰ ਇਸ ਹਤਿਆ ਲਈ ਹਥਿਆਰ ਮੁਹਈਆ ਕਰਵਾਏ ਗਏ ਸਨ।
ਇਸ ਮਾਮਲੇ 'ਚ ਆਈਜੀ ਪ੍ਰਦੀਪ ਕੁਮਾਰ ਯਾਦਵ ਨੇ ਦੱਸਿਆ ਕਿ ਡੇਰਾ ਪ੍ਰੇਮੀ ਹਤਿਆ ਮਾਮਲੇ 'ਚ ਫਰੀਦਕੋਟ ਪੁਲਿਸ ਵੱਲੋਂ ਜਿਸ ਤਰ੍ਹਾਂ ਦੀ ਵੀ ਲੀਡ ਮਿਲ ਰਹੀ ਹੈ ਉਸ ਦੇ ਬਾਅਦ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤਹਿਤ ਹੀ ਹਰਜਿੰਦਰ ਰਾਜੂ ਨੂੰ ਵੀ ਰਿਮਾਂਡ ਤੇ ਲਿਆ ਗਿਆ ਹੈ ਕਿਉਕਿ ਇਹ ਮਾਮਲਾ ਬਹੁਤ ਹੀ ਗੰਭੀਰ ਹੈ ਇਸ ਲਈ ਬਹੁਤ ਬਰੀਕੀ ਨਾਲ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜੋ ਤਿੰਨ ਸ਼ੂਟਰ ਦਿੱਲੀ ਪੁਲਿਸ ਨੇ ਗਿਰਫ਼ਤਾਰ ਕੀਤੇ ਸਨ ਉਨ੍ਹਾਂ ਨੂੰ ਵੀ ਜਲਦ ਫਰੀਦਕੋਟ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।