ਵਿਦਿਆਰਥੀਆਂ ਦੀ ਡ੍ਰੈੱਸ ’ਤੇ ਲੋਗੋ ਬਣਵਾਉਣਾ ਪਵੇਗਾ ਸਕੂਲਾਂ ਨੂੰ ਮਹਿੰਗਾ, ਹੋਵੇਗੀ NOC ਰੱਦ
Published : Jan 16, 2020, 10:45 am IST
Updated : Jan 16, 2020, 10:57 am IST
SHARE ARTICLE
File Photo
File Photo

ਨਿੱਜੀ ਸਕੂਲਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਡ੍ਰੈੱਸ ’ਤੇ ਲੱਗਣ ਵਾਲੇ ਸਕੂਲ ਦੇ ਲੋਗੋ ’ਤੇ ਸਿੱਖਿਆ ਵਿਭਾਗ ਵੱਲੋਂ ਇਕ ਫੈਸਲਾ ਲਿਆ ਗਿਆ ਹੈ। ਸਕੂਲਾਂ...

ਲੁਧਿਆਣਾ- ਨਿੱਜੀ ਸਕੂਲਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਡ੍ਰੈੱਸ ’ਤੇ ਲੱਗਣ ਵਾਲੇ ਸਕੂਲ ਦੇ ਲੋਗੋ ’ਤੇ ਸਿੱਖਿਆ ਵਿਭਾਗ ਵੱਲੋਂ ਇਕ ਫੈਸਲਾ ਲਿਆ ਗਿਆ ਹੈ। ਸਕੂਲਾਂ ’ਚ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਭਾਗ ਨੇ ਸਕੂਲ ਡ੍ਰੈੱਸ ’ਤੇ ਲੱਗਣ ਵਾਲੇ ਲੋਗੋ ਨੂੰ ਲੈ ਕੇ ਕਮਰ ਕੱਸ ਲਈ ਹੈ। ਇਸ ਸੰਖਿਆ ’ਚ ਡੀ. ਪੀ. ਆਈ. ਵੱਲੋਂ ਸੂਬੇ ਦੇ ਸਾਰੇ ਸੀ. ਬੀ. ਐੱਸ. ਈ., ਆਈ. ਸੀ. ਐੱਸ. ਈ. ਅਤੇ ਪੀ. ਐੱਸ. ਈ. ਬੀ. ਸਕੂਲ ਸੰਚਾਲਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ

Rukhala Convent School

ਕਿ ਕੋਈ ਵੀ ਸਕੂਲ ਵਿਦਿਆਰਥੀਆਂ ਦੀ ਡ੍ਰੈੱਸ ’ਤੇ ਆਪਣੇ ਸਕੂਲ ਦਾ ਲੋਗੋ ਨਹੀਂ ਬਣਵਾਏਗਾ। ਇਹੀ ਨਹੀਂ ਵਿਭਾਗ ਨੇ ਕਿਹਾ ਹੈ ਕਿ ਕੋਈ ਵੀ ਸਕੂਲ ਕਿਸੇ ਵਿਦਿਆਰਥੀ ਨੂੰ ਲੋਗੋ ਵਾਲੀ ਡ੍ਰੈੱਸ ਕਿਸੇ ਖਾਸ ਦੁਕਾਨ ਜਾਂ ਕੰਪਨੀ ਤੋਂ ਖਰੀਦਣ ਲਈ ਮਜਬੂਰ ਨਹੀਂ ਕਰੇਗਾ। ਜਾਣਕਾਰੀ ਮੁਤਾਬਕ ਸਿੱਖਿਆ ਮੰਤਰੀ ਦਾ ਅਹੁਦਾ ਸੰਭਾਲਦੇ ਹੋਏ ਵਿਜੇ ਇੰਦਰ ਸਿੰਗਲਾ ਨੇ ਨਿੱਜੀ ਸਕੂਲਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਮਨਮਰਜ਼ੀਆਂ ’ਤੇ ਲਗਾਮ ਕੱਸਦੇ ਹੋਏ ਹੁਕਮ ਦਿੱਤੇ ਸਨ

PSEBPSEB

ਕਿ ਕੋਈ ਵੀ ਸਕੂਲ ਵਿਦਿਆਰਥੀਆਂ ਨੂੰ ਚੋਣਵੀਆਂ ਦੁਕਾਨਾਂ ਤੋਂ ਕਿਤਾਬਾਂ ਜਾਂ ਵਰਦੀਆਂ ਖਰੀਦਣ ਲਈ ਮਜਬੂਰ ਨਹੀਂ ਕਰੇਗਾ। ਸਿੰਗਲਾ ਨੇ ਉਕਤ ਹੁਕਮਾਂ ਨੂੰ ਲੈ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਜੇਬ ’ਤੇ ਵਧਣ ਵਾਲੇ ਬੋਝ ਦਾ ਹਵਾਲਾ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਵਿਭਾਗ ਨੇ ਜ਼ਿਲਾ ਪੱਧਰ ’ਤੇ ਆਪਣੇ ਵਿਦਿਆਰਥੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਨਵੇਂ ਸੈਸ਼ਨ ਦੌਰਾਨ ਵੱਖ-ਵੱਖ ਟੀਮਾਂ ਬਣਾ ਕੇ ਸਕੂਲਾਂ ਦੀ ਚੈਕਿੰਗ ਵੀ ਕਰਵਾਈ ਜਾਵੇਗੀ

File Photo 

ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ ਸਕੂਲ ਨਿਯਮਾਂ ਨੂੰ ਨਹੀਂ ਮੰਨ ਰਹੇ। ਡੀ. ਓਜ਼ ਦੀ ਮਾਰਫਤ ਨਿੱਜੀ ਸਕੂਲਾਂ ਨੂੰ ਜਾਰੀ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਵਿਭਾਗ ਦੇ ਧਿਆਨ ’ਚ ਆਇਆ ਹੈ ਕਿ ਕਈ ਸਕੂਲ ਵਿਦਿਆਰਥੀਆਂ ਨੂੰ ਵਰਦੀਆਂ ਅਤੇ ਕਿਤਾਬਾਂ ਕਿਸੇ ਖਾਸ ਦੁਕਾਨ ਤੋਂ ਖਰੀਦਣ ਲਈ ਮਜਬੂਰ ਕਰਦੇ ਹਨ। ਸਕੂਲ ਦੀ ਇਸ ਕਾਰਵਾਈ ਤੋਂ ਮਾਪਿਆਂ ’ਚ ਰੋਸ ਹੈ, ਜਿਸ ਨੂੰ ਲੈ ਕੇ ਵਿਭਾਗ ਕੋਲ ਸਮੇਂ-ਸਮੇਂ ’ਤੇ ਸ਼ਿਕਾਇਤਾਂ ਵੀ ਆਉਂਦੀਆਂ ਰਹਿੰਦੀਆਂ ਹਨ।

File PhotoFile Photo

ਸਕੂਲਾਂ ਵੱਲੋਂ ਦੱਸੀ ਗਈ ਦੁਕਾਨ ਤੋਂ ਵਰਦੀ ਜਾਂ ਕਿਤਾਬਾਂ ਖਰੀਦਣ ’ਤੇ ਵਿਦਿਆਰਥੀ ਜਾਂ ਉਹਨਾਂ ਦੇ ਮਾਪਿਆਂ ਨੂੰ ਭਾਰੀ ਕੀਮਤ ਅਦਾ ਕਰਨੀ ਪੈਂਦੀ ਹੈ।  ਡੀ. ਪੀ. ਆਈ. ਨੇ ਉਕਤ ਸਬੰਧੀ ਸਕੂਲਾਂ ਨੂੰ ਜਾਰੀ ਹੁਕਮਾਂ ’ਚ ਕਿਹਾ ਕਿ ਸਕੂਲ ਲੋਗੋ ਵੈਬਸਾਈਟ ’ਤੋਂ ਅਪਲੋਡ ਕਰ ਕੇ ਰੱਖਣ ਤਾਂ ਕਿ ਉਥੋਂ ਲੈ ਕੇ ਵਿਦਿਆਰਥੀ ਉਸ ਨੂੰ ਆਪਣੀ ਸ਼ਰਟ ’ਤੇ ਆਪ ਲਾਉਣ। ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਨਿਯਮਾਂ ਨੂੰ ਮੰਨਣ ’ਚ ਲਾਪ੍ਰਵਾਹੀ ਵਰਤੀ ਤਾਂ ਸਕੂਲ ਦੀ ਐੱਨ. ਓ. ਸੀ. ਰੱਦ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement