
ਪਾਵਰਕਾਮ 'ਚ ਡਿਊਟੀ ਦੌਰਾਨ ਫ਼ੌਤ ਹੋਏ ਮ੍ਰਿਤਕ ਮੁਲਾਜ਼ਮ ਦੇ ਪਰਵਾਰਕ ਮੈਂਬਰ ਇਨਸਾਫ਼ ਲਈ ਟੈਂਕੀ 'ਤੇ ਚੜ੍ਹੇ
ਪਟਿਆਲਾ, 14 ਦਸੰਬਰ (ਤੇਜਿੰਦਰ ਫ਼ਤਿਹਪੁਰ): ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੂੰ ਸੋਮਵਾਰ ਦੇਰ ਸ਼ਾਮ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਨਜ਼ਦੀਕ ਸਰਕਾਰੀ ਆਯੂਰਵੈਦਿਕ ਹਸਪਤਾਲ ਵਿਖੇ ਪਾਵਰਕਾਮ ਵਿਚ ਡਿਊਟੀ ਦੌਰਾਨ ਫ਼ੌਤ ਹੋਏ ਮ੍ਰਿਤਕ ਮੁਲਾਜ਼ਮ ਦੇ ਪਰਵਾਰਕ ਮੈਂਬਰ ਨੌਕਰੀ ਦੀ ਮੰਗ ਲਈ ਟੈਂਕੀ ਉਤੇ ਚੜ੍ਹ ਗਏ। ਟੈਂਕੀ 'ਤੇ ਚੜ੍ਹ ਕੇ ਪਰਵਾਰਕ ਮੈਂਬਰਾਂ ਨੇ ਪਾਵਰਕਾਮ ਦੇ ਅਧਿਕਾਰੀਆਂ ਤੇ ਪੰਜਾਬ ਸਰਕਾਰ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਹਾਲਾਂਕਿ ਦੇਰ ਸ਼ਾਮ ਤਕ ਪ੍ਰਸ਼ਾਸਨਕ ਅਧਿਕਾਰੀਆਂ ਵਲੋਂ ਪਰਵਾਰਕ ਮੈਂਬਰਾਂ ਵਿਚਕਾਰ ਗੱਲਬਾਤ ਜਾਰੀ ਹੈ ਪਰ ਦੋਵਾਂ ਧਿਰਾਂ ਵਿਚਕਾਰ ਕੋਈ ਵੀ ਸਹਿਮਤੀ ਨਹੀਂ ਬਣ ਸਕੀ ਹੈ।
ਜਾਣਕਾਰੀ ਅਨੁਸਾਰ ਕੁੱਝ ਸਮੇਂ ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਵਲੋਂ ਡਿਊਟੀ ਦੌਰਾਨ ਅਕਾਲ ਚਲਾਣਾ ਕਰ ਗਏ ਮ੍ਰਿਤਕ ਪਰਵਾਰਾਂ ਲਈ ਨੌਕਰੀ ਦੇ ਰਾਹ ਬੰਦ ਕਰ ਦਿਤੇ ਗਏ ਸਨ ਤੇ ਨੌਕਰੀ ਦੇਣ ਦੀ ਬਜਾਏ ਸਿਰਫ਼ ਸਲੇਸ਼ੀਅਮ ਰਕਮ ਦੇਣ ਦੀ ਮਨਜ਼ੂਰੀ ਦੇਣ ਦੀ ਨੀਤੀ ਬਣਾਈ ਗਈ ਸੀ। ਪ੍ਰੰਤੂ ਉਸ ਸਮੇਂ ਤੋਂ ਹੀ ਮ੍ਰਿਤਕਾਂ ਦੇ ਪਰਵਾਰਕ ਮੈਂਬਰ ਪਾਵਰਕਾਮ ਵਿਚ ਨੌਕਰੀ ਦੀ ਮੰਗ ਕਰਦੇ ਆ ਰਹੇ ਹਨ। ਪ੍ਰੰਤੂ ਹਾਲੇ ਤੱਕ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਨੂੰ ਅਧਿਕਾਰੀਆਂ ਵਲੋਂ ਭਰੋਸੇ ਤੋਂ ਸਿਵਾ ਕੁੱਝ ਵੀ ਨਹੀਂ ਮਿਲਿਆ ਹੈ।
ਭਰੋਸਿਆਂ ਤੋਂ ਅੱਕੇ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਗੁਪਤ ਵਿਭਾਗ ਨੂੰ ਝਕਾਨੀ ਦਿੰਦਿਆਂ ਸੋਮਵਾਰ ਦੇਰ ਸ਼ਾਮ ਆਯੂਰਵੈਦਿਕ ਹਸਪਤਾਲ ਦੀ ਟੈਂਕੀ ਉਤੇ ਚੜ੍ਹ ਕੇ ਪ੍ਰਦਰਸ਼ਨ ਸ਼ੁਰੂ ਕਰ ਦਿਤਾ ਹੈ। ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਪੀਐਸਪੀਸੀਐਲ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਦਿਓਣ, ਬਲਜੀਤ ਸਿੰਘ ਪੱਟੀ, ਅਜੈ ਕੁਮਾਰ, ਬੇਅੰਤ ਸਿੰਘ ਨੇ ਦਸਿਆ ਕਿ ਬੋਰਡ ਵਲੋਂ 2004 ਵਿਚ ਅਜਿਹੀ ਨਾਜਾਇਜ਼ ਪਾਲਿਸੀ ਬਣਾਈ ਗਈ ਸੀ।
ਨੌਕਰੀ ਦੋਰਾਨ ਜੇਕਰ ਕਿਸੇ ਕਰਮਚਾਰੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਵਾਰ ਨੂੰ ਸਿਰਫ਼ ਸਲੇਸ਼ੀਅਮ ਰਕਮ ਜਾਂ ਮੁਆਵਜ਼ਾ ਹੀ ਦਿਤਾ ਜਾਵੇਗਾ। ਉਸ ਸਮੇਂ ਇਹ ਵੀ ਵਾਅਦਾ ਕੀਤਾ ਸੀ ਕਿ ਜੇਕਰ ਪਾਵਰਕਾਮ ਵਲੋਂ ਨੌਕਰੀਆਂ ਲਈ ਅਸਾਮੀਆਂ ਕੱਢੀਆਂ ਜਾਣਗੀਆਂ ਤਾਂ ਉਸ ਸਮੇਂ ਉਨ੍ਹਾਂ ਦੇ ਕੇਸ ਨੂੰ ਪਹਿਲ ਦੇ ਆਧਾਰ ਉਤੇ ਹੱਲ ਕੀਤਾ ਜਾਵੇਗਾ। ਇਸ ਤੋਂ ਬਾਅਦ 16 ਅਪ੍ਰੈਲ 2010 ਨੂੰ ਬੋਰਡ ਵਲੋਂ ਲੱਗੀ ਰੋਕ ਨੂੰ ਵੀ ਹਟਾ ਦਿਤਾ ਗਿਆ, ਜਿਸ ਕਾਰਨ ਤੁਰਤ ਹੋਰਨਾਂ ਵਿਅਕਤੀਆਂ ਨੂੰ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ ਗਈਆਂ ਜਦੋਂਕਿ ਮ੍ਰਿਤਕਾਂ ਦੇ ਪਰਵਾਰਾਂ ਦੇ ਪੈਂਡਿੰਗ ਪਏ ਕੇਸਾਂ ਦਾ ਕੋਈ ਵੀ ਨਿਪਟਾਰਾ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਹੋਰਨਾਂ ਸਰਕਾਰੀ ਵਿਭਾਗਾਂ ਵਿਚ imageਮ੍ਰਿਤਕ ਆਸ਼ਰਿਤ ਪਰਿਵਾਰ ਦੇ ਵਾਰਸਾਂ ਨੂੰ ਪਹਿਲ ਦੇ ਆਧਾਰ 'ਤੇ ਨੌਕਰੀ ਦਿੱਤੀ ਜਾਂਦੀ ਹੈ ਜਦੋਂਕਿ ਪਾਵਰਕਾਮ ਵਲੋਂ ਹਮੇਸ਼ਾ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਹਨ ਉਦੋਂ ਤੱਕ ਉਹ ਟੈਂਕੀ ਤੋਂ ਹੇਠਾ ਨਹੀਂ ਉਤਰਨਗੇ।
ਟੈਂਕੀ ਤੇ ਚੜ੍ਹੇ ਮ੍ਰਿਤਕ ਮੁਲਾਜ਼ਮਾਂ ਦੇ ਪਰਿਵਾਰਾਂ ਹੱਥੀ ਲਿਖ਼ ਕੇ ਨੋਟ ਵੀ ਲਿਖਿਆ, ਜਿਸ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਮ੍ਰਿਤਕ ਆਸ਼ਰਿਤ ਪਰਿਵਾਰਾਂ ਦੇ ਵਾਰਸ ਹਾਂ ਜੇਕਰ ਮੈਂਨੂੰ ਮੇਰੇ ਪਰਿਵਾਰ ਤੇ ਸਾਥੀਆਂ ਨੂੰ ਕੁੱਝ ਹੁੰਦਾ ਹੈ ਤਾਂ ਉਸ ਦੇ ਜਿੰਮੇਂਵਾਰ ਸਿਰਫ਼ ਤੇ ਸਿਰਫ਼ ਪ੍ਰਬੰਧਕੀ ਨਿਰਦੇਸ਼ਕ ਆਰਪੀ ਪਾਂਡਵ ਤੇ ਬੀ ਐਸ ਗੁਰਮ ਬਿਜ਼ਲੀ ਬੋਰਡ ਦੇ ਦੋਵੇਂ ਅਧਿਕਾਰੀ ਹੋਣਗੇ।
ਫੋਟੋ ਨੰ: 14 ਪੀਏਟੀ 20