ਕਿਸਾਨੀ ਸੰਘਰਸ਼ ਦੇ ਹੱਕ ਵਿਚ ਕਾਂਗਰਸ ਵਲੋਂ ਸ਼ੰਭੂ ਬਾਰਡਰ 'ਤੇ ਰੋਸ ਧਰਨਾ
Published : Dec 15, 2020, 1:00 am IST
Updated : Dec 15, 2020, 1:00 am IST
SHARE ARTICLE
image
image

ਕਿਸਾਨੀ ਸੰਘਰਸ਼ ਦੇ ਹੱਕ ਵਿਚ ਕਾਂਗਰਸ ਵਲੋਂ ਸ਼ੰਭੂ ਬਾਰਡਰ 'ਤੇ ਰੋਸ ਧਰਨਾ

ਸੁਨੀਲ ਜਾਖੜ ਨੇ ਆਖਿਆ ਕਿ ਐਮਐਸਪੀ ਕੇਂਦਰ ਦੇ ਖਜਾਨੇ 'ਤੇ ਬੋਝ ਹੈ, ਇਹ ਬਿਆਨ ਸਭ ਤੋਂ ਪਹਿਲਾਂ ਕੇਂਦਰੀ ਮੰਤਰੀ ਗਡਕਰੀ ਨੇ ਦਿੱਤਾ ਸੀ, ਜਿਸਤੋਂ ਇਸਤੋਂ ਇਨ੍ਹਾਂ ਦੀ ਮੰਸ਼ਾ ਸਾਫ ਹੋ ਗਈ ਸੀ ਤੇ ਅੱਜ ਇਹ ਕਾਲੇ ਕਾਨੂੰਨ ਪੰਜਾਬ ਵਿੱਚ ਲੈ ਕੇ ਆਏ ਹਨ, ਜਿਨ੍ਹਾਂ ਨੂੰ ਹਰ ਹਾਲਤ ਵਿੱਚ ਰੱਦ ਕਰਵਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਅਸਲ ਵਿੱਚ ਸੂਬਿਆਂ ਦੀ ਭਲਾਈ ਲਈ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਿਆਂ ਕੋਲ ਹੁੰਦਾ ਹੈ ਪਰ ਮੋਦੀ ਨੇ ਸੂਬਿਆਂ ਤੋਂ ਇਹ ਤਾਕਤਾਂ ਖੋਹ ਲਈਆਂ ਹਨ। ਉਨ੍ਹਾਂ ਆਖਿਆ ਕਿ ਗਡਕਰੀ ਹੀ ਨਹੀਂ ਇੱਕ ਹੋਰ ਕੇਂਦਰੀ ਮੰਤਰੀ ਹਰਦੀਪ ਪੂਰੀ ਨੇ ਕਿਸਾਨਾਂ ਨੂੰ ਲਗਾਂੜੇ ਕਿਹਾ ਹੈ, ਜਿਸਦਾ ਖਾਮਿਆਜਾ ਹੁਣ ਬੀਜੇਪੀ ਨੂੰ ਭੁਗਤਣਾ ਪਵੇਗਾ। ਇਸ ਮੌਕੇ ਪੰਜਾਬ ਦੇ ਵਜ਼ੀਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਜੈ ਇੰਦਰ ਸਿੰਗਲਾ,  ਸੁਖਜਿੰਦਰ ਰੰਧਾਵਾ, ਮਨਪ੍ਰੀਤ ਸਿੰਘ ਬਾਦਲ, ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸਰੋਤ, ਭਾਰਤ ਭੂਸ਼ਣ ਆਸ਼ੂ ਸਮੇਤ ਹੋਰ ਵੀ ਕੈਬਨਿਟ ਮੰਤਰੀ ਸ਼ਾਮਲ ਸਨ। ਹੋਰ ਨੇਤਾਵਾਂ ਵਿੱਚ ਸਰਦਾਰ ਲਾਲ ਸਿੰਘ ਚੇਅਰਮੈਨ ਮੰਡੀਕਰਨ ਬੋਰਡ, ਵਿਧਾਇਕ ਹਰਦਿਆਲ ਸਿੰਘ ਕੰਬੋਜ, ਵਿਧਾਇਕ ਮਦਨ ਲਾਲ ਜਲਾਲਪੁਰ, ਮੇਅਰ ਸੰਜੀਵ ਸ਼ਰਮਾ ਬਿੱਟੂ,  ਰਾਜਾ ਵੜਿੰਗ, ਕ੍ਰਿਸ਼ਨ ਕੁਮਾਰ ਬਾਵਾ, ਅਮਰੀਕ ਸਿੰਘ ਆਲੀਵਾਲ, ਚੇਅਰਮੈਨ ਜੋਗਿੰਦਰ ਸਿੰਘ ਮਾਨ, ਗੇਜਾ ਰਾਮ, ਕਾਕਾ ਰਾਜਿੰਦਰ ਸਿੰਘ, ਗੁਰਕੀਰਤ ਸਿੰਘ ਕੋਟਲੀ, ਨਿਰਮਲ ਸਿੰਘ ਸ਼ੁਤਰਾਣਾ, ਦਰਸ਼ਨ ਸਿੰਘ ਬਰਾੜ, ਹਰਇੰਦਰ ਸਿੰਘ ਗਿੱਲ, ਦਵਿੰਦਰ ਸਿੰਘ ਢਿੱਲੋਂ, ਹਰਿੰਦਰ ਪਾਲ ਸਿੰਘ ਹੈਰੀਮਾਨ ਹਲਕਾ ਇੰਚਾਰਜ ਸਨੌਰ, ਵਿਜੈ ਇੰਦਰ ਪਹਾੜਾ, ਕੁਲਜੀਤ ਸਿੰਘ ਨਾਗਰਾ, ਨਾਜਰ ਸਿੰਘ ਮਾਨਸ਼ਾਹੀਆ ਅਤੇ ਹੋਰ ਵੀ ਨੇਤਾ ਹਾਜਰ ਸਨ।
ਪੰਜਾਬ ਦੇ ਕਿਸਾਨਾਂ ਨੂੰ ਖ਼ਾਲਿਸਤਾਨੀ ਕਹਿੰਦੇ ਹਨ ਮੋਦੀ: ਹਰੀਸ਼ ਰਾਵਤ
ਪਟਿਆਲਾ : ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਆਖਿਆ ਕਿ ਮੋਦੀ ਪੰਜਾਬ ਦੇ ਮੇਹਨਤੀ ਕਿਸਾਨਾਂ ਨੂੰ ਖਾਲਿਸਤਾਨੀ ਕਹਿੰਦੇ ਹਨ। ਉਨ੍ਹਾਂ ਆਖਿਆ ਕਿ ਇਹ ਉਹ ਕਿਸਾਨ ਹੈ, ਜਿਸਨੇ ਸਮੁੱਚੇ ਦੇਸ਼ ਦੀ ਭੁੱਖ ਨੂੰ ਦੂਰ ਕੀਤਾ ਤੇ ਸਮੁੱਚੇ ਦੇਸ਼ ਦਾ ਅੰਨਦਾਤਾ ਬਣਿਆ ਪਰ ਮੋਦੀ ਅਜਿਹੇ ਕਿਸਾਨਾਂ ਨੂੰ ਖਾਲਿਸਤਾਨੀ ਕਹਿ ਕੇ ਸਿਰਫ ਕੁੱਝ ਸ਼ਾਹੂਕਾਰਾਂ ਦਾ ਰਾਜ ਦੇਸ਼ 'ਤੇ ਕਰਵਾਉਣਾ ਚਾਹੁੰਦਾ ਹੈ। ਹਰੀਸ਼ ਰਾਵਤ ਨੇ ਆਖਿਆ ਕਿ ਕਾਂਗਰਸ ਨੇ ਚਿੱਟੀ, ਨੀਲੀ, ਹਰੀ ਸਮੇਤ ਸਮੁੱਚੀਆਂ ਕਰਾਂਤੀਆਂ ਲੈ ਕੇ ਆਉਂਦੀਆਂ ਅਤੇ ਐਮਐਸਪੀ ਪ੍ਰਣਾਲੀ ਵੀ ਕਾਂਗਰਸ ਨੇ ਸ਼ੁਰੂ ਕੀਤੀ ਅਤੇ ਮੋਦੀ ਨੇ ਐਮਐਸਪੀ ਪ੍ਰਣਾਲੀ ਬੰਦ ਕੀਤੀ ਕਾਲੇ ਕਾਨੂੰਨ ਬਣਾਏ ਤੇ ਸਾਰੀਆਂ ਕਰਾਂਤੀਆਂ ਤੋਂ ਸਹੂਲਤਾਂ ਨੂੰ ਬੰਦ ਕੀਤਾ।ਅੱਜ ਮੋਦੀ ਨੂੰ ਬਦਲਣ ਦੀ ਲੋੜ ਹੈ ਤਾਂ ਜੋ ਕਿਸਾਨਾਂ ਅਤੇ ਦੇਸ਼ ਦੇ ਲੋਕਾਂ ਦੇ ਹਿੱਤ ਵਿੱਚ ਨਵੇਂ ਕਾਨੂੰਨ ਬਣਾਏ ਜਾ ਸਕਣ।
ਮੋਦੀ ਇਤਿਹਾਸ ਦੇਖ ਲੈਣ ਪੰਜਾਬੀਆਂ ਨੇ ਕਦੇ ਹਾਰ ਨਹੀਂ ਮੰਨੀ: ਮਨਪ੍ਰੀਤ ਬਾਦਲ, ਸੁਖਜਿੰਦਰ ਰੰਧਾਵਾ
ਪਟਿਆਲਾ: ਪੰਜਾਬ ਦੇ ਵਿੱਤ ਮੰਤਰੀ ਅਤੇ ਸਹਿਕਾਰਤਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੋਦੀ ਨੂੰ ਇਤਿਹਾਸ ਦੇਖ ਲੈਣਾ ਚਾਹੀਦਾ ਹੈ। ਪੰਜਾਬੀਆਂ ਨੇ ਕਦੇ ਵੀ ਹਾਰ ਨਹੀਂ ਮੰਨੀ। ਉਨ੍ਹਾਂ ਆਖਿਆ ਕਿ ਮੋਦੀ ਦੇਸ ਮਾਰਿਆਂ ਪੰਜਾਬੀ ਨਹੀਂ ਮਰਨਗੇ ਸਗੋਂ ਇਹ ਸੰਘਰਸ਼ ਹੋਰ ਤਿੱਖਾ ਹੋਵੇਗਾ। ਉਨ੍ਹਾਂ ਆਖਿਆ ਕਿ ਜੇਕਰ ਇਹ ਬਿੱਲ ਰੱਦ ਨਾ ਹੋਏ ਤਾਂ ਪੰਜਾਬੀ ਦਿੱਲੀ ਨੂੰ ਪੜਨੇ ਪਾ ਦੇਣਗੇ। ਇਸ ਮੌਕੇ ਯੂਥ ਕਾਂਗਰਸ ਦੇ ਨੇਤਾ ਬਰਜਿੰਦਰ ਢਿੱਲੋਂ, ਕਾਂਗਰਸ ਦੇ ਵਿਧਾਇਕ ਅਤੇ ਸੀਨੀਅਰ ਨੇਤਾ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬੀ ਉਸ ਮਿੱਟੀ ਦੇ ਵਾਰਿਸ ਹਨ, ਜਿਨ੍ਹਾਂ ਨੇ ਹਮੇਸ਼ਾ ਸ਼ਹੀਦੀਆਂ ਦਿੱਤੀਆਂ।
ਦੇਸ਼ ਦੇ ਕਿਸਾਨ ਖ਼ੁਸ਼ਹਾਲੀ ਦੀ ਲੜਾਈ ਲੜ ਰਹੇ ਹਨ : ਬਲਬੀਰ ਸਿੱਧੂ
ਸਿਹਤ ਤੇ ਪਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੇਸ਼ ਦੀ ਕਿਸਾਨੀ ਤੇ ਖ਼ੁਸ਼ਹਾਲੀ ਦੀ ਲੜਾਈ ਲੜ ਰਹੇ ਹਨ ਪੰਜਾਬ ਦੇ ਸੂਰਮਿਆਂ ਨੂੰ ਸਲਾਮ ਕਰਦਿਆਂ ਉਮੀਦ ਜਤਾਈ ਕਿ ਇਸ ਸੰਘਰਸ਼ 'ਚ ਜਿੱਤ ਯਕੀਨੀ ਹੈ। ਲਾਮਿਸਾਲ ਧਰਨੇ ਦੌਰਾਨ ਮੰਚ ਸੰਚਾਲਨ ਕਰਦਿਆਂ ਪੰਜਾਬ ਦੇ ਜੇਲਾਂ ਤੇ ਸਹਿਕਾਰਤਾ ਮੰਤਰੀ ਨੇ ਨਰਿੰਦਰ ਮੋਦੀ ਸਮੇਤ ਬਾਦਲਾਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਨੇ ਇਸ ਸੰਘਰਸ਼ ਦੀ ਅਗਵਾਈ ਕੀਤੀ ਹੈ ਤੇ ਮੋਦੀ ਤੇ ਖੱਟਰ ਵਲੋਂ ਕਿਸਾਨਾਂ ਦੇ ਰਸਤੇ 'ਚ ਪੁੱਟੇ ਟੋਇਆਂ 'ਚ ਹੁਣ ਭਾਜਪਾ ਨੂੰ ਦੱਬਕੇ ਇਨ੍ਹਾਂ ਦੀ ਆਕੜ ਭੰਨੀ ਜਾਵੇਗੇ। ਸ. ਰੰਧਾਵਾ ਨੇ ਬਾਦਲਾਂ ਨੂੰ ਆਨੰਦਪੁਰ ਦੇ ਮਤੇ ਦੇ ਭਗੌੜੇ ਕਰਾਰ ਦਿੰਦਿਆਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੂੰ ਫ਼ਖਰ-ਏ-ਕੌਮ ਨਹੀਂ ਬਲਕੇ ਗ਼ਦਾਰ-ਏ-ਕੌਮ ਦਾ ਐਵਾਰਡ ਮਿਲਣਾ ਚਾਹੀਦਾ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਹਲਕਾ ਰਾਜਪੁਰਾ ਤੇ ਘਨੌਰ ਦੇ ਵਿਧਾਇਕਾਂ ਹਰਦਿਆਲ ਸਿੰਘ ਤੇ ਮਦਨ ਲਾਲ ਜਲਾਲਪੁਰ ਦੇ ਨਾਲ ਲਾਮਿਸਾਲ ਇਕੱਠ ਦੌਰਾਨ ਪੰਡਾਲ 'ਚ ਪੁੱਜੇ ਲੋਕਾਂ ਨਾਲ ਗੱਲਬਾਤ ਕੀਤੀ।  
ਇਸ ਮੌਕੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਗੁਰਕੀਰਤ ਸਿੰਘ ਕੋਟਲੀ, ਤਰਸੇਮ ਸਿੰਘ ਡੀਸੀ, ਪਵਨ ਆਦੀਆ, ਕੁਲਜੀਤ ਸਿੰਘ ਨਾਗਰਾ, ਹਰਮਿੰਦਰ ਸਿੰਘ ਗਿੱਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਤੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ। ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਇਸ ਧਰਨੇ ਲਈ ਉਨ੍ਹਾਂ ਦੀ ਸੇਵਾ ਲਗਾਉਣ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ।
  ਧਰਨੇ ਦੌਰਾਨ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਤੇ ਮੁਹੰਮਦ ਸਦੀਕ, ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ, ਖੁਰਾਕ ਤੇ ਸਿਵਲ ਸਪਲਾਈ ਤੇ ਖਪਤਕਾਰ ਸੁਰੱਖਿਆ ਮੰਤਰੀ ਭਾਰਤ ਭੂਸ਼ਨ ਆਸ਼ੂ, ਮਾਲ ਤੇ ਮੁੜ ਵਸੇਬਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਪੰਜਾਬ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਤੇ ਹੋਰ ਹਾਜ਼ਰ ਸਨ।
ਗੇਜ਼ਾ ਰਾਮ, ਅਮਰੀਕ ਸਿੰਘ ਆਲੀਵਾਲ, ਕ੍ਰਿਸ਼ਨ ਕੁਮਾਰ ਬਾਵਾ, ਜੋਗਿੰਦਰ ਸਿੰਘ ਮਾਨ ਸਮੇਤ ਪੰਜਾਬ ਦੇ ਹੋਰ ਵਿਧਾਇਕ, ਹਲਕਾ ਇੰਚਾਰਜਾਂ ਸਣੇ ਵੱਡੀ ਗਿਣਤੀ ਹੋਰ ਆਗੂ ਤੇ ਵਰਕਰ ਮੌਜੂਦ ਸਨ।
ਫੋਟੋ ਨੰ: 14 ਪੀਏਟੀ 10
ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ੰਭੂ ਬਾਰਡਰ 'ਤੇ ਮੋਦੀ ਖਿਲਾਫ ਧਰਨਾ ਲਗਾਈ ਬੈਠੇ ਕਾਂਗਰਸੀ ਦਿੱਗਜ ਅਤੇ ਨਾਲ ਹਜ਼ਾਰਾਂ ਦੀ ਤਦਾਦ 'ਚ ਪਹੁੰਚੇ ਕਾਂਗਰਸੀ ਵਰਕਰ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement