
ਗ੍ਰਿਫ਼ਤਾਰ ਵਿਅਕਤੀ ਪਿਛਲੇ 4 ਸਾਲਾਂ ਤੋਂ ਭਾਰਤ ਅਤੇ ਪੰਜਾਬ ਦੀਆਂ ਪ੍ਰਮੁੱਖ ਸੰਸਥਾਵਾਂ, ਠਿਕਾਣਿਆਂ, ਸੰਵੇਦਨਸ਼ੀਲ ਸਰਕਾਰੀ ਇਮਾਰਤਾਂ ਦੇ ਨਕਸ਼ੇ ਭੇਜਦਾ ਸੀ
ਚੰਡੀਗੜ੍ਹ: ਪਾਕਿਸਤਾਨੀ ਖੁਫ਼ੀਆ ਏਜੰਸੀ ISI ਲਈ ਭਾਰਤ ਵਿਚ ਜਾਸੂਸੀ ਕਰਨ ਦੇ ਦੋਸ਼ ਵਿਚ ਚੰਡੀਗੜ੍ਹ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਡੀਐਸਪੀ ਗੁਰਚਰਨ ਸਿੰਘ, ਪੰਜਾਬ ਦੇ ਮੁਹਾਲੀ ਸਟੇਟ ਆਪ੍ਰੇਸ਼ਨ ਸੈੱਲ ਦੇ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਆਪਣੀ ਟੀਮ ਨਾਲ ਚੰਡੀਗੜ੍ਹ ਦੇ ਰਹਿਣ ਵਾਲੇ ਤਪੇਂਦਰ ਸਿੰਘ (40) 'ਤੇ ਲੰਬੇ ਸਮੇਂ ਤੱਕ ਨਜ਼ਰ ਰੱਖੀ। ਤਪੇਂਦਰ ਸਿੰਘ ਨੂੰ ਬੀਤੀ ਰਾਤ ਚੰਡੀਗੜ੍ਹ ਦੇ ਸੈਕਟਰ 40 ਤੋਂ ਗ੍ਰਿਫ਼ਤਾਰ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਉਸ ਨੂੰ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ।
ਪੰਜਾਬ ਪੁਲਿਸ ਦੇ ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰ ਵਿਅਕਤੀ ਪਿਛਲੇ 4 ਸਾਲਾਂ ਤੋਂ ਭਾਰਤ ਅਤੇ ਪੰਜਾਬ ਦੀਆਂ ਪ੍ਰਮੁੱਖ ਸੰਸਥਾਵਾਂ, ਠਿਕਾਣਿਆਂ, ਸੰਵੇਦਨਸ਼ੀਲ ਸਰਕਾਰੀ ਇਮਾਰਤਾਂ ਦੇ ਨਕਸ਼ੇ ਅਤੇ ਤਸਵੀਰਾਂ ਆਈਐਸਆਈ ਅਤੇ ਸਿੱਖ ਫਾਰ ਜਸਟਿਸ ਨੂੰ ਭੇਜਦਾ ਸੀ। ਉਸ ਨੇ ਪੰਜਾਬ ਪੁਲਿਸ ਦੀਆਂ ਇਮਾਰਤਾਂ, ਦਫ਼ਤਰਾਂ, ਥਾਣਿਆਂ ਦੀਆਂ ਵੀਡਿਓ ਬਣਾ ਕੇ ਆਈ.ਐਸ.ਆਈ. ਬਦਲੇ ਵਿਚ ਤ੍ਰਿਪੇਂਦਰ ਨੂੰ ਮੋਟੀ ਰਕਮ ਮਿਲਦੀ ਸੀ। ਸਥਾਨਕ ਅਦਾਲਤ ਨੇ ਮੁਲਜ਼ਮ ਨੂੰ 4 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਉਸ ਕੋਲੋਂ ਦੋ ਮੋਬਾਈਲ ਫ਼ੋਨ ਬਰਾਮਦ ਹੋਏ ਹਨ, ਜਿਨ੍ਹਾਂ ਵਿਚ ਪਾਕਿਸਤਾਨ ਦੇ ਦਰਜਨਾਂ ਨੰਬਰ ਮਿਲੇ ਹਨ।