ਕਾਰੋਬਾਰੀ ਦੇ ਪੁੱਤ ਨੇ pubg 'ਚ ਉਡਾਏ 17 ਲੱਖ ਰੁਪਏ, ਭਰਾ ਤੇ ਦੋਸਤ ਸਮੇਤ ਚਾਰ ਗ੍ਰਿਫਤਾਰ
Published : Jan 16, 2022, 10:07 am IST
Updated : Jan 16, 2022, 10:07 am IST
SHARE ARTICLE
Aressted
Aressted

ਕਾਰੋਬਾਰੀ ਦੇ ਬੇਟੇ ਨੇ ਪੈਸੇ ਚੋਰੀ ਕਰ ਲਏ ਅਤੇ ਦੋਸਤਾਂ ਨਾਲ ਮਿਲ ਕੇ ਤਿੰਨ ਆਈਫੋਨ, ਕੱਪੜੇ ਅਤੇ ਜੁੱਤੇ ਖਰੀਦ ਲਏ

 

ਚੰਡੀਗੜ੍ਹ: ਚੰਡੀਗੜ੍ਹ ਦੇ ਪੀਪਲੀ ਵਾਲਾ ਟਾਊਨ ਦੇ ਰਹਿਣ ਵਾਲੇ ਦਵਾਈ ਕਾਰੋਬਾਰੀ ਦੇ ਨਾਬਾਲਗ ਪੁੱਤਰ ਨੇ PUBG, ਫ੍ਰੀ ਫਾਇਰ ਅਤੇ ਕਾਰ ਰੇਸਿੰਗ ਗੇਮਾਂ ਵਿੱਚ 17 ਲੱਖ ਰੁਪਏ ਉਡਾ ਦਿੱਤੇ। ਇਹ ਰਕਮ ਉਸ ਨੇ ਘਰੋਂ ਹੀ ਚੋਰੀ ਕੀਤੀ ਹੈ। ਇਸ ਤੋਂ ਅਣਜਾਣ ਪਿਤਾ ਨੇ ਕੁਝ ਦਿਨ ਪਹਿਲਾਂ ਥਾਣੇ ਵਿੱਚ ਚੋਰੀ ਦਾ ਕੇਸ ਦਰਜ ਕਰਵਾਇਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਨਾਬਾਲਗਾਂ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੁਲਜ਼ਮ ਤੋਂ ਇਲਾਵਾ ਉਸ ਦਾ ਚਚੇਰਾ ਭਰਾ ਅਤੇ ਇੱਕ ਦੋਸਤ ਵੀ ਸ਼ਾਮਲ ਹੈ।

 

PUBG PUBG

ਕਾਰੋਬਾਰੀ ਦੇ ਬੇਟੇ ਨੇ ਪੈਸੇ ਚੋਰੀ ਕਰ ਲਏ ਅਤੇ ਦੋਸਤਾਂ ਨਾਲ ਮਿਲ ਕੇ ਤਿੰਨ ਆਈਫੋਨ, ਕੱਪੜੇ ਅਤੇ ਜੁੱਤੇ ਖਰੀਦ ਲਏ। ਇੰਨਾ ਹੀ ਨਹੀਂ ਉਸ ਨੇ ਹਵਾਈ ਸਫਰ ਵੀ ਕੀਤਾ। ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਦੀ ਪਛਾਣ 27 ਸਾਲਾ ਸੂਰਜ ਵਾਸੀ ਦੇ ਰੂਪ ਵਿੱਚ ਹੋਈ ਹੈ।

 

AresstedAressted

ਤਿੰਨ ਨਾਬਾਲਗ ਦੋਸ਼ੀਆਂ ਨੂੰ ਸੁਧਾਰ ਘਰ ਭੇਜ ਦਿੱਤਾ ਗਿਆ ਹੈ। ਜਦੋਂਕਿ ਪੁਲਿਸ ਸੂਰਜ ਨੂੰ ਐਤਵਾਰ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਪੁਲਿਸ ਨੇ ਦਸ ਲੱਖ 22 ਹਜ਼ਾਰ 500 ਰੁਪਏ ਅਤੇ ਤਿੰਨ ਆਈਫੋਨ ਬਰਾਮਦ ਕੀਤੇ ਹਨ। ਮੁਲਜ਼ਮ ਸੂਰਜ 12ਵੀਂ ਪਾਸ ਕਰਨ ਤੋਂ ਬਾਅਦ ਪ੍ਰਾਈਵੇਟ ਡਾਟਾ ਐਂਟਰੀ ਆਪਰੇਟਰ ਹੈ। ਦੋਸ਼ ਹੈ ਕਿ ਉਹ ਨਾਬਾਲਗ ਨੌਜਵਾਨਾਂ ਨੂੰ ਆਨਲਾਈਨ ਗੇਮ ਖਰੀਦਣ ਲਈ ਉਕਸਾਉਂਦਾ ਹੈ।

AresstedAressted

12 ਜਨਵਰੀ ਨੂੰ ਦਵਾਈ ਕਾਰੋਬਾਰੀ  ਨੇ ਚੋਰੀ ਦਾ ਕੇਸ ਦਰਜ ਕਰਵਾਇਆ ਸੀ। ਮਾਮਲੇ ਦੇ ਖੁਲਾਸੇ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 420 (ਧੋਖਾਧੜੀ) ਅਤੇ 120ਬੀ (ਸਾਜ਼ਿਸ਼) ਵੀ ਜੋੜ ਦਿੱਤੀਆਂ ਗਈਆਂ ਹਨ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ 19 ਲੱਖ ਰੁਪਏ ਘਰ ਦੇ ਅੰਦਰ ਬੈੱਡ ਵਿੱਚ ਰੱਖੇ ਹੋਏ ਸਨ। ਇਸ ਵਿੱਚੋਂ 17 ਲੱਖ ਰੁਪਏ ਚੋਰੀ ਹੋ ਗਏ। ਜਿਸ ਤੋਂ ਬਾਅਦ ਐਸਐਸਪੀ ਕੁਲਦੀਪ ਚਾਹਲ ਦੀਆਂ ਹਦਾਇਤਾਂ ਅਨੁਸਾਰ ਡੀਐਸਪੀ ਐਸਪੀਐਸ ਸੋਂਧੀ ਦੀ ਨਿਗਰਾਨੀ ਹੇਠ ਐਸਐਚਓ ਨੀਰਜ ਸਰਨਾ ਸਮੇਤ ਗਠਿਤ ਟੀਮ ਨੇ ਮੁਲਜ਼ਮਾਂ ਦਾ ਪਰਦਾਫਾਸ਼ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement