ਫਤਿਹਜੰਗ ਬਾਜਵਾ ਨੇ ਮੁੜ ਪੰਜਾਬ 'ਚ ਕਾਂਗਰਸ ਸਰਕਾਰ ਬਣਾਉਣ ਦਾ ਕੀਤਾ ਦਾਅਵਾ
Published : Dec 15, 2021, 7:05 pm IST
Updated : Dec 15, 2021, 7:05 pm IST
SHARE ARTICLE
Fatehjang Singh Bajwa and Aman
Fatehjang Singh Bajwa and Aman

"ਲੋਕਾਂ ਨੂੰ ਮੁਫਤ ਚੀਜ਼ਾਂ ਦਾ ਲਾਲਚ ਦੇ ਕੇ ਮਾਰਿਆ ਜਾਂਦਾ ਹੈ", ਫਤਿਹਜੰਗ ਬਾਜਵਾ ਨੇ ਮੁੜ ਪੰਜਾਬ 'ਚ ਕਾਂਗਰਸ ਸਰਕਾਰ ਬਣਾਉਣ ਦਾ ਕੀਤਾ ਦਾਅਵਾ

 

 ਚੰਡੀਗੜ੍ਹ ( ਅਮਨਪ੍ਰੀਤ ਕੌਰ) 2022 ਦੀਆਂ ਚੋਣਾਂ ਤੋਂ ਪਹਿਲਾਂ ਹਰ ਪਾਰਟੀ ਵਲੋਂ ਆਪਣਾ ਸ਼ਕਤੀ ਪ੍ਰਦਰਸ਼ਨ ਵਿਖਾਇਆ ਜਾ ਰਿਹਾ ਹੈ।  ਜੇ ਪੰਜਾਬ ਦੀ ਗੱਲ ਕਰੀਏ ਤਾਂ ਹਰ ਪਾਰਟੀ ਵਲੋਂ ਪੰਜਾਬ ਵਿਚ ਆਪਣੀ ਸਰਕਾਰ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਪਾਰਟੀਆਂ ਚੋਣਾਂ ਵਿਚ ਉਤਰਣ ਲਈ ਪੂਰੀ ਤਰ੍ਹਾਂ ਤਿਆਰ ਹਨ।  ਚੋਣਾਂ ਨੂੰ ਲੈ ਕੇ ਸਪੋਕਸਮੈਨ ਵਲੋਂ ਫਤਿਹਜੰਗ ਬਾਜਵਾ ਨਾਲ ਗੱਲਬਾਤ ਕੀਤੀ ਗਈ।

 

Fatehjang Singh Bajwa and AmanFatehjang Singh Bajwa and Aman

ਫਤਿਹਜੰਗ ਬਾਜਵਾ ਨੇ ਕਿਹਾ ਕਿ 2022 ਦੀਆਂ ਚੋਣਾਂ ਲਈ ਹਰ ਪਾਰਟੀ  ਮੈਦਾਨ ਵਿਚ  ਉਤਰੇਗੀ। ਇਹ ਬਹੁਤ ਹੀ ਮਜ਼ੇਦਾਰ ਚੋਣਾਂ ਹੋਣਗੀਆਂ। ਜੇ ਸਾਡੀ ਸਰਕਾਰ ਦੀ ਗੱਲ ਕਰੀਏ ਤਾਂ ਲੋਕ ਕਾਂਗਰਸ ਦੀਆਂ ਨੀਤੀਆਂ ਉਤੇ ਆਪਣੀ ਮੋਹਰ ਲਗਾ ਰਹੇ ਹਨ। ਲੋਕ ਕਾਂਗਰਸ ਨੂੰ ਦੁਬਾਰਾ ਸੱਤਾ ਵਿਚ ਵੇਖਣਾ ਚਾਹੁੰਦੇ ਹਨ।  ਲੋਕਾਂ ਨੂੰ ਕਾਂਗਰਸ ਸਰਕਾਰ ਤੇ  ਵਿਸ਼ਵਾਸ਼ ਹੈ ਕਿਉਂਕਿ ਕਾਂਗਰਸ ਲੋਕਾਂ ਦੀ ਭਲਾਈ ਲਈ ਕੰਮ ਕਰ  ਰਹੀ ਹੈ।

 

Fatehjang Singh Bajwa and AmanFatehjang Singh Bajwa and Aman

ਆਮ ਆਦਮੀ ਪਾਰਟੀ 'ਤੇ ਤੰਜ਼ ਕੱਸਦਿਆਂ ਫਤਿਹਜੰਗ ਬਾਜਵਾ ਨੇ ਕਿਹਾ ਕਿ ਕਿਸੇ ਟਾਈਮ ਲੋਕਾਂ ਨੂੰ  ਆਮ ਆਦਮੀ ਪਾਰਟੀ ਤੇ ਵਿਸ਼ਵਾਸ਼ ਸੀ ਕਿ ਇਹ ਪਾਰਟੀ  ਤੀਜਾ ਬਦਲ ਹੋ ਕੇ ਆ ਸਕਦੀ ਹੈ ਪਰ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਐਮਐਲਏ  ਪਾਰਟੀ ਛੱਡ ਕੇ ਕਾਂਗਰਸ ਵਿਚ ਆ ਰਹੇ ਹਨ। ਇਹ ਸੰਕੇਤ ਹੁੰਦੇ ਹਨ। ਇਹ ਐਮਐੱਲਏ ਅਕਾਲੀਆਂ ਵੱਲ਼ ਕਿਉਂ ਨਹੀਂ  ਜਾ ਰਹੇ। ਇਸ ਤੋਂ ਪਤਾ ਚਲਦਾ ਹੈ ਕਿ ਲੋਕ ਕਾਂਗਰਸ ਪਾਰਟੀ ਨੂੰ ਪਸੰਦ ਕਰ ਰਹੇ ਹਨ। ਸਰਕਾਰ ਦੁਬਾਰਾ ਸੱਤਾ ਵਿਚ ਆਉਂਦੀ ਦਿਸ ਰਹੀ ਹੈ।

 

Fatehjang Singh Bajwa and AmanFatehjang Singh Bajwa and Aman

 

ਨਵਜੋਤ ਸਿੱਧੂ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ  ਸਿੱਧੂ ਤੇ ਚੰਨੀ ਦੀ ਜੋੜੀ ਲੋਕਾਂ ਨੂੰ ਪਸੰਦ ਆ ਰਹੀ ਹੈ। ਇਹ ਜੋੜੀ ਲੋਕਾਂ ਦੀਆਂ ਗੱਲਾਂ 'ਤੇ ਖਰੀ ਉਤਰ ਰਹੀ ਹੈ। ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਦਿਆਂ ਉਹਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਆ ਕੇ ਕਹਿ ਰਹੇ ਹਨ ਕਿ ਅਸੀਂ ਪੰਜਾਬ ਨੂੰ ਬਦਲਾਂਗੇ।

 

Fatehjang Singh Bajwa and AmanFatehjang Singh Bajwa and Aman

 

ਉਹਨਾਂ ਤੋਂ ਦਿੱਲੀ ਕਿਉਂ ਨਹੀਂ ਬਦਲੀ ਗਈ।  ਪੰਜਾਬ ਸਿੱਖਿਆ ਦੇ ਮਾਮਲੇ ਵਿਚ ਪਹਿਲੇ ਨੰਬਰ 'ਤੇ ਆਇਆ ਹੈ। ਉਹਨਾਂ  ਕਿਹਾ ਕਿ ਕੇਜਰੀਵਾਲ ਦਿੱਲੀ ਦਾ ਮਡਲ ਲੈ ਕੇ ਆਉਣ ,ਅਸੀਂ ਖੁੱਲ੍ਹੀ ਬਹਿਸ ਕਰਾਂਗੇ।  ਜੋ ਸੱਚ ਹੈ ਉਹ ਲੋਕਾਂ ਦੇ ਸਾਹਮਣੇ ਆ ਜਾਵੇਗਾ। ਅੱਜ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਵਾਲੀ ਸਰਕਾਰ ਚਾਹੀਦੀ ਹੈ ਤੇ ਸਾਡੀ ਸਰਕਾਰ ਪੰਜਾਬ ਨੂੰ ਕਰਜ਼ਾ ਮੁਕਤ ਕਰੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement