ਲੁਧਿਆਣਾ: ਗੋਦਾਮ ֹ’ਚ ਲੱਗੀ ਭਿਆਨਕ ਅੱਗ, ਸਵਿਫਟ ਕਾਰ ਸਮੇਤ ਲੱਖਾਂ ਦਾ ਸਾਮਾਨ ਸੜ ਕੇ ਸੁਆਹ
Published : Nov 15, 2022, 12:24 pm IST
Updated : Nov 15, 2022, 12:24 pm IST
SHARE ARTICLE
Ludhiana: A terrible fire broke out in a warehouse, goods worth lakhs including a Swift car were burnt to ashes
Ludhiana: A terrible fire broke out in a warehouse, goods worth lakhs including a Swift car were burnt to ashes

ਤਿੰਨ ਹੋਰ ਗੋਦਾਮਾਂ ਨੂੰ ਅੱਗ ਲੱਗ ਚੁੱਕੀ

 

ਲੁਧਿਆਣਾ: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਅਤੇ ਸਵਿਫਟ ਕਾਰ ਸੜ ਕੇ ਸੁਆਹ ਹੋ ਗਈ। ਘਟਨਾ ਮਾਇਆ ਪੁਰੀ ਦੀ ਹੈ। ਸੁਭਾਸ਼ ਨਗਰ ਟਾਵਰ ਲਾਈਨ ਨੰਬਰ 2 ਵਿੱਚ ਉੱਨ ਦੇ ਗੋਦਾਮ ਵਿੱਚ ਅੱਗ ਲੱਗ ਗਈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਕਿਸ ਕਾਰਨ ਲੱਗੀ। ਜਿਵੇਂ ਹੀ ਇਲਾਕੇ ਦੇ ਲੋਕਾਂ ਨੇ ਦੇਖਿਆ ਕਿ ਗੋਦਾਮ 'ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਤਾਂ ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

ਲੋਕ ਖੁਦ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਰਹੇ। ਅੱਗ ਕੁਝ ਦੇਰ 'ਚ ਵੱਧ ਗਈ। ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਫਿਲਹਾਲ ਫਾਇਰ ਬ੍ਰਿਗੇਡ ਦੀਆਂ ਕਰੀਬ 7 ਤੋਂ 8 ਗੱਡੀਆਂ ਹੁਣ ਤੱਕ ਲਗਾਈਆਂ ਜਾ ਚੁੱਕੀਆਂ ਹਨ। ਅੱਗ ਇੰਨੀ ਭਿਆਨਕ ਹੈ ਕਿ ਅੱਗ ਦਾ ਧੂੰਆਂ ਸ਼ਹਿਰ 'ਚ ਕਈ ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਿਹਾ ਹੈ।

ਘਟਨਾ ਵਾਲੀ ਥਾਂ 'ਤੇ ਸਥਾਨਕ ਪੁਲਿਸ ਵੀ ਪਹੁੰਚ ਗਈ। ਅੱਗ ਦੀਆਂ ਲਪਟਾਂ ਹੌਲੀ-ਹੌਲੀ ਨਾਲ ਲੱਗਦੀਆਂ ਇਮਾਰਤਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਰਹੀਆਂ ਹਨ। ਅੱਗ ਨਹੀਂ ਰੁਕੀ ਕਿਉਂਕਿ ਉੱਨ ਦੀ ਵੇਸਟ ਦਾ ਗੋਦਾਮ ਸੀ। ਅੱਗ ਲੱਗਣ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਵੀ ਮਚ ਗਈ ਹੈ।

ਲੋਕਾਂ ਨੇ ਦੱਸਿਆ ਕਿ ਪਹਿਲਾਂ ਇੱਕੋ ਦੇ ਗੁਦਾਮ ਨੂੰ ਅੱਗ ਲੱਗੀ ਸੀ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਸੀ। ਲੋਕਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੇਟ ਆਈਆਂ। ਪਰ ਹੁਣ ਤਿੰਨ ਹੋਰ ਗੋਦਾਮਾਂ ਨੂੰ ਅੱਗ ਲੱਗ ਚੁੱਕੀ ਹੈ। ਦੋ ਘੰਟੇ ਲੰਘ ਜਾਣ ਉਪਰ ’ਤੇ ਵੀ ਅੱਗ ਉਪਰ ਕਾਬੂ ਨਹੀ ਪਾਇਆ ਜਾ ਸਕਿਆ। ਲੋਕਾਂ ਨੇ ਦੱਸਿਆ ਕਿ ਚਿੰਤਾ ਵਾਲੀ ਗੱਲ ਇਹ ਹੈ ਕਿ ਨੀਚੇ ਗੋਦਾਮ ਨੂੰ ਅੱਗ ਲੱਗੀ ਹੈ ਉੱਪਰ ਰਿਹਾਇਸ਼ੀ ਕਮਰਿਆਂ ਵਿੱਚ ਦਸ ਤੋਂ ਗਿਆਰਾਂ ਗੈਸ ਸਿਲੰਡਰ ਪਏ ਹਨ ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement