ਦੋਵੇ ਜ਼ਿਮਨੀ ਚੋਣਾਂ ਵਿੱਚ ਵੋਟਾਂ ਦਾ ਫਰਕ ਲਗਭਗ ਇਕੋ ਜਿਹਾ
ਚੰਡੀਗੜ੍ਹ: ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਪੰਜਾਬ ਦੀਆਂ 2 ਜ਼ਿਮਨੀ ਚੋਣਾਂ ਦਾ ਮੁਲਾਂਕਣ ਕਰਦੇ ਹੋਏ ਕੁਝ ਗੱਲਾਂ ਸਾਂਝੀਆਂ ਕੀਤੀਆ ਹਨ।
ਕਾਂਗਰਸੀ ਆਗੂ ਭੂਸ਼ਣ ਨੇ ਲੁਧਿਆਣਾ ਤੇ ਤਰਨਤਾਰਨ ਜ਼ਿਮਨੀ ਚੋਣ ਵਿੱਚ ਜੋ ਸਮਾਂਨਤਰ ਵਾਪਰਿਆ ਉਸ ਨੂੰ ਲੈ ਕੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਲੁਧਿਆਣਾ ਚੋਣ ਇਕ-ਦੂਜੇ ਦੇ ਵਿਰੁਧ ਨਹੀ ਸਗੋਂ ਇਹ ਸੱਤਾਧਾਰੀ ਦੇ ਵਿਰੁਧ ਲੜਾਈ ਸੀ। ਲੁਧਿਆਣਾ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ 10,000 ਵੋਟਾਂ ਨਾਲ ਹਾਰੀ ਪਰ ਪਾਰਟੀ ਵਰਕਰਾਂ ਨੇ ਪੂਰੀ ਤਨਦੇਹੀ ਨਾਲ ਕੰਮ ਕੀਤਾ।ਉਥੇ ਹੀ ਹਾਰ ਦਾ ਮੁੱਖ ਕਾਰਨ ਸੀ ਸੱਤਾਧਾਰੀ ਪਾਰਟੀ ਵੱਲੋਂ ਵੱਖ-ਵੱਖ ਮਾਪਦੰਡਾਂ ਦੀ ਵਰਤੋਂ ਕਰਨਾ ਸੀ।
ਸੱਤਾਧਾਰੀ ਵੱਲੋਂ ਪੁਲਿਸ ਦਾ ਦਬਾਅ ਬਣਾਉਣਾ, ਧਮਕੀਆਂ ਦੇਣ ਤੇ ਸਰਕਾਰੀ ਅਧਿਕਾਰਾਂ ਦੀ ਖੁੱਲੀ ਵਰਤੋਂ ਕੀਤੀ ਗਈ। ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਮੈਨੂੰ ਖੁਦ ਪੁਲਿਸ ਦੀ ਧੱਕੇਸ਼ਾਹੀ, ਝੜਪਾਂ, ਹਿਰਾਸਤਾਂ ਅਤੇ ਸਾਡੀ ਮੁਹਿੰਮ ਵਿੱਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਵਰਕਰਾਂ ਨੂੰ ਸਿਰਫ਼ ਕਾਂਗਰਸ ਦਾ ਸਮਰਥਨ ਕਰਨ ਲਈ ਚੁੱਕਿਆ ਗਿਆ ਅਤੇ ਪੁੱਛਗਿੱਛ ਕੀਤੀ ਗਈ।
ਕਾਂਗਰਸੀ ਆਗੂ ਨੇ ਕਿਹਾ ਹੈ ਕਿ ਜੇਕਰ ਤਰਨਤਾਰਨ ਜ਼ਿਮਨੀ ਚੋਣ ਉੱਤੇ ਧਿਆਨ ਦੇਈਏ ਕਿ ਉਥੇ ਵੀ ਇਹੀ ਕੁਝ ਵਾਪਰਿਆ। ਆਸ਼ੂ ਨੇ ਕਿਹਾ ਹੈ ਕਿ ਤਰਨਤਾਰਨ ਜ਼ਿਮਨੀ ਚੋਣ ਵਿੱਚ ਕਾਂਗਰਸੀ ਵਰਕਰਾਂ ਨੇ ਇਕਜੁਟ ਹੋ ਕੇ ਕੰਮ ਕੀਤਾ। ਹਰ ਆਗੂ ਨੇ ਆਪਣੇ ਪਲੇਟਫਾਰਮ ਉੱਤੇ ਲੋਕਾਂ ਨਾਲ ਸੰਪਰਕ ਕਰਕੇ ਚੋਣ ਪ੍ਰਚਾਰ ਕੀਤਾ। ਚੋਣ ਵਿੱਚ ਅਕਾਲੀ ਦਲ ਦੂਜੇ ਨੰਬਰ ਉੱਤੇ ਰਿਹਾ। ਇਥੇ ਵੀ ਹਾਰ ਦਾ ਫਰਕ 13000 ਹਜ਼ਾਰ ਦੇ ਲਗਭਗ ਸੀ।
ਉਨ੍ਹਾਂ ਨੇ ਕਿਹਾ ਹੈ ਕਿ ਹਾਰ ਕਾਂਗਰਸੀ ਦੀ ਅੰਦਰਲੀ ਫੁੱਟ ਕਰਨ ਨਹੀਂ ਸਗੋਂ ਕਈ ਵਧੀਕੀਆਂ ਕਰਨ ਹੋਈ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਦੀ ਹਾਰ ਨੂੰ ਵਰਕਰਾਂ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਜ਼ਮੀਨੀ ਹਕੀਕਤ ਦਾ ਮੁਲਾਂਕਣ ਕੀਤਾ ਜਾਵੇ।ਉਨ੍ਹਾਂ ਨੇ ਕਿਹਾ ਹੈ ਚੋਣ ਦੌਰਾਨ ਮੇਰੀ ਪੁਲਿਸ ਵਾਲਿਆ ਨਾਲ ਝੜਪ ਹੋਣੀ ਜਾਂ ਹੁਣ ਤਰਨ ਤਾਰਨ ਚੋਣ ਵਿੱਚ ਕਾਂਗਰਸੀ ਆਗੂਆਂ ਦੀਆਂ ਟਿੱਪਣੀਆਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਨਾਲ ਵੀ ਚੋਣ ਉੱਤੇ ਫਰਕ ਪਿਆ ਹੈ।
ਆਸ਼ੂ ਨੇ ਮੀਡੀਆ ਉੱਤੇ ਸਵਾਲ ਚੁੱਕਦੇ ਹੋ ਏ ਕਿਹਾ ਹੈ ਕਿ ਇਕੋ ਜਿਹੇ ਬੰਦਿਆਂ ਨੂੰ ਵਿਵਹਾਰ ਵੱਖਰਾ ਕਿਉਂ ਹੈ।
ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਅਸੀਂ ਅਗਲੀ ਲੜ੍ਹਾਈ ਇਕੱਠੇ ਹੋ ਕੇ ਲੜਾਂਗੇ ਤੇ ਜ਼ਰੂਰ ਜਿੱਤਾਂਗੇ। ਪੰਜਾਬ ਨਿਰਪੱਖਤਾ ਦਾ ਹੱਕਦਾਰ ਹੈ।ਉਨ੍ਹਾਂ ਨੇ ਕਿਹਾ ਹੈ ਕਿ ਸੱਤਾ ਤੇ ਪੱਤਰਕਾਰੀ ਵਿੱਚ ਫਰਕ ਹੋਣਾ ਚਾਹੀਦਾ ਹੈ।
