ਦਿੱਲੀ ਧਮਾਕੇ ਦੇ ਮੁੱਖ ਆਰੋਪੀ ਡਾ. ਉਮਰ ਦੇ ਸੰਪਰਕ 'ਚ ਸੀ ਕਾਬੂ ਕੀਤਾ ਗਿਆ ਡਾਕਟਰ
ਪਠਾਨਕੋਟ : ਪਠਾਨਕੋਟ ਦੇ ਨਿੱਜੀ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਸੁਰੱਖਿਆ ਏਜੰਸੀਆਂ ਵੱਲੋਂ ਡਾਕਟਰ ਰਈਸ ਅਹਿਮਦ ਨੂੰ ਕਾਬੂ ਕੀਤਾ ਗਿਆ ਹੈ। ਕਾਬੂ ਕੀਤਾ ਗਿਆ ਡਾਕਟਰ 2020 ਤੋਂ 2021 ਤੱਕ ਅਲ ਫਲਾਹ ਯੂਨੀਵਰਸਿਟੀ (ਫਰੀਦਾਬਾਦ) ਵਿਚ ਕੰਮ ਕਰ ਚੁੱਕਿਆ ਹੈ ਅਤੇ ਅਲ ਫਲਾਹ ਯੂਨੀਵਰਸਿਟੀ ਦੇ ਡਾਕਟਰਾਂ ਦੇ ਲਗਾਤਾਰ ਸੰਪਰਕ ਵਿਚ ਸੀ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਿਆ ਹੈ ਕਿ ਦਿੱਲੀ ਧਮਾਕੇ ਦੇ ਮੁੱਖ ਆਰੋਪੀ ਡਾ. ਉਮਰ ਨਬੀ ਦੇ ਸੰਪਰਕ ਵਿਚ ਸੀ ਡਾ. ਰਈਸ ਅਹਿਮਦ। ਸੁਰੱਖਿਆ ਏਜੰਸੀਆਂ ਵੱਲੋਂ ਡਾ. ਰਈਸ ਨੂੰ ਪਠਾਨਕੋਟ ਤੋਂ ਗ੍ਰਿਫ਼ਤਾਰ ਕੀਤਾ ਹੈ। ਫ਼ਿਲਹਾਲ ਸੁਰੱਖਿਆ ਏਜੰਸੀਆਂ ਕਾਬੂ ਕੀਤੇ ਡਾਕਟਰ ਨੂੰ ਪੁੱਛਗਿੱਛ ਦੇ ਲਈ ਆਪਣੇ ਨਾਲ ਲੈ ਗਈਆਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਾਬੂ ਕੀਤਾ ਗਿਆ ਡਾ. ਰਈਸ ਅਹਿਮਦ ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਰਹਿਣ ਵਾਲਾ ਹੈ।
