
Jalandhar News : ਦਮ ਘੁੱਟਣ ਕਾਰਨ ਮੈਡੀਕਲ ਸਟੋਰ ਮਾਲਕ ਦੀ ਮੌਤ
Jalandhar News : ਜਲੰਧਰ 'ਚ ਵੀਰਵਾਰ ਅੱਧੀ ਰਾਤ ਨੂੰ ਇਕ ਮੈਡੀਕਲ ਸਟੋਰ ਸੰਚਾਲਕ ਦੀ ਆਪਣੇ ਘਰ 'ਚ ਅੱਗ ਲੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਸ਼ਹਿਰ ਦੇ ਪੌਸ਼ ਇਲਾਕੇ ਨਿਊ ਜਵਾਹਰ ਨਗਰ ਦੀ ਹੈ। ਫਾਇਰ ਬ੍ਰਿਗੇਡ ਨੂੰ ਕਰੀਬ 1.30 ਵਜੇ ਅੱਗ ਲੱਗਣ ਦਾ ਪਤਾ ਲੱਗਾ। ਜਿਸ ਤੋਂ ਬਾਅਦ ਅੱਗ 'ਤੇ ਜਲਦੀ ਕਾਬੂ ਪਾ ਲਿਆ ਗਿਆ। ਘਰ ਦੇ ਮਾਲਕ ਅਤੇ ਕੰਪਨੀ ਬਾਗ ਚੌਕ ਸਥਿਤ ਸਿਟੀ ਮੈਡੀਕਲ ਸਟੋਰ ਦੇ ਸੰਚਾਲਕ ਅਤੁਲ ਸੂਦ ਦੀ ਜਾਨ ਨਹੀਂ ਬਚਾਈ ਜਾ ਸਕੀ।
ਇਹ ਵੀ ਪੜੋ : Ludhiana News : ਸਕੀ ਚਾਚੀ ਨੇ ਦੋ ਸਾਲ ਦੇ ਬੱਚੀ ਕੀਤੀ ਚੋਰੀ, ਪੁਲਿਸ ਨੇ ਕੁਝ ਹੀ ਘੰਟਿਆਂ ’ਚ ਬੱਚੀ ਨੂੰ ਕੀਤਾ ਬਰਾਮਦ
ਇਸ ਘਟਨਾ 'ਚ ਦੋ ਹੋਰ ਲੋਕ ਵੀ ਝੁਲਸ ਗਏ। ਸੂਦ ਆਪਣੀ ਪਤਨੀ ਨਾਲ ਤੀਜੀ ਮੰਜ਼ਿਲ 'ਤੇ ਸੌਂ ਰਿਹਾ ਸੀ। ਉਸ ਦੀ ਪਤਨੀ ਨੂੰ ਸਮੇਂ ਰਹਿੰਦੇ ਬਚਾ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਰ ’ਚ ਬਣੇ ਮੰਦਰ ਵਿੱਚ ਅੱਗ ਲੱਗਣ ਕਾਰਨ ਲੱਗੀ ਹੋ ਸਕਦੀ ਹੈ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ ਗਈ ਤਾਂ ਟੀਮਾਂ ਕਰੀਬ ਦਸ ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਗਈਆਂ। ਅਗਲੇ 15 ਤੋਂ 20 ਮਿੰਟਾਂ ਵਿੱਚ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ’ਤੇ ਕਾਬੂ ਪਾ ਲਿਆ। ਪਰ ਉਦੋਂ ਤੱਕ ਅਤੁਲ ਸੂਦ ਦੀ ਮੌਤ ਹੋ ਚੁੱਕੀ ਸੀ। ਬੇਹੋਸ਼ ਪਈ ਸੂਦ ਦੀ ਪਤਨੀ ਨੂੰ ਉਸ ਦੇ ਫਾਇਰ ਕਰਮਚਾਰੀਆਂ ਕਰਮਚਾਰੀਆਂ ਨੇ ਬਾਹਰ ਕੱਢਿਆ।
(For more news apart from terrible fire broke out at house in posh area of Jalandhar, Death of owner News in Punjabi, stay tuned to Rozana Spokesman)