
'ਪੰਜਾਬ ਮਾਡਲ' ਨਿਵੇਸ਼ ਲਈ ਸਮਾਂ ਬੱਧ ਸਿੰਗਲ ਵਿੰਡੋ ਕਲੀਅਰੈਂਸ ਰਾਹੀਂ ਲੁਧਿਆਣਾ ਨੂੰ ਇਲੈਕਟ੍ਰਿਕ ਵਾਹਨਾਂ ਅਤੇ ਬੈਟਰੀ ਉਦਯੋਗ ਦਾ ਕੇਂਦਰ ਬਣਾਏਗਾ'
ਚੰਡੀਗੜ੍ਹ : ਜਿਵੇਂ ਜਿਵੇਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਆਪਣੇ 'ਪੰਜਾਬ ਮਾਡਲ' ਪੇਸ਼ ਕੀਤੇ ਜਾ ਰਹੇ ਹਨ ਅਤੇ ਆਪਣੀ ਪਾਰਟੀ ਦੀ ਮਜ਼ਬੂਤੀ ਅਤੇ ਜਿੱਤ ਪੱਕੀ ਕਰਨ ਲਈ ਹਰ ਹੀਲਾ ਕੀਤਾ ਜਾ ਰਿਹਾ ਹੈ।
Navjot Singh Sidhu
ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨੇ ਟਵੀਟ ਕਰਦਿਆਂ ਟੈਸਲਾ ਮੋਟਰਜ਼ ਦੇ ਸੀ. ਈ. ਓ. ਤੇ ਅਮਰੀਕੀ ਉਦਯੋਗਪਤੀ ਐਲਨ ਮਸਕ ਨੂੰ ਪੰਜਾਬ ’ਚ ਕਾਰੋਬਾਰ ਕਰਨ ਦਾ ਸੱਦਾ ਦਿੱਤਾ ਹੈ। ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਅੱਜ ਇੱਕ ਟਵੀਟ ਕੀਤਾ ਜਿਸ ਵਿਚ ਉਨ੍ਹਾਂ ਲਿਖਿਆ, ਮੈਂ ਐਲਨ ਮਸਕ ਨੂੰ ਪੰਜਾਬ ’ਚ ਕਾਰੋਬਾਰ ਕਰਨ ਦਾ ਸੱਦਾ ਦਿੰਦਾ ਹਾਂ।
tweet
ਉਨ੍ਹਾਂ ਅੱਗੇ ਲਿਖਿਆ, 'ਪੰਜਾਬ ਮਾਡਲ' ਨਿਵੇਸ਼ ਲਈ ਸਮਾਂ ਬੱਧ ਸਿੰਗਲ ਵਿੰਡੋ ਕਲੀਅਰੈਂਸ ਰਾਹੀਂ ਲੁਧਿਆਣਾ ਨੂੰ ਇਲੈਕਟ੍ਰਿਕ ਵਾਹਨਾਂ ਅਤੇ ਬੈਟਰੀ ਉਦਯੋਗ ਦਾ ਕੇਂਦਰ ਬਣਾਏਗਾ, ਜੋ ਪੰਜਾਬ ਵਿਚ ਨਵੀਂ ਤਕਨਾਲੋਜੀ ਲਿਆਏਗਾ, ਰੁਜ਼ਗਾਰ ਪੈਦਾ ਕਰੇਗਾ ਅਤੇ ਵਾਤਾਵਰਣ ਸੰਭਾਲ ਤੇ ਟਿਕਾਊ ਵਿਕਾਸ ਦਾ ਰਾਹ ਖੋਲ੍ਹੇਗਾ''