ਵੈਕਸੀਨੇਸ਼ਨ ਦੇ ਸੰਗ ਪੰਜਾਬ ਜਿੱਤੇਗਾ ਕੋਰੋਨਾ ਨਾਲ ਜੰਗ
Published : Jan 16, 2021, 11:56 pm IST
Updated : Jan 16, 2021, 11:56 pm IST
SHARE ARTICLE
image
image

ਵੈਕਸੀਨੇਸ਼ਨ ਦੇ ਸੰਗ ਪੰਜਾਬ ਜਿੱਤੇਗਾ ਕੋਰੋਨਾ ਨਾਲ ਜੰਗ

ਜਲੰਧਰ, 16 ਜਨਵਰੀ (ਲਖਿਵੰਦਰ ਸਿੰਘ): ਕਰੀਬ ਇਕ ਸਾਲ ਚੀਨ ਦੇ ਵੁਹਾਨ ਸ਼ਹਿਰ ਤੋਂ ਮਹਾਂਮਾਰੀ ਦੇ ਰੂਪ ਵਿਚ ਫੈਲੇ ਕੋਰੋਨਾ ਵਾਇਰਸ ਨਾਲ ਅੰਤਮ ਲੜਾਈ ਸ਼ੁਰੂ ਹੋ ਗਈ ਹੈ¢ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਸਨਿਚਰਵਾਰ ਤੋਂ ਹੋ ਗਈ ਹੈ¢ ਅੱਜ ਸੂਬੇ ਵਿਚ 59 ਥਾਵਾਂ ਉਤੇ 5900 ਸਿਹਤ ਕਾਮਿਆਂ ਨੂੰ ਟੀਕਾਕਰਨ ਲਾਇਆ ਜਾਵੇਗਾ¢ ਜਲੰਧਰ ਵਿਚ ਸ਼ੁਕਰਵਾਰ ਤੋਂ ਟੀਕਾਕਰਨ ਸ਼ੁਰੂ ਹੋ ਗਿਆ¢ ਪਹਿਲਾਂ ਟੀਕਾ ਰਿਟਾਇਰਡ ਐਸਐਮਓ ਡਾ.ਕਸ਼ਮੀਰੀ ਲਾਲ ਨੂੰ ਲਾਇਆ ਗਿਆ ਹੈ¢ ਉਹ ਸਿਵਲ ਹਸਪਤਾਲ ਜਲੰਧਰ ਤੋਂ ਸੇਵਾਮੁਕਤ ਹੋਏ ਹਨ¢ ਟੀਕਾਕਰਨ ਦਾ ਉਦਘਾਟਨ ਸਿਵਲ ਸਰਜਨ ਡਾ.ਬਲਵੰਤ ਸਿੰਘ ਨੇ ਕੀਤਾ¢ 
ਇਸ ਤੋਂ ਪਹਿਲਾਂ ਸਵੇਰੇ-ਸਵੇਰੇ ਸਿਵਲ ਸਰਜਨ ਨੇ ਸਿਵਲ ਹਸਪਤਾਲ ਦੇ ਵੈਕਸੀਨੇਸ਼ਨ ਸੈਂਟਰ ਵਿਚ ਪਹੁੰਚ ਤਿਆਰੀਆਂ ਦਾ ਜਾਇਜ਼ਾ ਲਿਆ ਹੈ¢ ਉਨ੍ਹਾਂ ਨਾਲ ਡਾ.ਰਾਕੇਸ਼ ਕੁਮਾਰ ਚੌਪੜਾ, ਡਾ.ਸਤੀਸ਼ ਕੁਮਾਰ ਤੇ ਡਾ.ਗਗਨ ਵੀ ਮÏਜੂਦ ਸਨ¢ ਲੁਧਿਆਣਾ ਵਿਚ ਡੀ.ਐਮ.ਸੀ. ਹਸਪਤਾਲ ਦੇ ਡਾਕਟਰ ਵਿਸ਼ਵ ਮੋਹਨ ਨੇ ਲਾਇਆ ਪਹਿਲਾ ਟੀਕਾ¢ ਵੈਕਸੀਨ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ ਪਰ ਸੁਰੱਖਿਆ ਦੇ ਮੱਦੇਨਜ਼ਰ ਮੀਡੀਆ ਸਮੇਤ ਕਿਸੇ ਨੂੰ ਵੀ ਅੰਦਰ ਜਾਣ ਦੀ ਆਗਿਆ ਨਹੀਂ ਦਿਤਾ ਗਿਆ¢ ਅੱਜ ਸਿਵਲ ਹਸਪਤਾਲ ਦੇ ਐਸਐਮਓ ਸਮੇਤ ਡਾਕਟਰਾਂ ਅਤੇ ਸਟਾਫ਼ ਨੂੰ ਟੀਕੇ ਲਗਾਏ ਜਾ ਰਹੇ ਹਨ¢ ਇਸ ਲਈ ਸਿਵਲ ਹਸਪਤਾਲ ਵਿਚ ਬਕਾਇਦਾ ਦੋ ਕੋਰੋਨਾ ਵੈਕਸੀਨੇਸ਼ਨ ਰੂਮ ਸਥਾਪਤ ਕੀਤੇ ਗਏ ਹਨ¢ 
ਜ਼ਿਲ੍ਹਾ ਅੰਮਿ੍ਤਸਰ ਨੂੰ 20,880, ਬਰਨਾਲਾ ਨੂੰ 41,60, ਬਠਿੰਡਾ ਨੂੰ 12,430, ਫ਼ਰੀਦਕੋਟ ਨੂੰ 5,030, ਫ਼ਤਹਿਗੜ੍ਹ ਸਾਹਿਬ ਨੂੰ 4,400, ਫ਼ਾਜ਼ਿਲਕਾ ਨੂੰ 4,670, ਫਿਰੋਜ਼ਪੁਰ ਨੂੰ 6,200, ਗੁਰਦਾਸਪੁਰ ਨੂੰ 9,790 ਨੂੰ, ਹੁਸ਼ਿਆਰਪੁਰ ਨੂੰ 9,570, ਜਲੰਧਰ ਨੂੰ 16,490, ਕਪੂਰਥਲਾ ਨੂੰ 4,600, ਲੁਧਿਆਣਾ ਨੂੰ 36,510, ਮਾਨਸਾ ਨੂੰ 3,160, ਮੋਗਾ ਨੂੰ 2,600, ਪਠਾਨਕੋਟ ਨੂੰ 5,860, ਪਟਿਆਲਾ ਨੂੰ 11,080, ਰੂਪਨਗਰ ਨੂੰ 6,360, ਸੰਗਰੂਰ ਨੂੰ 7,660, ਐਸ.ਏ.ਐਸ. ਨਗਰ ਨੂੰ 13,640, ਐਸ.ਬੀ.ਐਸ. ਨਗਰ ਨੂੰ 5,300, ਸ੍ਰੀ ਮੁਕਤਸਰ ਸਾਹਿਬ ਨੂੰ 5,420 ਅਤੇ ਤਰਨਤਾਰਨ ਜ਼ਿਲ੍ਹੇ ਨੂੰ 8,210 ਕੋਰੋਨਾ ਵੈਕਸੀਨ ਦੀਆਂ ਖ਼ੁਰਾਕਾਂ ਦੀ ਵੰਡ ਕੀਤੀ ਗਈ ਹੈ¢ ਉਨ੍ਹਾਂ ਕਿਹਾ ਕਿ ਹੈਲਥ ਕੇਅਰ ਵਰਕਰਾਂ ਲਈ ਵੈਕਸੀਨ ਦੀਆਂ ਖ਼ੁਰਾਕਾਂ ਦੀ ਵੰਡ ਡਾਟਾਬੇਸ ਦੇ ਆਧਾਰ 'ਤੇ ਅਨੁਪਾਤ ਵਿਚ ਕੀਤੀ ਗਈ ਹੈ ਅਤੇ ਹਰ ਸਾਈਟ 'ਤੇ ਵੱਧ ਤੋਂ ਵੱਧ 100 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾਵੇਗਾ¢

jal lakhwinder 16 jan news 04 photo 04,05

SHARE ARTICLE

ਏਜੰਸੀ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement