Sultanpur Lodhi News : ਅਰਬ ਦੇਸ਼ਾਂ ’ਚ ਮਨੁੱਖੀ ਤਸਕਰੀ ਰਾਹੀਂ ਪੰਜਾਬ ਦੀਆਂ ਲੜਕੀਆਂ ਨੂੰ ਵੇਚਣ ਦਾ ਟਰੈਵਲ ਏਜੰਟਾਂ ਨੇ ਬਦਲਿਆ ਰੂਟ

By : BALJINDERK

Published : Dec 15, 2024, 8:16 pm IST
Updated : Dec 15, 2024, 8:16 pm IST
SHARE ARTICLE
ਵਾਪਸ ਪਰਤੀ ਲੜਕੀਆਂ ਬਾਰੇ ਸੰਤ ਸੀਚੇਵਾਲ ਜਾਣਕਾਰੀ ਦਿੰਦੇ ਹੋਏ
ਵਾਪਸ ਪਰਤੀ ਲੜਕੀਆਂ ਬਾਰੇ ਸੰਤ ਸੀਚੇਵਾਲ ਜਾਣਕਾਰੀ ਦਿੰਦੇ ਹੋਏ

Sultanpur Lodhi News : ਅਰਬ ਦੇਸ਼ਾਂ ’ਚ ਫਸੀਆਂ ਪੀੜਤ ਲੜਕੀਆਂ ਦੀ ਹੋਈ ਘਰ ਵਾਪਸੀ, ਸੰਤ ਸੀਚੇਵਾਲ ਵੱਲੋਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸਖ਼ਤੀ ਵਰਤਣ ਦੀਆਂ ਹਿਦਾਇਤਾਂ

Sultanpur Lodhi News : ਅਰਬ ਦੇਸ਼ਾਂ ਵਿੱਚ ਮਨੁੱਖੀ ਤਸਕਰੀ ਰਾਹੀ ਪੰਜਾਬ ਦੀਆਂ ਲੜਕੀਆਂ ਨੂੰ ਵੇਚਣ ਦਾ ਟਰੈਵਲ ਏਜੰਟਾਂ ਨੇ ਰੂਟ ਬਦਲ ਲਿਆ ਹੈ। ਅਰਬ ਦੇਸ਼ਾਂ ਵਿੱਚੋਂ ਪਰਤੀਆਂ 7 ਲੜਕੀਆਂ ਵਿੱਚੋਂ 2 ਲੜਕੀਆਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ। ਉਹਨਾਂ ਦੱਸਿਆ ਕਿ ਉਥੇ ਉਹਨਾਂ ਉਪਰ ਮਾਨਸਿਕ ਅਤੇ ਸ਼ਰੀਰਿਕ ਤਸ਼ਦੱਦ ਕੀਤਾ ਜਾਂਦਾ ਸੀ।

ਟਰੈਵਲ ਏਜੰਟ ਹੁਣ ਦਿੱਲੀ ਦੀ ਥਾਂ ਮੁੰਬਈ ਰਾਹੀ ਅਰਬ ਦੇਸ਼ਾਂ ਨੂੰ ਲੜਕੀਆਂ ਲੈ ਕੇ ਜਾਂਦੇ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਰਾਕ ਅਤੇ ਮਸਕਟ ਵਿੱਚੋਂ ਆਈਆਂ ਲੜਕੀਆਂ ਦੀਆਂ ਦੁੱਖ ਤਕਲੀਫਾਂ ਸੁਨਣ ਤੋਂ ਬਾਅਦ ਮੋਗਾ ਤੇ ਬਰਨਾਲਾ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਹਿਦਾਇਤਾਂ ਕੀਤੀਆਂ ਕਿ ਉਹ ਪੀੜਤ ਲ਼ੜਕੀਆਂ ਵੱਲੋਂ ਦਿੱਤੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ਤੇ ਸੁਨਣ। ਸੰਤ ਸੀਚੇਵਾਲ ਨੇ ਕਿਹਾ ਕਿ ਜਦੋਂ ਤੱਕ ਠੱਗ ਟਰੈਵਲ ਏਜੰਟਾਂ ਵਿਰੁਧ ਸਖ਼ਤ ਕਾਰਵਾਈ ਨਹੀ ਹੁੰਦੀ ਉਦੋਂ ਤੱਕ ਅਰਬ ਦੇਸ਼ਾਂ ਵਿੱਚ ਮਨੁੱਖੀ ਤਸਕਰੀ ਦੇ ਗੈਰ ਕਾਨੂੰਨੀ ਧੰਦਿਆਂ ਨੂੰ ਠੱਲ ਨਹੀਂ ਪੈ ਸਕਦੀ ਹੈ। 

1

ਓਮਾਨ ਤੋਂ ਵਾਪਿਸ ਆਈ ਮੋਗਾ ਜ਼ਿਲ਼੍ਹੇ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਦੱਸਿਆ ਕਿ ਉੱਥੇ ਇਮਰਾਨ ਨਾਂ ਦੇ ਏਜੰਟ ਵੱਲੋਂ ਲੜਕੀਆਂ ਨੂੰ ਉੱਥੇ ਬੁਲਾ ਕਿ ਫਸਾਇਆ ਜਾ ਰਿਹਾ ਹੈ। ਜਿਹਨਾਂ ਨੂੰ ਕੰਮ ਤੇ ਭੇਜਣ ਦੀ ਬਜਾਏ ਉੱਥੇ ਬਹੁਤ ਜ਼ਿਆਦਾ ਤਸ਼ਦੱਦ ਕੀਤੀ ਜਾਂਦੀ ਹੈ। ਉਸਨੇ ਦੱਸਿਆ ਕਿ ਉਸ ਏਜੰਟ ਵੱਲੋਂ ਉਸ ਨਾਲ ਉੱਥੇ ਬਹੁਤ ਕੁੱਟਮਾਰ ਕੀਤੀ ਗਈ ਤੇ ਉਸਨੂੰ ਜ਼ਬਰਨ ਦੋ ਹੋਰ ਲੜਕੀਆਂ ਨੂੰ ਬੁਲਾਉਣ ਲਈ ਕਹਿ ਰਿਹਾ ਸੀ। ਉਸਨੇ ਦੱਸਿਆ ਕਿ ਉਸ ਵੱਲੋਂ ਉੱਥੇ ਬਹੁਤ ਵੱਡਾ ਰੈਕੇਟ ਚਲਾਇਆ ਜਾ ਰਿਹਾ ਹੈ ਤੇ ਲੜਕੀਆਂ ਨੂੰ ਉੱਥੇ ਬੁਲਾ ਕਿ ਹਰ ਇੱਕ ਲੜਕੀ ਨਾਲ ਇਸੇ ਤਰ੍ਹਾਂ ਦਾ ਵਤੀਰਾ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਉਸਨੂੰ ਤੇ ਉਸ ਨਾਲ ਇੱਕ ਹੋਰ ਲੜਕੀ ਨੂੰ ਉਸਦੇ ਪਿੰਡ ਦੀ ਹੀ ਰਹਿਣ ਵਾਲੀ ਇੱਕ ਲੜਕੀ ਨੇ ਉਸਨੂੰ ਬਿਊਟੀ ਪਾਰਲਰ ਦੇ ਕੰਮ ਦਾ ਕਹਿ ਕਿ ਉੱਥੇ ਬੁਲਾਇਆ ਗਿਆ ਸੀ। ਜੋ ਕਿ ਆਪ ਖੁਦ ਵੀ ਉੱਥੇ ਫਸੀ ਹੋਈ ਸੀ।

ਇਰਾਕ ਤੋਂ ਵਾਪਿਸ ਪਰਤੀ ਮੋਗੇ ਦੀ ਰਹਿਣ ਵਾਲੀ ਲੜਕੀ ਨੇ ਦਿਲ ਕੰਬਾਊ ਖੁਲਾਸੇ ਕਰਦੇ ਹੋਏ ਕਿਹਾ ਕਿ ਉੱਥੇ ਉਸਦਾ ਜਿਸਮਾਨੀ ਸ਼ੋਸ਼ਣ ਕੀਤਾ ਗਿਆ। ਉਸਨੇ ਦੱਸਿਆ ਕਿ ਉਹ ਆਪਣੇ ਬੱਚੀ ਜੋ ਗੰਭੀਰ ਬਿਮਾਰੀ ਨਾਲ ਪੀੜਤ ਸੀ ਉਸਦੇ ਇਲਾਜ਼ ਲਈ ਉੱਥੇ ਗਈ ਸੀ। ਪਰ ਉਸਨੂੰ ਉੱਥੇ ਵੇਚ ਦਿੱਤਾ ਗਿਆ ਤੇ ਇੱਕ ਦਫਤਰ ਵਿੱਚ ਬੰਦੀ ਬਣਾ ਕਿ ਰੱਖਿਆ ਗਿਆ। ਜਿੱਥੇ ਉਸਨੂੰ ਬਹੁਤ ਜ਼ਿਆਦਾ ਤਸ਼ਦੱਦ ਦਾ ਸਾਹਮਣਾ ਕਰਨਾ ਪਿਆ। ਉਸਨੇ ਦੱਸਿਆ ਕਿ ਜੇਕਰ ਸੰਤ ਸੀਚੇਵਾਲ ਜੀ ਉਸਦੀ ਮਦੱਦ ਨਾ ਕਰਦੇ ਤਾਂ ਉਹ ਵਾਪਸੀ ਦੀ ਆਸ ਛੱਡ ਚੁੱਕੀ ਸੀ। 

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ ਜਿਹਨਾਂ ਦੇ ਸਹਿਯੋਗ ਨਾਲ ਇਹ ਲੜਕੀਆਂ ਸਹੀ ਸਲਾਮਤ ਨਰਕ ਭਰੀ ਜ਼ਿੰਦਗੀ ਚੋਂ ਨਿਕਲ ਕਿ ਘਰ ਪਰਤ ਸਕੀਆਂ ਹਨ। ਉਹਨਾਂ ਪੰਜਾਬ ਦੀਆਂ ਧੀਆਂ ਨੂੰ ਅਰਬ ਮੁਲਕਾਂ ਵਿੱਚ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ ਤੇ ਅਪੀਲ ਕੀਤੀ ਕਿ ਠੱਗ ਏਜੰਟਾਂ ਪਿੱਛੇ ਲੱਗ ਕਿ ਆਪਣੀਆਂ ਲੜਕੀਆਂ ਨੂੰ ਉੱਥੇ ਨਾ ਭੇਜੋ। 

ਹਰ ਵਕਤ ਉੱਥੇ ਲੜਕੀਆਂ ਦੀ ਇੱਜ਼ਤ ਦਾਅ ਤੇ ਲੱਗੀ ਰਹਿੰਦੀ ਹੈ : ਪੀੜਤ ਲੜਕੀਆਂ

ਪੀੜਤ ਲੜਕੀਆਂ ਨੇ ਅਪੀਲ ਕੀਤੀ ਕਿ ਲੜਕੀਆਂ ਅਰਬ ਮੁਲਕਾਂ ਵਿੱਚ ਨਾ ਜਾਣ। ਉੱਥੇ ਏਜੰਟਾਂ ਵੱਲੋਂ ਲੜਕੀਆਂ ਨੂੰ ਵਿਜ਼ਟਰ ਵੀਜ਼ੇ ਬੁਲਾ ਕਿ ਉੱਥੇ ਇੱਕ ਤਰੀਕੇ ਨਾਲ ਵੇਚ ਦਿੱਤਾ ਜਾਂਦਾ ਹੈ ਤੇ ਵਾਪਸੀ ਦੇ ਬਦਲੇ ਵਿੱਚ ਮੋਟੀ ਰਕਮ ਜਾਂ ਭਾਰਤ ਤੋਂ ਹੋਰ ਲੜਕੀਆਂ ਬੁਲਾਉਣ ਦੀ ਮੰਗ ਰੱਖੀ ਜਾਂਦੀ ਹੈ। ਉਹਨਾਂ ਕਿਹਾ ਲੜਕੀਆਂ ਨੂੰ ਉੱਥੇ ਗਲਤ ਕੰਮਾਂ ਵਿੱਚ ਫਸਾਉਣ ਦੀ ਵੀ ਬਹੁਤ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਉੱਥੇ ਲੜਕੀਆਂ ਦੀ ਕੁੱਟਮਾਰ ਤਾਂ ਹੁੰਦੀ ਹੀ ਹੈ ਨਾਲ ਹੀ ਉਹਨਾਂ ਦੀ ਇੱਜ਼ਤ ਤੇ ਹਰ ਵੇਲੇ ਖਤਰਾ ਬਣਿਆ ਰਹਿੰਦਾ ਹੈ।

(For more news apart from Travel agents have changed route selling Punjabi girls through human trafficking in Arab countries News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement