
ਕਾਂਗਰਸੀ ਵਿਧਾਇਕ ਸਾਧੂ ਸਿੰਘ ਧਰਮਸੋਤ ਦੇ ਜਵਾਈ ਹਨ ਕੁਲਦੀਪ ਸਿੰਘ ਸਿੱਧੂਪੁਰ
ਚੰਡੀਗੜ੍ਹ : ਹਲਕਾ ਗੜ੍ਹਸੰਕਰ ਤੋਂ ਕਾਂਗਰਸ ਦੇ ਸੀਨੀਅਰ ਆਗੂੁ ਨਿਮਿਸ਼ਾ ਮਹਿਤਾ ਅੱਜ ਕਾਗਰਸ ਪਾਰਟੀ ਨੂੰ ਅਲਵਿਦਾ ਆਖਦੇ ਹੋਏ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਬੱਸੀ ਪਠਾਣਾ ਤੋਂ ਕੁਲਦੀਪ ਸਿੰਘ ਸਿੱਧੂਪੁਰ ਨੇ ਵੀ ਕਾਂਗਰਸ ਦਾ ਸਾਥ ਛੱਡ ਦਿਤਾ ਹੈ ਅਤੇ ਉਹ ਵੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ।
photo
ਦੱਸ ਦੇਈਏ ਕਿ ਸਿੱਧੂਪੁਰ ਕਾਂਗਰਸ ਦੇ ਵਿਧਾਇਕ ਸਾਧੂ ਸਿੰਘ ਧਰਮਸੋਤ ਦੇ ਜਵਾਈ ਹਨ।
photo
ਇਸ ਤੋਂ ਇਲਾਵਾ ਹਲਕਾ ਗੜ੍ਹਸ਼ੰਕਰ ਤੋਂ ਨਿਮਿਸ਼ਾ ਮਹਿਤਾ ਹਲਕੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਸਨ ਅਤੇ ਕਾਗਰਸ ਵਲੋਂ ਬੀਤੇ ਦਿਨੀਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਪਰ ਗੜ੍ਹਸ਼ੰਕਰ ਤੋਂ ਟਿਕਟ ਨਾ ਮਿਲਣ ਕਰਕੇ ਨਿਮਿਸ਼ਾ ਮਹਿਤਾ ਪਾਰਟੀ ਦੀ ਕਾਰਗੁਜ਼ਾਰੀ ਤੋਂ ਨਰਾਜ਼ ਹੋ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ।