
ਕਿਸਾਨੀ ਸੰਘਰਸ਼ ਦੇ ਹੱਕ ਵਿਚ ਕਾਂਗਰਸ ਵਲੋਂ ਸ਼ੰਭੂ ਬਾਰਡਰ 'ਤੇ ਰੋਸ ਧਰਨਾ
ਜੇ ਕੇਂਦਰ ਕਾਲੇ ਕਾਨੂੰਨਾਂ ਨੂੰ ਗ਼ਲਤ ਮੰਨਣ ਲੱਗਾ ਹੈ ਤਾਂ ਫਿਰ ਬਿਨਾਂ ਦੇਰੀ ਰੱਦ ਕਰੇ : ਜਾਖੜ
ਰਾਜਪੁਰਾ, 14 ਦਸੰਬਰ (ਗੁਰਸ਼ਰਨ ਵਿੱਰਕ, ਸਰਦਾਰਾ ਸਿੰਘ, ਗਗਨਦੀਪ) : ਦਿੱਲੀ ਵਿਚ ਬੈਠੇ ਕਿਸਾਨਾਂ ਵਲੋਂ ਦਿਤੇ ਧਰਨਿਆਂ ਦੇ ਸੱਦੇ 'ਤੇ ਅੱਜ ਹਜ਼ਾਰਾਂ ਕਾਂਗਰਸੀਆਂ ਨੇ ਵਿਧਾਨ ਸਭਾ ਹਲਕਾ ਘਨੌਰ ਵਿਚ ਪੈਂਦੇ ਹਰਿਆਣਾ, ਸ਼ੰਭੂ ਬਾਰਡਰ 'ਤੇ ਵਿਸ਼ਾਲ ਧਰਨਾ ਲਗਾ ਕੇ ਮੋਦੀ ਦਾ ਪਿੱਟ-ਸਿਆਪਾ ਕੀਤਾ ਤੇ ਇਹ ਕਾਨੂੰਨ ਤੁਰਤ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਹਜ਼ਾਰਾਂ ਕਾਂਗਰਸੀਆਂ ਨੇ ਤਖ਼ਤ ਬਦਲ ਦਿਆਂਗੇ, ਤਾਜ ਬਦਲ ਦਿਆਂਗੇ, ਮੋਦੀ ਤੇਰਾ ਰਾਜ ਬਦਲ ਦਿਆਂਗੇ ਦੇ ਨਾਹਰਿਆਂ ਨਾਲ ਸ਼ੰਭੂ ਬਾਰਡਰ ਨੂੰ ਗੁੰਜਾਈ ਰਖਿਆ।
ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਦੇਖਰੇਖ ਹੇਠ ਹੋ ਰਹੇ ਇਸ ਧਰਨੇ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਸੁਨੀਲ ਜਾਖੜ ਨੇ ਆਖਿਆ ਕਿ ਮੋਦੀ ਦੇਸ਼ ਨੂੰ ਮੁਗ਼ਲਾਂ ਵਾਂਗ ਟੁਕੜੇ-ਟੁਕੜੇ ਕਰਨਾ ਚਾਹੁੰਦਾ ਹੈ ਪਰ ਅਸੀਂ ਉਸ ਦੇ ਮਨਸੂਬੇ ਸਫ਼ਲ ਨਹੀਂ ਹੋਣ ਦਿਆਂਗੇ।
ਸੁਨੀਲ ਜਾਖੜ ਨੇ ਆਖਿਆ ਕਿ ਅਸਲ ਵਿਚ ਅਕਾਲੀ ਦਲ ਨੇ ਮੋਦੀ ਸਰਕਾਰ ਅੰਦਰ ਬੈਠ ਕੇ ਇਹ ਕਿਸਾਨ ਵਿਰੋਧੀ ਕਾਨੂੰਨ ਬਣਾਏ ਹਨ ਤੇ ਅੱਜ ਇਹ ਗੱਲ ਜੱਗ ਜ਼ਾਹਰ ਹੋ ਗਈ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਕਾਨੂੰਨਾਂ ਵਿਰੁਧ ਕਿਸਾਨੀ ਸੰਘਰਸ਼ ਦੀ ਅਲੱਖ ਕਾਂਗਰਸ ਪਾਰਟੀ ਨੇ ਜਗਾਈ ਤੇ ਕਾਨੂੰਨਾਂ ਨੂੰ ਰੱਦ ਕਰਨ ਲਈ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਵਿਸ਼ੇਸ਼ ਮਤਾ ਵੀ ਪਾਸ ਕੀਤਾ।
ਜਾਖੜ ਨੇ ਮੋਦੀ ਅਤੇ ਅਕਾਲੀਆਂ 'ਤੇ ਤਾਬੜਤੋੜ ਹਮਲੇ ਕਰਦਿਆਂ ਆਖਿਆ ਕਿ ਮੋਦੀ ਅਤੇ ਅਕਾਲੀ ਦਲ ਦੇ ਇਸ ਸਮੇਂ ਬਹੁਤ ਮਾੜੇ ਦਿਨ ਆ ਗਏ ਹਨ ਤੇ ਉਨ੍ਹਾਂ ਨੂੰ ਇਹ ਕਾਲੇ ਕਾਨੂੰਨ ਬਣਾਉਣ ਦਾ ਹਰਜਾਨਾ ਭੁਗਤਣਾ ਪਵੇਗਾ। ਜਾਖੜ ਨੇ ਆਖਿਆ ਕਿ ਅੱਜ ਅਕਾਲੀ ਦਲ 100 ਸਾਲਾ ਮਨਾ ਰਿਹਾ ਹੈ ਪਰ ਮੋਦੀ ਦੀ ਬੁਕਲ ਵਿੱਚ ਅੱਜ ਵੀ ਲੁਕਿਆ ਬੈਠਾ ਹੈ, ਜਿਸ ਤੋਂ ਸਪਸ਼ਟ ਹੈ ਕਿ ਇਹ ਕਦੇ ਵੀ ਕਿਸਾਨ ਹਿਤੈਸ਼ੀ ਨਹੀਂ ਹੋ ਸਕਦਾ। ਸੁਨੀਲ ਜਾਖੜ ਨੇ ਆਖਿਆ ਕਿ ਮੋਦੀ ਨੇ ਪੰਜਾਬ ਨਾਲ ਪੇਚਾ ਪਾ ਕੇ ਅਪਣੇ ਸਰਵਨਾਸ਼ ਹੋਣ ਦੀ ਨੀਂਹ ਰੱਖ ਲਈ ਹੈ ਤੇ ਮੋਦੀ ਦਾ ਹੰਕਾਰ ਹੁਣ ਟੁਟਣ ਲਈ ਤਿਆਰ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਅੱਜ ਪੂਰੀ ਤਰ੍ਹਾਂ ਕਿਸਾਨਾਂ ਨਾਲ ਖੜੀ ਤੇ ਇਨ੍ਹਾਂ ਬਿਲਾਂ ਨੂੰ ਰੱਦ ਕਰਵਾਏ ਬਿਨਾਂ ਚੈਨ ਨਾਲ ਨਹੀਂ ਬੈਠੇਗੀ। ਜਾਖੜ ਨੇ ਆਖਿਆ ਕਿ ਅੱਜ ਪੰਜਾਬ ਦਾ ਸਮੁੱਚਾ ਵਪਾਰੀ ਵਰਗ, ਇੰਡਸਟਰੀ ਵਰਗ, ਆੜ੍ਹਤੀ ਵਰਗ ਕਿਸਾਨਾਂ ਨਾਲ ਖੜਾ ਹੈ।
ਸੁਨੀਲ ਜਾਖੜ ਨੇ ਆਖਿਆ ਕਿ ਐਮਐਸਪੀ ਕੇਂਦਰ ਦੇ ਖਜਾਨੇ 'ਤੇ ਬੋਝ ਹੈ, ਇਹ ਬਿਆਨ ਸਭ ਤੋਂ ਪਹਿਲਾਂ ਕੇਂਦਰੀ ਮੰਤਰੀ ਗਡਕਰੀ ਨੇ ਦਿੱਤਾ ਸੀ, ਜਿਸਤੋਂ ਇਸਤੋਂ ਇਨ੍ਹਾਂ ਦੀ ਮੰਸ਼ਾ ਸਾਫ ਹੋ ਗਈ ਸੀ ਤੇ ਅੱਜ ਇਹ ਕਾਲੇ ਕਾਨੂੰਨ ਪੰਜਾਬ ਵਿੱਚ ਲੈ ਕੇ ਆਏ ਹਨ, ਜਿਨ੍ਹਾਂ ਨੂੰ ਹਰ ਹਾਲਤ ਵਿੱਚ ਰੱਦ ਕਰਵਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਅਸਲ ਵਿੱਚ ਸੂਬਿਆਂ ਦੀ ਭਲਾਈ ਲਈ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਿਆਂ ਕੋਲ ਹੁੰਦਾ ਹੈ ਪਰ ਮੋਦੀ ਨੇ ਸੂਬਿਆਂ ਤੋਂ ਇਹ ਤਾਕਤਾਂ ਖੋਹ ਲਈਆਂ ਹਨ। ਉਨ੍ਹਾਂ ਆਖਿਆ ਕਿ ਗਡਕਰੀ ਹੀ ਨਹੀਂ ਇੱਕ ਹੋਰ ਕੇਂਦਰੀ ਮੰਤਰੀ ਹਰਦੀਪ ਪੂਰੀ ਨੇ ਕਿਸਾਨਾਂ ਨੂੰ ਲਗਾਂੜੇ ਕਿਹਾ ਹੈ, ਜਿਸਦਾ ਖਾਮਿਆਜਾ ਹੁਣ ਬੀਜੇਪੀ ਨੂੰ ਭੁਗਤਣਾ ਪਵੇਗਾ। ਇਸ ਮੌਕੇ ਪੰਜਾਬ ਦੇ ਵਜ਼ੀਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਜੈ ਇੰਦਰ ਸਿੰਗਲਾ, ਸੁਖਜਿੰਦਰ ਰੰਧਾਵਾ, ਮਨਪ੍ਰੀਤ ਸਿੰਘ ਬਾਦਲ, ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸਰੋਤ, ਭਾਰਤ ਭੂਸ਼ਣ ਆਸ਼ੂ ਸਮੇਤ ਹੋਰ ਵੀ ਕੈਬਨਿਟ ਮੰਤਰੀ ਸ਼ਾਮਲ ਸਨ। ਹੋਰ ਨੇਤਾਵਾਂ ਵਿੱਚ ਸਰਦਾਰ ਲਾਲ ਸਿੰਘ ਚੇਅਰਮੈਨ ਮੰਡੀਕਰਨ ਬੋਰਡ, ਵਿਧਾਇਕ ਹਰਦਿਆਲ ਸਿੰਘ ਕੰਬੋਜ, ਵਿਧਾਇਕ ਮਦਨ ਲਾਲ ਜਲਾਲਪੁਰ, ਮੇਅਰ ਸੰਜੀਵ ਸ਼ਰਮਾ ਬਿੱਟੂ, ਰਾਜਾ ਵੜਿੰਗ, ਕ੍ਰਿਸ਼ਨ ਕੁਮਾਰ ਬਾਵਾ, ਅਮਰੀਕ ਸਿੰਘ ਆਲੀਵਾਲ, ਚੇਅਰਮੈਨ ਜੋਗਿੰਦਰ ਸਿੰਘ ਮਾਨ, ਗੇਜਾ ਰਾਮ, ਕਾਕਾ ਰਾਜਿੰਦਰ ਸਿੰਘ, ਗੁਰਕੀਰਤ ਸਿੰਘ ਕੋਟਲੀ, ਨਿਰਮਲ ਸਿੰਘ ਸ਼ੁਤਰਾਣਾ, ਦਰਸ਼ਨ ਸਿੰਘ ਬਰਾੜ, ਹਰਇੰਦਰ ਸਿੰਘ ਗਿੱਲ, ਦਵਿੰਦਰ ਸਿੰਘ ਢਿੱਲੋਂ, ਹਰਿੰਦਰ ਪਾਲ ਸਿੰਘ ਹੈਰੀਮਾਨ ਹਲਕਾ ਇੰਚਾਰਜ ਸਨੌਰ, ਵਿਜੈ ਇੰਦਰ ਪਹਾੜਾ, ਕੁਲਜੀਤ ਸਿੰਘ ਨਾਗਰਾ, ਗਗਨਦੀਪ ਸਿੰਘ ਜੋਲੀ ਜਿਲਾ ਪਰਿਸ਼ਦ ਮੈਂਬਰ, ਨਿਰਭੈ ਸਿੰਘ ਮਿਲਟੀ ਕੰਬੋਜ, ?ਦੈਵੀਰ ਸਿੰਘ ਢਿੱਲੋਂ, ਗੁਰਸ਼ਰਨ ਕੌਰ ਰੰਧਾਰਾ ਚੇਅਰਮੈਨ, ਵਿਮਲ ਸ਼ਰਮਾ, ਕਿਰਨ ਢਿੱਲੋਂ, ਸੰਤੋਖ ਸਿੰਘ, ਚੇਅਰਮੈਨ ਅਸ਼ਵਨੀ ਕੁਮਾਰ ਬੱਤਾ, ਗੁਰਦੀਪ ਸਿੰਘ ਉਂਟਸਰ ਜਿਲਾ ਪ੍ਰਧਾਨ , ਡਾਕਟਰ ਰਾਜ ਕੁਮਾਰ ਵੇਰਕਾ, ਅਜੀਤ ਇੰਦਰ ਸਿੰਘ ਮੋਹਨ, ਸੰਤੋਖ ਸਿੰਘ ਭਲਾਈਪੁਰ, ਨਾਜਰ ਸਿੰਘ ਮਾਨਸ਼ਾਹੀਆ ਅਤੇ ਹੋਰ ਵੀ ਨੇਤਾ ਹਾਜਰ ਸਨ।
ਫੋਟੋ ਨੰਬਰ: ਹਜਾਰਾਂ ਕਾਂਗਰਸੀਆਂ ਤੇ ਕਿਸਾਨਾਂ ਵਿਚਕਾਰ ਨਜਰ ਆ ਰਹੇ ਹਨ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਹਰੀਸ਼ ਰਾਵਤ, ਮਦਨ ਲਾਲ ਜਲਾਪੁਰ, ਹਰਦਿਆਲ ਕੰਬੋਜ ਅਤੇ ਹੋਰ ਨੇਤਾ।
ਫੋਟੋ ਨੰਬਰ: ਧਰਨੇ ਵਿੱਚ ਸ਼ਾਮਲ ਲੀਡਰਸ਼ਿਪ ਤੇ ਹਜਾਰਾਂ ਕਾਂਗਰਸੀ।
ਡੱਬੀ
ਪੰਜਾਬ ਦੇ ਕਿਸਾਨਾਂ ਨੂੰ ਖ਼ਾਲਿਸਤਾਨੀ ਕਹਿੰਦੇ ਹਨ ਮੋਦੀ: ਹਰੀਸ਼ ਰਾਵਤ
ਪਟਿਆਲਾ : ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਆਖਿਆ ਕਿ ਮੋਦੀ ਪੰਜਾਬ ਦੇ ਮੇਹਨਤੀ ਕਿਸਾਨਾਂ ਨੂੰ ਖਾਲਿਸਤਾਨੀ ਕਹਿੰਦੇ ਹਨ। ਉਨ੍ਹਾਂ ਆਖਿਆ ਕਿ ਇਹ ਉਹ ਕਿਸਾਨ ਹੈ, ਜਿਸਨੇ ਸਮੁੱਚੇ ਦੇਸ਼ ਦੀ ਭੁੱਖ ਨੂੰ ਦੂਰ ਕੀਤਾ ਤੇ ਸਮੁੱਚੇ ਦੇਸ਼ ਦਾ ਅੰਨਦਾਤਾ ਬਣਿਆ ਪਰ ਮੋਦੀ ਅਜਿਹੇ ਕਿਸਾਨਾਂ ਨੂੰ ਖਾਲਿਸਤਾਨੀ ਕਹਿ ਕੇ ਸਿਰਫ ਕੁੱਝ ਸ਼ਾਹੂਕਾਰਾਂ ਦਾ ਰਾਜ ਦੇਸ਼ 'ਤੇ ਕਰਵਾਉਣਾ ਚਾਹੁੰਦਾ ਹੈ। ਹਰੀਸ਼ ਰਾਵਤ ਨੇ ਆਖਿਆ ਕਿ ਕਾਂਗਰਸ ਨੇ ਚਿੱਟੀ, ਨੀਲੀ, ਹਰੀ ਸਮੇਤ ਸਮੁੱਚੀਆਂ ਕਰਾਂਤੀਆਂ ਲੈ ਕੇ ਆਉਂਦੀਆਂ ਅਤੇ ਐਮਐਸਪੀ ਪ੍ਰਣਾਲੀ ਵੀ ਕਾਂਗਰਸ ਨੇ ਸ਼ੁਰੂ ਕੀਤੀ ਅਤੇ ਮੋਦੀ ਨੇ ਐਮਐਸਪੀ ਪ੍ਰਣਾਲੀ ਬੰਦ ਕੀਤੀ ਕਾਲੇ ਕਾਨੂੰਨ ਬਣਾਏ ਤੇ ਸਾਰੀਆਂ ਕਰਾਂਤੀਆਂ ਤੋਂ ਸਹੂਲਤਾਂ ਨੂੰ ਬੰਦ ਕੀਤਾ। ਉਨ੍ਹਾਂ ਆਖਿਆ ਕਿ ਅੱਜ ਮੋਦੀ ਨੂੰ ਬਦਲਣ ਦੀ ਲੋੜ ਹੈ ਤਾਂ ਜੋ ਕਿਸਾਨਾਂ ਅਤੇ ਦੇਸ਼ ਦੇ ਲੋਕਾਂ ਦੇ ਹਿੱਤ ਵਿੱਚ ਨਵੇਂ ਕਾਨੂੰਨ ਬਣਾਏ ਜਾ ਸਕਣ।
ਡੱਬੀ
ਮੋਦੀ ਇਤਿਹਾਸ ਦੇਖ ਲੈਣ ਪੰਜਾਬੀਆਂ ਨੇ ਕਦੇ ਹਾਰ ਨਹੀਂ ਮੰਨੀ: ਮਨਪ੍ਰੀਤ ਬਾਦਲ, ਸੁਖਜਿੰਦਰ ਰੰਧਾਵਾ
ਪਟਿਆਲਾ: ਪੰਜਾਬ ਦੇ ਵਿੱਤ ਮੰਤਰੀ ਅਤੇ ਸਹਿਕਾਰਤਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੋਦੀ ਨੂੰ ਇਤਿਹਾਸ ਦੇਖ ਲੈਣਾ ਚਾਹੀਦਾ ਹੈ। ਪੰਜਾਬੀਆਂ ਨੇ ਕਦੇ ਵੀ ਹਾਰ ਨਹੀਂ ਮੰਨੀ। ਉਨ੍ਹਾਂ ਆਖਿਆ ਕਿ ਮੋਦੀ ਦੇਸ ਮਾਰਿਆਂ ਪੰਜਾਬੀ ਨਹੀਂ ਮਰਨਗੇ ਸਗੋਂ ਇਹ ਸੰਘਰਸ਼ ਹੋਰ ਤਿੱਖਾ ਹੋਵੇਗਾ। ਉਨ੍ਹਾਂ ਆਖਿਆ ਕਿ ਜੇਕਰ ਇਹ ਬਿੱਲ ਰੱਦ ਨਾ ਹੋਏ ਤਾਂ ਪੰਜਾਬੀ ਦਿੱਲੀ ਨੂੰ ਪੜਨੇ ਪਾ ਦੇਣਗੇ। ਇਸ ਮੌਕੇ ਯੂਥ ਕਾਂਗਰਸ ਦੇ ਨੇਤਾ ਬਰਜਿੰਦਰ ਢਿੱਲੋਂ, ਕਾਂਗਰਸ ਦੇ ਵਿਧਾਇਕ ਅਤੇ ਸੀਨੀਅਰ ਨੇਤਾ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬੀ ਉਸ ਮਿੱਟੀ ਦੇ ਵਾਰਿਸ ਹਨ, ਜਿਨ੍ਹਾਂ ਨੇ ਹਮੇਸ਼ਾ ਸ਼ਹੀਦੀਆਂ ਦਿੱਤੀਆਂ। ਇਸ ਲਈ ਹੁਣ ਮੋਦੀ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਇਹ ਸ਼ਹੀਦੀਆਂ ਹੋਣਗੀਆਂ ਪਰ ਪੰਜਾਬੀ ਨਹੀਂ ਝੁਕਨਗੇ।
ਡੱਬੀ
ਮਦਨ ਲਾਲ ਜਲਾਲਪੁਰ ਤੇ ਹਰਦਿਆਲ ਸਿੰਘ ਕੰਬੋਜ ਕਾਂਗਰਸ ਦੇ ਮਹਾਨ ਜਰਨੈਲ
ਪਟਿਆਲਾ : ਸ਼ੰਭੂ ਬਾਰਡਰ 'ਤੇ ਲੱਗੇ ਧਰਨੇ ਦਾ ਮੁੱਖ ਪ੍ਰਬੰਧ ਵਿਧਾਨ ਸਭਾ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਕੋਲ ਸੀ। ਦੋਵੇਂ ਹਲਕਿਆਂ ਤੋਂ 80 ਪ੍ਰਤੀਸ਼ਤ ਕਿਸਾਨ ਤੇ ਕਾਂਗਰਸੀ ਵਰਗਰ ਪੁੱਜੇ ਹੋਣੇ ਸਨ ਤੇ ਇਨ੍ਹਾਂ ਵੱਡਾ ਇੱਕਠ ਵੇਖ ਕੇ ਸੁਨੀਲ ਜਾਖੜ, ਸੁਖਜਿੰਦਰ ਰੰਧਾਵਾ, ਮਨਪ੍ਰੀਤ ਬਾਦਲ ਤੇ ਹੋਰ ਨੇਤਾਵਾਂ ਮਦਨ ਲਾਲ ਜਲਾਲਪੁਰ ਨੂੰ ਕਾਂਗਰਸ ਦੇ ਮਹਾਨ ਜਰਨੈਲ ਕਰਾਰ ਦਿੱਤਾ। ਸਮੁੱਚੀ ਲੀਡਰਸ਼ਿਪ ਨੇ ਇੱਕਜੁਟ ਹੋ ਕੇ ਆਖਿਆ ਕਿ ਇਨ੍ਹਾਂ ਦੋਵੇਂ ਨੇਤਾਵਾਂ ਨੇ ਹਮੇਸ਼ਾ ਹੀ ਕਾਂਗਰਸ ਨੂੰ ਤਕੜਾ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਕਾਂਗਰਸ ਦੀ ਮਜ਼ਬੂਤੀ ਲਈ ਮਦਨ ਲਾ ਜਲਾਲਪੁਰ ਤੇ ਹਰਦਿਆਲ ਸਿੰਘ ਕੰਬੋਜ ਦਾ ਵੱਡਾ ਰੋਲ ਹੋਵੇਗਾ।
ਫੋਟੋ : ਸਟੇਜ 'ਤੇ ਸੁਨੀਲ ਜਾਖੜ ਦੇ ਹਰੀਸ਼ ਰਾਵਤ ਮਦਨ ਲਾਲ ਜਲਾਲਪੁਰ ਤੇ ਹਰਦਿਆਲ ਸਿੰਘ ਕੰਬੋਜ ਨੂੰ ਕਾਂਗਰਸ ਦੇ ਜਰਨੈਲ ਕਹਿ ਕੇ ਥਾਪੜਾ ਦਿੰਦੇ ਹੋਏ।
ਦੇਸ਼ ਦੇ ਕਿਸਾਨ ਖ਼ੁਸ਼ਹਾਲੀ ਦੀ ਲੜਾਈ ਲੜ ਰਹੇ ਹਨ : ਬਲਬੀਰ ਸਿੱਧੂ
ਸਿਹਤ ਤੇ ਪਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੇਸ਼ ਦੀ ਕਿਸਾਨੀ ਤੇ ਖ਼ੁਸ਼ਹਾਲੀ ਦੀ ਲੜਾਈ ਲੜ ਰਹੇ ਹਨ ਪੰਜਾਬ ਦੇ ਸੂਰਮਿਆਂ ਨੂੰ ਸਲਾਮ ਕਰਦਿਆਂ ਉਮੀਦ ਜਤਾਈ ਕਿ ਇਸ ਸੰਘਰਸ਼ 'ਚ ਜਿੱਤ ਯਕੀਨੀ ਹੈ। ਲਾਮਿਸਾਲ ਧਰਨੇ ਦੌਰਾਨ ਮੰਚ ਸੰਚਾਲਨ ਕਰਦਿਆਂ ਪੰਜਾਬ ਦੇ ਜੇਲਾਂ ਤੇ ਸਹਿਕਾਰਤਾ ਮੰਤਰੀ ਨੇ ਨਰਿੰਦਰ ਮੋਦੀ ਸਮੇਤ ਬਾਦਲਾਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਨੇ ਇਸ ਸੰਘਰਸ਼ ਦੀ ਅਗਵਾਈ ਕੀਤੀ ਹੈ ਤੇ ਮੋਦੀ ਤੇ ਖੱਟਰ ਵਲੋਂ ਕਿਸਾਨਾਂ ਦੇ ਰਸਤੇ 'ਚ ਪੁੱਟੇ ਟੋਇਆਂ 'ਚ ਹੁਣ ਭਾਜਪਾ ਨੂੰ ਦੱਬਕੇ ਇਨ੍ਹਾਂ ਦੀ ਆਕੜ ਭੰਨੀ ਜਾਵੇਗੇ। ਸ. ਰੰਧਾਵਾ ਨੇ ਬਾਦਲਾਂ ਨੂੰ ਆਨੰਦਪੁਰ ਦੇ ਮਤੇ ਦੇ ਭਗੌੜੇ ਕਰਾਰ ਦਿੰਦਿਆਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੂੰ ਫ਼ਖਰ-ਏ-ਕੌਮ ਨਹੀਂ ਬਲਕੇ ਗ਼ਦਾਰ-ਏ-ਕੌਮ ਦਾ ਐਵਾਰਡ ਮਿਲਣਾ ਚਾਹੀਦਾ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਹਲਕਾ ਰਾਜਪੁਰਾ ਤੇ ਘਨੌਰ ਦੇ ਵਿਧਾਇਕਾਂ ਹਰਦਿਆਲ ਸਿੰਘ ਤੇ ਮਦਨ ਲਾਲ ਜਲਾਲਪੁਰ ਦੇ ਨਾਲ ਲਾਮਿਸਾਲ ਇਕੱਠ ਦੌਰਾਨ ਪੰਡਾਲ 'ਚ ਪੁੱਜੇ ਲੋਕਾਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਗੁਰਕੀਰਤ ਸਿੰਘ ਕੋਟਲੀ, ਤਰਸੇਮ ਸਿੰਘ ਡੀਸੀ, ਪਵਨ ਆਦੀਆ, ਕੁਲਜੀਤ ਸਿੰਘ ਨਾਗਰਾ, ਹਰਮਿੰਦਰ ਸਿੰਘ ਗਿੱਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਤੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ। ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਇਸ ਧਰਨੇ ਲਈ ਉਨ੍ਹਾਂ ਦੀ ਸੇਵਾ ਲਗਾਉਣ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ।
ਧਰਨੇ ਦੌਰਾਨ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਤੇ ਮੁਹੰਮਦ ਸਦੀਕ, ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ, ਖੁਰਾਕ ਤੇ ਸਿਵਲ ਸਪਲਾਈ ਤੇ ਖਪਤਕਾਰ ਸੁਰੱਖਿਆ ਮੰਤਰੀ ਭਾਰਤ ਭੂਸ਼ਨ ਆਸ਼ੂ, ਮਾਲ ਤੇ ਮੁੜ ਵਸੇਬਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਪੰਜਾਬ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਗੇਜ਼ਾ ਰਾਮ, ਅਮਰੀਕ ਸਿੰਘ ਆਲੀਵਾਲ, ਕ੍ਰਿਸ਼ਨ ਕੁਮਾਰ ਬਾਵਾ, ਜੋਗਿੰਦਰ ਸਿੰਘ ਮਾਨ ਸਮੇਤ ਪੰਜਾਬ ਦੇ ਹੋਰ ਵਿਧਾਇਕ, ਹਲਕਾ ਇੰਚਾਰਜਾਂ ਸਣੇ ਵੱਡੀ ਗਿਣਤੀ ਹੋਰ ਆਗੂ ਤੇ ਵਰਕਰ ਮੌਜੂਦ ਸਨ।
ਫੋਟੋ ਨੰ: 14 ਪੀਏਟੀ 10
ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ੰਭੂ ਬਾਰਡਰ 'ਤੇ ਮੋਦੀ ਖਿਲਾਫ ਧਰਨਾ ਲਗਾਈ ਬੈਠੇ ਕਾਂਗਰਸੀ ਦਿੱਗਜ ਅਤੇ ਨਾਲ ਹਜ਼ਾਰਾਂ ਦੀ ਤਦਾਦ 'ਚ ਪਹੁੰਚੇ ਕਾਂਗਰਸੀ ਵਰਕਰ।
-------
imageਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਸੁਨੀਲ ਜਾਖੜ, ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ ਅਤੇ ਹੋਰ ਕਾਂਗਰਸੀ ਆਗੂ।