ਮੁਲਜ਼ਮਾਂ ਕੋਲੋਂ 1 ਪਿਸਤੌਲ ਹੋਇਆ ਬਰਾਮਦ, ਹਰਿਆਣਾ ਦੇ ਦੱਸੇ ਜਾ ਰਹੇ ਹਨ ਕਾਬੂ ਕੀਤੇ ਨੌਜਵਾਨ
ਬਨੂੜ : ਮੋਹਾਲੀ ਅਧੀਨ ਆਉਂਦੇ ਬਨੂੜ ਥਾਣੇ ਦੇ ਐਸ.ਐਚ.ਓ. ਅਰਸ਼ਦੀਪ ਸਿੰਘ ਨੇ ਫ਼ਿਲਮੀ ਸਟਾਇਲ ’ਚ ਪਿੱਛੇ ਕਰਕੇ ਤਿੰਨ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਬਨੂੜ ਵੱਲੋਂ ਨਾਕਾ ਲਗਾਇਆ ਗਿਆ ਸੀ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਇਕ ਹਰਿਆਣਾ ਨੰਬਰ ਦੀ ਕਾਰ ਆਈ ਜਦੋਂ ਪੁਲਿਸ ਨੇ ਨਾਕੇ ’ਤੇ ਰੋਕ ਕੇ ਗੱਡੀ ਨੂੰ ਚੈਕ ਕੀਤਾ ਗਿਆ ਤਾਂ ਗੱਡੀ ਵਿਚੋਂ ਇਕ ਬੈਗ ਮਿਲਿਆ। ਬੈਗ ਨੂੰ ਦੇਖਦਿਆਂ ਇਨ੍ਹਾਂ ਵਿਅਕਤੀਆਂ ਨੇ ਗੱਡੀ ਨੂੰ ਭਜਾ ਲਿਆ। ਪੁਲਿਸ ਟੀਮ ਵੱਲੋਂ ਇਨ੍ਹਾਂ ਬਦਮਾਸ਼ਾਂ ਦਾ ਤਿੰਨ-ਚਾਰ ਕਿਲੋਮੀਟਰ ਤੱਕ ਪਿੱਛਾ ਕੀਤਾ ਅਤੇ ਬਨੂੜ ਇਲਾਕੇ ਦੇ ਪਿੰਡਾਂ ਦੀ ਘੇਰਾਬੰਦੀ ਕਰਕੇ ਪੁਲਿਸ ਨੇ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ।
ਇਨ੍ਹਾਂ ਵਿਅਕਤੀਆਂ ਕੋਲੋਂ ਬਰਾਮਦ ਹੋਏ ਬੈਗ ਵਿਚੋਂ ਵਿਚ ਇਕ ਪਿਸਤੌਲ ਮਿਲਿਆ ਹੈ ਅਤੇ ਇਹ ਵਿਅਕਤੀ ਕਿਸੇ ਘਟਨਾ ਨੂੰ ਅੰਜ਼ਾਮ ਦੇਣ ਲਈ ਜਾ ਰਹੇ ਸਨ। ਕਾਬੂ ਕੀਤੇ ਗਏ ਤਿੰਨੋਂ ਵਿਅਕਤੀ ਹਰਿਆਣਾ ਨਾਲ ਸਬੰਧਤ ਦੱਸੇ ਜਾ ਰਹੇ ਹਨ। ਕਾਬੂ ਕੀਤੇ ਗਏ ਵਿਅਕਤੀਆਂ ਕੋਲੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਇਨ੍ਹਾਂ ਵਿਅਕਤੀਆਂ ਦੇ ਅਪਰਾਧਿਕ ਰਿਕਾਰਡ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।
