
ਇਹ ਫ਼ਿਲਮ ਨਾਦਰ ਫ਼ਿਲਮਜ਼ ਅਤੇ ਅਮੀਕ ਵਿਰਕ ਦੇ ਬੈਨਰ ਹੇਠ ਫਤਿਹ ਫ਼ਿਲਮਜ਼ ਅਤੇ ਇਰਾਕਲੀ ਕਿਰੀਆ 100 ਫ਼ਿਲਮਜ਼ ਦੁਆਰਾ ਬਣਾਈ ਗਈ...
ਮੁਹਾਲੀ: ਫ਼ਿਲਮ 'ਜੂਨੀਅਰ' ਦਾ ਪੋਸਟਰ ਅੱਜ ਰਿਲੀਜ਼ ਹੋ ਗਿਆ ਹੈ। ਇਹ ਪੋਸਟਰ ਜ਼ਾਹਿਰ ਤੌਰ 'ਤੇ ਐਕਸ਼ਨ ਫ਼ਿਲਮ ਦਾ ਅਹਿਸਾਸ ਕਰਾਉਂਦਾ ਹੈ। ਫ਼ਿਲਮ ਦੀ ਕਹਾਣੀ ਦਾ ਅੰਦਾਜ਼ਾ ਪੋਸਟਰ ਦੀ ਟੈਗ ਲਾਈਨ ਤੋਂ ਹੀ ਲਗਾਇਆ ਜਾ ਸਕਦਾ ਹੈ। ਇਸ ਵਿਚ ਲਿਖਿਆ ਹੈ 'The Biggest Manhunt Of A Man On A Hunt'। ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੀਰੋ ਬਹੁਤ ਸਾਰੇ ਲੋਕਾਂ ਦੇ ਨਿਸ਼ਾਨੇ 'ਤੇ ਹੋਵੇਗਾ, ਜੋ ਪਹਿਲਾਂ ਹੀ ਬੁਰੇ ਲੋਕਾਂ ਨੂੰ ਲੱਭ ਰਿਹਾ ਹੈ ਤੇ ਮਾਰ ਰਿਹਾ ਹੈ।ਜੇਕਰ ਅੰਦਾਜ਼ਾ ਸਹੀ ਹੈ ਤਾਂ ਇਹ ਪੰਜਾਬੀ ਇੰਡਸਟਰੀ 'ਚ ਬੇਹੱਦ ਦਿਲਚਸਪ ਅਤੇ ਅਨੋਖੀ ਕਹਾਣੀ ਜਾਪਦੀ ਹੈ।
ਜੇਕਰ ਅਸੀਂ ਫ਼ਿਲਮ ਦੇ ਬੈਨਰ ਦੀ ਗੱਲ ਕਰੀਏ - ਨਾਦਰ ਫਿਲਮਜ਼, ਇਹ ਭਲਵਾਨ ਸਿੰਘ, ਬੰਬੂਕਾਟ, ਵੇਖ ਬਰਾਤਾਂ ਚਲੀਆਂ ਵਰਗੀਆਂ ਕਈ ਵਧੀਆ ਲਈ ਜਾਣੇ ਜਾਂਦੇ ਹਨ। ਫ਼ਿਲਮ 26 ਮਈ 2023 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਸਟਾਰ ਕਾਸਟ ਵਿੱਚ ਅਮੀਕ ਵਿਰਕ, ਸ੍ਰਿਸ਼ਟੀ ਜੈਨ, ਕਬੀਰ ਬੇਦੀ, ਪ੍ਰਦੀਪ ਰਾਵਤ, ਪਰਦੀਪ ਚੀਮਾ, ਰਾਮ ਔਜਲਾ, ਜਸਲੀਨ ਰਾਣਾ, ਅਜੇ ਜੇਠੀ, ਮਰੀਅਮ ਰੋਇਨਿਸ਼ਵਿਲੀ, ਰੋਨੀ ਸਿੰਘ, ਕਰਨ ਗਾਬਾ, ਕਬੀਰ ਸਿੰਘ ਅਤੇ ਹੋਰ ਸ਼ਾਮਲ ਹਨ।
ਫ਼ਿਲਮ ਦਾ ਨਿਰਦੇਸ਼ਨ ਹਰਮਨ ਢਿੱਲੋਂ ਨੇ ਕੀਤਾ ਹੈ। ਯਾਨਿਕ ਬੇਨ ਅਤੇ ਅੰਮ੍ਰਿਤਪਾਲ ਸਿੰਘ ਐਕਸ਼ਨ ਡਾਇਰੈਕਟਰ ਹਨ। ਡੀ.ਓ.ਪੀ. ਪਰਵੇਜ਼ ਖਾਨ, ਆਰਟਿਓਮ ਅਬੋਵੋਨ ਅਤੇ ਮੇਰਾ ਕਿਕਨਾਡਜ਼ੇ ਦੁਆਰਾ ਹੈ। ਇਹ ਫ਼ਿਲਮ ਨਾਦਰ ਫ਼ਿਲਮਜ਼ ਅਤੇ ਅਮੀਕ ਵਿਰਕ ਦੇ ਬੈਨਰ ਹੇਠ ਫਤਿਹ ਫ਼ਿਲਮਜ਼ ਅਤੇ ਇਰਾਕਲੀ ਕਿਰੀਆ 100 ਫ਼ਿਲਮਜ਼ ਦੁਆਰਾ ਬਣਾਈ ਗਈ ਹੈ, ਜਿਸ ਵਿੱਚ ਸ਼ਮਸ਼ੇਰ ਸੰਧੂ ਕਾਰਜਕਾਰੀ ਨਿਰਮਾਤਾ ਹਨ।