
ਮ੍ਰਿਤਕ ਦੀ ਪਛਾਣ ਬਘੇਲ ਸਿੰਘ ਵਜੋਂ ਹੋਈ ਹੈ। ਉਹ ਤਿੰਨ ਭੈਣ ਭਰਾਵਾਂ ਵਿਚੋਂ ਸਭ ਤੋਂ ਵੱਡਾ ਸੀ ਤੇ ਹਾਲੇ ਅਣਵਿਆਹਿਆ ਸੀ।
Punjab News : ਸਥਾਨਕ ਜ਼ਿਲ੍ਹੇ ਵਿਚ ਨਸ਼ੇ ਦੀ ਓਵਰਡੋਜ ਕਾਰਨ ਇੱਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਤਿੰਨ ਭੈਣਾਂ ਦਾ ਸਭ ਤੋਂ ਵੱਡਾ ਤੇ ਇਕਲੌਤਾ ਭਰਾ ਸੀ। ਇਹ ਮਾਮਲਾ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਮਨਜੀਤ ਨਗਰ ਇਲਾਕੇ ਤੋਂ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਘੇਲ ਸਿੰਘ ਵਜੋਂ ਹੋਈ ਹੈ। ਉਹ ਤਿੰਨ ਭੈਣ ਭਰਾਵਾਂ ਵਿਚੋਂ ਸਭ ਤੋਂ ਵੱਡਾ ਸੀ ਤੇ ਹਾਲੇ ਅਣਵਿਆਹਿਆ ਸੀ।
ਪੁੱਤਰ ਦੀ ਮੌਤ ਤੋਂ ਬਾਅਦ ਮਾਂ ਤੇ ਭੈਣ ਦਾ ਰੋ ਰੋ ਕੇ ਬੁਰਾ ਹਾਲ ਸੀ। ਓਧਰ ਮੁਹੱਲੇ ਵਾਲਿਆਂ ਦਾ ਆਰੋਪ ਸੀ ਕਿ ਇਲਾਕੇ ਵਿਚ ਨਸ਼ਾ ਵਿਕਦਾ ਹੈ ਜਦਕਿ ਪੁਲਿਸ ਇਸ ਉਤੇ ਠੱਲ ਪਾਉਣ ਵਿਚ ਨਾਕਾਮ ਰਹੀ ਹੈ। ਉੱਥੇ ਹੀ ਮੌਕੇ ਉਤੇ ਪਹੁੰਚੇ ਥਾਣਾ ਡਿਵੀਜ਼ਨ ਨੰਬਰ ਪੰਜ ਦੇ ਐਸਐਚਓ ਨੀਰੇ ਚੌਧਰੀ ਨੇ ਕਿਹਾ ਕਿ ਉਹ ਮਾਮਲੇ ਜਾਂਚ ਕਰ ਰਹੇ ਹਨ। ਤਫਤੀਸ਼ ਤੋਂ ਬਾਅਦ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।
(For more news apart from Punjab News, stay tuned to Rozana Spokesman)