ਪੰਜਾਬ ਚੋਣਾਂ 'ਚ 'ਆਪ' ਦੀਆਂ ਵੋਟਾਂ ਕੱਟਣ ਦੇ ਨਿਯਮਾਂ 'ਚ ਸੋਧ ਕਰ ਕੇ ਨਵੀਂ ਸਿਆਸੀ ਪਾਰਟੀ ਰਜਿਸਟਰਡ
Published : Jan 16, 2022, 8:11 am IST
Updated : Jan 16, 2022, 8:11 am IST
SHARE ARTICLE
image
image

ਪੰਜਾਬ ਚੋਣਾਂ 'ਚ 'ਆਪ' ਦੀਆਂ ਵੋਟਾਂ ਕੱਟਣ ਦੇ ਨਿਯਮਾਂ 'ਚ ਸੋਧ ਕਰ ਕੇ ਨਵੀਂ ਸਿਆਸੀ ਪਾਰਟੀ ਰਜਿਸਟਰਡ

ਪੰਜਾਬ ਚੋਣਾਂ 'ਚ 'ਆਪ' ਦੀਆਂ ਵੋਟਾਂ ਕੱਟਣ ਦੇ ਨਿਯਮਾਂ 'ਚ ਸੋਧ ਕਰ ਕੇ ਨਵੀਂ ਸਿਆਸੀ ਪਾਰਟੀ ਰਜਿਸਟਰਡ ਕੀਤੀ ਜਾ ਰਹੀ ਹੈ : ਰਾਘਵ ਚੱਢਾ

ਚੰਡੀਗੜ੍ਹ, 15 ਜਨਵਰੀ (ਨਰਿੰਦਰ ਸਿੰਘ ਝਾਮਪੁਰ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਚੋਣਾਂ ਵਿਚ ਆਮ ਆਦਮੀ ਪਾਰਟੀ ਦੀਆਂ ਵੋਟਾਂ ਕੱਟਣ ਲਈ ਨਿਯਮਾਂ ਵਿਚ ਸੋਧ ਕਰ ਕੇ ਨਵੀਂ ਸਿਆਸੀ ਪਾਰਟੀ ਰਜਿਸਟਰਡ ਕੀਤੀ ਜਾ ਰਹੀ ਹੈ |
ਚੋਣ ਕਮਿਸ਼ਨ ਨੇ 14 ਜਨਵਰੀ ਨੂੰ  ਇਕ ਸਰਕੂਲਰ ਜਾਰੀ ਕਰ ਕੇ ਸਿਆਸੀ ਪਾਰਟੀ ਨੂੰ  ਰਜਿਸਟਰ ਕਰਨ ਲਈ ਇਤਰਾਜ਼ ਦੀ ਮਿਆਦ 30 ਦਿਨਾਂ ਤੋਂ ਘਟਾ ਕੇ 7 ਦਿਨ ਕਰ ਦਿਤੀ ਸੀ | ਉਨ੍ਹਾਂ ਕਿਹਾ ਕਿ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਕੋਈ ਵੀ ਨਵੀਂ ਪਾਰਟੀ ਸਿਆਸੀ ਪਾਰਟੀ ਵਜੋਂ ਰਜਿਸਟਰਡ ਨਹੀਂ ਹੁੰਦੀ | ਅਕਾਲੀ ਦਲ, ਕਾਂਗਰਸ, ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ  ਰੋਕਣ ਦੀ ਕੋਸ਼ਿਸ਼ ਕੀਤੀ | ਜਦੋਂ ਉਹ ਰੋਕਣ ਵਿਚ ਅਸਮਰਥ ਹਨ ਤਾਂ ਸਾਰੇ ਮਿਲ ਕੇ ਸਾਜ਼ਸ਼ ਰਚ ਰਹੇ ਹਨ |
ਇਕ ਹੋਰ ਸਿਆਸੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਸਾਫ਼-ਸੁਥਰੀ ਰਾਜਨੀਤੀ, ਇਮਾਨਦਾਰੀ, ਕੇਜਰੀਵਾਲ ਦੇ ਸਾਸ਼ਨ ਮਾਡਲ ਤੋਂ ਡਰਦੀ ਹੈ | ਇਹ ਲੋਕ ਕਦੇ ਨਹੀਂ ਚਾਹੁਣਗੇ ਕਿ ਪੰਜਾਬ ਸਮੇਤ ਦੇਸ਼ ਦੇ ਕਿਸੇ ਵੀ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ | ਚੋਣ ਕਮਿਸ਼ਨ ਅਤੇ ਭਾਜਪਾ ਸਿਆਸੀ ਪਾਰਟੀ ਨੂੰ  ਰਜਿਸਟਰ ਕਰਵਾ ਕੇ ਕਿਸ ਦੀ ਵੋਟ ਕੱਟਣਾ ਚਾਹੁੰਦੇ ਹਨ? ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਹਿ-ਇੰਚਾਰਜ ਅਤੇ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ
ਪਾਰਟੀ ਨੇ 13 ਜਨਵਰੀ, 2022 ਨੂੰ  ਪ੍ਰਗਟਾਵਾ ਕੀਤਾ ਸੀ ਕਿ ਭਾਰਤੀ ਚੋਣ ਕਮਿਸ਼ਨ ਅਪਣੇ ਕਾਨੂੰਨਾਂ ਵਿਚ ਸੋਧ ਕਰ ਕੇ ਇਕ ਸਿਆਸੀ ਪਾਰਟੀ ਵਿਚ ਇਕ ਨਵਾਂ ਗਰੁਪ ਰਜਿਸਟਰ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ |
ਸਾਰੇ ਕਾਨੂੰਨਾਂ ਅਤੇ ਸਾਰੇ ਨਿਯਮਾਂ ਦੀ ਅਣਦੇਖੀ ਕਰ ਕੇ ਇਕ ਸਿਆਸੀ ਪਾਰਟੀ ਵਜੋਂ ਫ਼ਰੰਟ ਰਜਿਸਟਰ ਕਰਨਾ ਅਤੇ ਚੋਣ ਨਿਸ਼ਾਨ ਦੇਣਾ ਚਾਹੁੰਦਾ ਹੈ | ਚੋਣ ਕਮਿਸ਼ਨ ਦੋ ਵੱਡੇ ਬਦਲਾਅ ਕਰਨ ਜਾ ਰਿਹਾ ਹੈ | ਪਹਿਲੀ ਵਾਰ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਿਆਸੀ ਪਾਰਟੀ ਦੀ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ |

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement