ਰਾਜ ਭਵਨ ਦਾ ਘਿਰਾਉ ਕਰਦੇ ਬਾਂਸਲ, ਸ਼ੈਲਜਾ, ਹੁੱਡਾ, ਸੁਰਜੇਵਾਲਾ ਤੇ ਕਿਰਨ ਚੌਧਰੀ ਨੂੰ ਹਿਰਾਸਤ 'ਚ ਲਿਆ
Published : Jan 16, 2021, 1:07 am IST
Updated : Jan 16, 2021, 1:07 am IST
SHARE ARTICLE
IMAGE
IMAGE

ਰਾਜ ਭਵਨ ਦਾ ਘਿਰਾਉ ਕਰਦੇ ਬਾਂਸਲ, ਸ਼ੈਲਜਾ, ਹੁੱਡਾ, ਸੁਰਜੇਵਾਲਾ ਤੇ ਕਿਰਨ ਚੌਧਰੀ ਨੂੰ ਹਿਰਾਸਤ 'ਚ ਲਿਆ

ਚੰਡੀਗੜ੍ਹ, 15 ਜਨਵਰੀ (ਸੁਰਜੀਤ ਸਿੰਘ ਸੱਤੀ) : ਪਿਛਲੇ ਲਗਭਗ ਦੋ ਮਹੀਨਿਆਂ ਤੋਂ ਅਪਣੀ ਮੰਗਾਂ ਨੂੰ ਲੈ ਕੇ ਦਿੱਲੀ ਬਾਰਡਰ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਅੱਜ ਕਾਂਗਰਸ ਦੇ ਹਰਿਆਣਾ ਮਾਮਲਿਆਂ ਦੇ ਪ੍ਰਭਾਵੀ ਵਿਵੇਕ ਬਾਂਸਲ ਅਤੇ ਐਚਪੀਸੀਸੀ ਪ੍ਰਧਾਨ ਕੁਮਾਰੀ ਸੈਲਜਾ ਦੀ ਪ੍ਰਧਾਨਗੀ ਹੇਠ ਕਿਸਾਨ ਅਧਿਕਾਰ ਦਿਵਸ ਮਨਾਇਆ ਗਿਆ | 
   ਪ੍ਰਦੇਸ਼ ਕਾਂਗਰਸ ਦਫ਼ਤਰ ਵਿਖੇ ਇਕ ਮੀਟਿੰਗ ਕੀਤੀ ਗਈ, ਜਿਸ ਦੌਰਾਨ ਪਟਰੌਲ ਤੇ ਡੀਜਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦਾ ਮੁੱਦਾ ਵੀ ਚੁੱਕਿਆ ਗਿਆ | ਇਸ ਮੌਕੇ ਸਮੁੱਚੇ ਨੇਤਾਵਾਂ ਤੇ ਵਰਕਰਾਂ ਨੇ ਜਦੋਂ ਹਰਿਆਣਾ ਰਾਜ ਭਵਨ ਦਾ ਘਿਰਾਉ ਕਰਨ ਲਈ ਚਾਲੇ ਪਾਏ ਤਾਂ ਪੁਲਿਸ ਨੇ ਰਾਹ ਵਿਚ ਬੈਰੀਕੇਡਿੰਗ ਕਰ ਕੇ ਕਾਂਗਰਸੀਆਂ ਨੂੰ ਰੋਕ ਲਿਆ ਤੇ ਪੁਲਿਸ ਨਾਲ ਬਹਿਸ ਹੋਣ ਉਪਰੰਤ ਵਿਵੇਕ ਬਾਂਸਲ, ਕੁਮਾਰੀ ਸ਼ੈਲਜਾ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਰਣਦੀਪ ਸੁਰਜੇਵਾਲਾ ਤੇ ਕਿਰਨ ਚੌਧਰੀ ਆਦਿ ਨੇਤਾਵਾਂ ਨੂੰ ਹਿਰਾਸਤ ਵਿਚ ਲੈ ਕੇ ਵੱਖ-ਵੱਖ ਥਾਣਿਆਂ ਵਿਚ ਲਿਜਾਇਆ ਗਿਆ ਤੇ ਬਾਅਦ ਵਿਚ ਰਿਹਾ ਕਰ ਦਿਤਾ ਗਿਆ | 
    ਇਸ ਦੌਰਾਨ ਕਾਂਗਰਸੀ ਆਗੂਆਂ ਨੇ ਭਾਜਪਾ ਦੀ ਕੇਂਦਰ ਤੇ ਸੂਬਾ ਸਰਕਾਰ ਵਿਰੁਧ ਜੋਰਦਾਰ ਨਾਹਰੇਬਾਜ਼ੀ ਕੀਤੀ | ਇਸ ਮੌਕੇ ਵਿਵੇਕ ਬਾਂਸਲ ਨੇ ਕਿਹਾ ਕਿ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਨਾਲ ਕਿਸਾਨ, ਆੜ੍ਹਤੀ ਤੇ ਮਜਦੂਰ 'ਤੇ ਬਰਬਾਦ ਹੋਣਗੇ ਹੀ, ਸਗੋਂ ਆਮ ਲੋਕਾਂ ਨੂੰ ਵੀ ਇਸ ਦਾ ਵੱਡਾ ਨੁਕਸਾਨ ਝੱਲਣਾ ਪਵੇਗਾ | ਇਹ ਸਰਕਾਰ ਅਪਣੇ ਕੱੁਝ ਪੂੰਜੀਪਤੀਆਂ ਦੇ ਹਿਤਾਂ ਨੂੰ ਧਿਆਨ 'ਚ ਰੱਖ ਕੇ ਹੀ ਕੰਮ ਕਰ ਰਹੀ ਹੈ ਤੇ ਦੇਸ਼ ਵਾਸੀਆਂ ਦੀ ਇਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੈ | 
ਮੀਟਿੰਗ 'ਚ ਆਫਤਾਬ ਅਹਿਮਦ, ਜੈਵੀਰ ਬਾਲਮੀਕੀ, ਧਰਮ ਸਿੰਘ ਛੋਕਰ, ਬਿਸ਼ਨ ਲਾਲ ਸੈਣੀ, ਪ੍ਰਦੀਪ ਚੌਧਰੀ, ਸਾਬਕਾ ਉਪ ਮੁੱਖ ਮੰਤਰੀ ਚੰਦਰ ਮੋਹਨ, ਮੁਹੰਮਦ ਇਲਿਆਸ, ਵਰੁਣ ਚੌਧਰੀ, ਸ਼ੈਲੀ ਚੌਧਰੀ, ਅਮਿਤ ਸਿਹਾਗ, ਚਿੰਰਜੀਵ ਰਾਵ, ਇੰਦੁ ਰਾਜ ਨਰਵਾਲ, ਸੁਭਾਸ਼ ਦੇਸ਼ਵਾਲ, ਜਗਬੀਰ ਮਲਿਕ, ਗੀਤਾ ਭੁੱਕਲ, ਮੇਵਾ ਸਿੰਘ, ਨੀਰਜ ਸ਼ਰਮਾ, ਕੁਲਦੀਪ ਸ਼ਰਮਾ, ਅਕਰਮ ਖਾਨ ਤੇ ਹੋਰ ਸਾਬਕਾ ਤੇ ਮੌਜੂਦਾ ਵਿਧਾਇਕ ਮੌਜੂਦ ਰਹੇ |
ਫੋਟੋ ਸੰਤੋਖ ਸਿੰਘ ਦੇਣਗੇimageimage

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement