
ਕਿਸਾਨਾਂ ਨਾਲ CMਦੀ ਮੀਟਿੰਗ ਮੁਲਤਵੀ ਕਰਨ 'ਤੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ- 20 ਦਸੰਬਰ ਨੂੰ ਮੁੱਖ ਮੰਤਰੀ ਨੂੰ ਮਿਲਣ ਨਹੀਂ ਜਾਵਾਂਗੇ
ਚੰਡੀਗੜ੍ਹ : ਮੁੱਖ ਮੰਤਰੀ ਵਲੋਂ 17 ਦਸੰਬਰ ਨੂੰ ਬੁਲਾਈ ਗਈ ਕਿਸਾਨਾਂ ਨਾਲ ਮੀਟਿੰਗ ਮੁਲਤਵੀ ਕਰ ਦਿਤੀ ਗਈ ਹੈ ਅਤੇ ਇਹ ਮੀਟਿੰਗ ਹੁਣ 20 ਤਰੀਕ ਨੂੰ ਹੋਵੇਗੀ।
CM Charanjit singh channi
ਮੀਟਿੰਗ ਦੀ ਤਰੀਕ ਅੱਗੇ ਕਰਨ 'ਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
Balbir Singh Rajewa
ਉਨ੍ਹਾਂ ਕਿਹਾ ਕਿ ਸਾਨੂੰ 17 ਦਸੰਬਰ ਦੀ ਮੀਟਿੰਗ ਬਾਬਤ ਚਿਠੀ ਮਿਲੀ ਸੀ ਪਰ ਹੁਣ ਇਹ ਟਾਲਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਚੋਣ ਜਾਬਤਾ ਲੱਗਣ ਤੋਂ ਬਾਅਦ ਸਰਕਾਰ ਦੇ ਹੱਥ ਵਿਚ ਵੀ ਕੁਝ ਨਹੀਂ ਰਹੇਗਾ। ਇਹ ਸਿਰਫ਼ ਬਹਾਨਾ ਭਾਲ ਰਹੇ ਹਨ।
kisan leader
ਇਸ ਤਰਾਂ ਮੀਟਿੰਗ ਦਾ ਸਮਾਂ ਅੱਗੇ ਵਧਾਉਣ ਨਾਲ ਸਾਡਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ। ਇਸ ਲਈ ਅਸੀਂ ਇਸ ਮੀਟਿੰਗ ਵਿਚ ਨਹੀਂ ਜਾਵਾਂਗੇ।