ਘਰ-ਘਰ ਨੌਕਰੀ ਦਾ ਵਾਅਦਾ ਕਰਕੇ ਕਾਂਗਰਸ ਨੇ ਆਪਣੇ ਵਿਧਾਇਕਾਂ ਦੇ ਬੱਚਿਆਂ ਨੂੰ ਦਿਤੀ ਨੌਕਰੀ- ਬੈਂਸ
Published : Jan 16, 2022, 8:18 pm IST
Updated : Jan 16, 2022, 8:18 pm IST
SHARE ARTICLE
Harjot Singh Bains
Harjot Singh Bains

ਵਿਧਾਨ ਸਭਾ ਕਰਮਚਾਰੀ ਭਰਤੀ ਨੂੰ ਲੈਕੇ 'ਆਪ' ਨੇ ਕਾਂਗਰਸ 'ਤੇ ਲਗਾਏ ਵਿਧਾਇਕਾਂ-ਮੰਤਰੀਆਂ ਦੇ ਰਿਸ਼ਤੇਦਾਰਾਂ ਨੂੰ ਨੌਕਰੀ ਦੇਣ ਦੇ ਇਲਜ਼ਾਮ  

-ਕਿਹਾ,ਨਿਯਮਾਂ ਨੂੰ ਨੁੱਕਰੇ ਰੱਖਕੇ ਪੰਜਾਬ ਤੋਂ ਬਾਹਰ  ਦੇ ਲੋਕਾਂ ਨੂੰ ਦਿੱਤੀ ਗਈ ਨੌਕਰੀ

-ਭਰਤੀ ਘੋਟਾਲੇ ਦੀ ਸੀਬੀਆਈ ਜਾਂਚ ਕਰਵਾਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਕੀਤੀ ਮੰਗ 

ਚੰਡੀਗੜ੍ਹ/ ਮੋਹਾਲੀ :  ਆਮ ਆਦਮੀ ਪਾਰਟੀ (ਆਪ)  ਦੇ ਸੀਨੀਅਰ ਆਗੂ ਹਰਜੋਤ ਸਿੰਘ ਬੈਂਸ ਨੇ ਕਾਂਗਰਸ ਸਰਕਾਰ 'ਤੇ ਵਿਧਾਨ ਸਭਾ ਕਰਮਚਾਰੀ ਭਰਤੀਆਂ ਵਿੱਚ ਘੁਟਾਲਾ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਸਬੂਤ ਦਿਖਾਉਂਦੇ ਹੋਏ ਕਿਹਾ ਕਿ ਵਿਧਾਨ ਸਭਾ ਵਿੱਚ ਕਾਂਗਰਸ ਨੇ ਵਿਧਾਇਕਾਂ ਅਤੇ ਮੰਤਰੀਆਂ ਦੇ ਬੱਚਿਆਂ, ਰਿਸ਼ਤੇਦਾਰਾਂ ਅਤੇ ਕਰੀਬੀਆਂ ਨੂੰ ਭਰਤੀ ਕੀਤਾ ਅਤੇ ਲਾਇਕ ਨੌਜਵਾਨਾਂ ਨੂੰ ਬਾਹਰ ਕੀਤਾ। ਨਿਯਮਾਂ ਨੂੰ ਨੁੱਕਰੇ ਰੱਖ ਕੇ ਪੰਜਾਬੀਆਂ ਦੀ ਬਜਾਏ ਪੰਜਾਬ ਤੋਂ ਬਾਹਰ ਦੇ ਲੋਕਾਂ ਨੂੰ ਵੀ ਨੌਕਰੀ ਦਿੱਤੀ ਗਈ। ਇਹ ਪੰਜਾਬ ਦੇ ਨੌਜਵਾਨਾਂ ਨਾਲ ਸਰਾਸਰ ਧੋਖਾ ਹੈ। 

ਉਨ੍ਹਾਂ ਨੇ ਕਿਹਾ ਕਿ ਘਰ ਘਰ ਨੌਕਰੀ ਦਾ ਵਾਅਦਾ ਕਰਨ ਵਾਲੀ ਕਾਂਗਰਸ ਨੇ ਸਰਕਾਰ ਬਣਨ ਤੋਂ ਬਾਅਦ ਰੁਜ਼ਗਾਰ ਮੰਗਣ ਵਾਲੇ ਬੇਰੁਜ਼ਗਾਰ ਨੌਜਵਾਨਾਂ 'ਤੇ ਪੁਲਿਸ ਦੀਆਂ ਲਾਠੀਆਂ ਚਲਵਾਈਆਂ ਅਤੇ ਆਪਣੇ ਨੇਤਾਵਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ। ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਨੌਕਰੀ ਲਈ ਪਿਛਲੇ ਪੰਜ ਸਾਲ ਸੜਕਾਂ 'ਤੇ ਅੰਦੋਲਨ ਕਰਦੇ ਰਹੇ ਅਤੇ ਪਾਣੀ ਦੀਆਂ ਟੰਕੀਆਂ ਉੱਤੇ ਚੜ੍ਹਦੇ ਰਹੇ ਪਰ ਕਾਂਗਰਸ ਸਰਕਾਰ ਨੇ ਉਨ੍ਹਾਂ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਬਦਲੇ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਪਹਿਲ ਦਿੱਤੀ। 

list list

ਬੈਂਸ ਨੇ ਪਿਛਲੇ 5 ਸਾਲ ਦੇ ਦੌਰਾਨ ਵਿਧਾਨ ਸਭਾ ਵਿੱਚ ਹੋਈਆਂ ਭਰਤੀਆਂ ਦੀ ਲਿਸਟ ਜਾਰੀ ਕਰਦੇ ਹੋਏ ਕਿਹਾ ਕਿ  ਭਰਤੀ ਹੋਏ ਸਾਰੇ ਲੋਕ ਪੰਜਾਬ ਦੇ ਵੱਡੇ ਕਾਂਗਰਸੀ ਨੇਤਾਵਾਂ ਵਿਧਾਇਕਾਂ ਅਤੇ ਮੰਤਰੀਆਂ ਦੇ ਕਰੀਬੀ ਅਤੇ ਰਿਸ਼ਤੇਦਾਰ ਹਨ। ਕਈ ਲੋਕ ਸੀਨੀਅਰ ਅਹੁਦੇਦਾਰਾਂ ਦੇ ਨਜ਼ਦੀਕੀ ਹਨ ( ਪੂਰੀ ਜਾਣਕਾਰੀ ਲਿਸਟ ਵਿੱਚ ਹੈ)। ਪੰਜਾਬ ਤੋਂ ਬਾਹਰ ਦੇ ਲੋਕਾਂ ਦੀ ਭਰਤੀ 'ਤੇ ਸਵਾਲ ਕਰਦੇ ਹੋਏ ਉਨ੍ਹਾਂ ਕਿਹਾ," ਕੀ ਕਾਂਗਰਸ ਸਰਕਾਰ ਨੇ ਪੰਜਾਬ  ਦੇ ਸਾਰੇ ਨੌਜਵਾਨਾਂ ਨੂੰ ਨੌਕਰੀ ਦੇ ਦਿੱਤੀ ਕਿ ਉਹ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਨੌਕਰੀ ਦੇ ਰਹੀ ਹੈ? 

ਉਨ੍ਹਾਂ ਲਿਸਟ ਵਿੱਚੋਂ ਕੁੱਝ ਨਾਮਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਵਿਧਾਨ ਸਭਾ ਵਿੱਚ ਸਹਾਇਕ ਸੂਚਨਾ ਅਧਿਕਾਰੀ ਦੀ ਪੋਸਟ ਉੱਤੇ ਭਰਤੀ ਸਿੱਧਾਰਥ ਠਾਕੁਰ ਬਿਊਰੋਕਰੇਟ ਵੀਸੀ ਠਾਕੁਰ ਦਾ ਬੇਟਾ ਹੈ, ਜੋ ਰਾਣਾ ਕੇਪੀ ਸਿੰਘ ਦਾ ਨਜ਼ਦੀਕੀ ਹਨ। ਇਸੇ ਤਰ੍ਹਾਂ ਮਨਜਿੰਦਰ ਸਿੰਘ ਨਿਵਾਸੀ ਸੰਗਰੂਰ ਸਪੁਤਰ ਰਾਮ ਸਿੰਘ, ਸੁਰਜੀਤ ਸਿੰਘ  ਧੀਮਾਨ ਕਾਂਗਰਸ ਐਮਐਲਏ ਦਾ ਭਤੀਜਾ ਹੈ, ਗੌਰਵ ਠਾਕੁਰ  ਸਪੁਤਰ ਰਾਜੇਸ਼ ਸਿੰਘ ਜੋ ਹੋਸ਼ਿਆਰ ਵਲੋਂ ਸਬੰਧਤ ਹੈ ਅਤੇ ਰਾਣੇ ਕੇਪੀ  ਸਿੰਘ ਦਾ ਰਿਸ਼ਤੇਦਾਰ ਹੈ।

list list

ਪਰਵੀਨ ਕੁਮਾਰ ਸਪੁਤਰ ਪ੍ਰੇਮ ਚੰਦ, ਜੋਗਿੰਦਰ ਸਿੰਘ ਸਾਬਕਾ ਐਮਐਲਏ ਦਾ ਭਤੀਜਾ ਹੈ,  ਇੱਕ ਹੀ ਘਰ ਤੋਂ ਦੋ ਭਰਾ ਗੌਰਵ ਰਾਣਾ ਅਤੇ ਸੌਰਭ ਰਾਣਾ ਸਪੁਤਰ ਪ੍ਰੇਮਚੰਦ, ਜੋ ਰਾਣਾ ਕੇਪੀ ਸਿੰਘ ਦੇ ਰਿਸ਼ਤੇਦਾਰ ਹਨ,  ਰਾਕੇਸ਼ ਕੁਮਾਰ ਸਪੁਤਰ ਹਰਬੰਸ ਲਾਲ, ਆਨੰਦਪੁਰ ਸਾਹਿਬ ਮਾਰਕੀਟ ਕਮੇਟੀ ਦਾ ਚੇਅਰਮੈਨ ਹੈ, ਦਾ ਬੇਟਾ ਹੈ। ਬੈਂਸ ਨੇ ਦੱਸਿਆ ਕਿ ਇਹਨਾਂ ਦੀ ਨਿਯੁਕਤੀ ਵਿਧਾਨ ਸਭਾ ਵਿੱਚ ਕਰਨ ਤੋਂ ਬਾਅਦ ਇਨ੍ਹਾਂ ਨੂੰ ਰੋਪੜ ਦੇ ਡੀਸੀ ਦਫਤਰ ਵਿੱਖੇ  ਸ਼ਿਫਟ ਕਰ ਦਿੱਤਾ ਗਿਆ ਸੀ ਅਤੇ ਇਹ ਨਾ ਤਾਂ ਵਿਧਾਨ ਸਭਾ ਜਾਂਦੇ ਹਨ ਅਤੇ ਨਾ ਹੀ ਡੀਸੀ ਦਫ਼ਤਰ, ਘਰ ਬੈਠੇ ਹੀ ਮੁਫ਼ਤ ਦੀ ਤਨਖਾਹ ਲੈ ਰਿਹਾ ਹੈ।

ਬੈਂਸ ਨੇ ਅੱਗੇ ਦੱਸਿਆ ਕਿ ਇਸੀ ਤਰ੍ਹਾਂ ਅਜੈ ਕੁਮਾਰ ਸਪੁਤਰ ਰਾਮ ਸਵਰੂਪ ਜੋ ਬਠਿੰਡਾ ਨਾਲ ਸਬੰਧਤ ਹੈ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ  ਬਾਦਲ ਦੇ ਇੱਥੇ ਕੰਮ ਕਰਦਾ, ਇਹ ਵੀ ਇੱਕ ਦਿਨ ਵੀ ਵਿਧਾਨ ਸਭਾ ਨਹੀਂ ਗਏ ਅਤੇ ਮੁਫਤ ਵਿੱਚ ਤਨਖਾਹ ਲੈ ਰਿਹਾ ਹੈ। ਅਵਤਾਰ ਸਿੰਘ ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਦੇ ਡਰਾਈਵਰ ਦਾ ਬੇਟਾ ਹੈ, ਕੁਲਦੀਪ ਸਿੰਘ ਮਾਨ ਮਨਪ੍ਰੀਤ ਬਾਦਲ ਦੇ ਸਟਾਫ ਤੋਂ ਹੈ, ਪ੍ਰਮੋਦ ਕੁਮਾਰ ਸਪੁਤਰ ਕਮਲਦੀਪ ਜੋ ਪੀਆਰਟੀਸੀ ਦੇ ਡਾਇਰੈਕਟਰ ਦਾ ਬੇਟਾ ਹੈ।

list list

ਹਰਜੋਤ ਸਿੰਘ ਬੈਂਸ ਨੇ ਦੋਸ਼ ਲਗਾਇਆ ਕਿ ਇਸ ਘੁਟਾਲੇ ਦੀ ਇੱਥੇ ਹੀ ਹੱਦ ਨਹੀਂ ਹੁੰਦੀ ਹੈ ਇਨ੍ਹਾਂ ਵਿਚੋਂ ਕਈ ਲੋਕਾਂ ਨੂੰ ਉਨ੍ਹਾਂ ਦੇ ਜਾਲੀ ਪਤਿਆਂ 'ਤੇ ਨਿਯੁਕਤੀ ਪੱਤਰ ਸੌਂਪੇ ਗਏ। ਅੰਜੂ ਬਾਲਾ ਜੋ ਧਰਮ ਪਾਲ ਦੀ ਧੀ ਹੈ ਅਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੇ ਸਕੱਤਰ  ਦੇ ਸਾਲੀ ਹੈ। ਸੂਰਜ ਪ੍ਰੀਤ ਕੌਰ ਡਿਪਟੀ ਸਪੀਕਰ ਦੀ ਭਾਣਜੀ ਹੈ, ਤਰੁਣ ਸ਼ਰਮਾ ਵਿਧਾਨ ਸਭਾ ਦੇ ਸਾਬਕਾ ਸਕੱਤਰ ਲਖਨਪਾਲ ਮਿਸ਼ਰਾ ਦੀ ਭੈਣ ਦੀ ਨੂੰਹ ਹੈ। (ਸਾਰੇ ਨਾਮਾਂ ਦੀ ਜਾਣਕਾਰੀ ਲਈ ਕ੍ਰਿਪਾ ਕਰਕੇ ਲਿਸਟ ਦੇਖੀ ਜਾਵੇ) 

ਬੈਂਸ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਰਤੀ ਕਰਨ ਲਈ ਨਿਯਮਾਂ ਨੂੰ ਨੁਕਰੇ ਰੱਖਕੇ ਇੱਕ ਅਪਾਇੰਟਮੈਂਟ ਸੈਲ ਬਣਾਇਆ ਗਿਆ ਅਤੇ ਉਸਦੇ ਅਧੀਨ ਇੱਕ ਕਮੇਟੀ ਬਣਾਈ ਗਈ। ਇਸ ਕਮੇਟੀ ਵਿੱਚ ਉਨ੍ਹਾਂ ਲੋਕਾਂ ਨੂੰ ਹੀ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੇ ਕਾਂਗਰਸ ਦੇ ਪ੍ਰਭਾਵ ਹੇਠ ਕਾਰਜ ਕੀਤਾ ਅਤੇ ਨਿਯੁਕਤੀ ਪੇਪਰਾਂ 'ਤੇ ਹਸਤਾਖ਼ਰ ਕੀਤੇ। ਇੰਨਾ ਹੀ ਨਹੀਂ ਹਸਤਾਖ਼ਰ ਕਰਨ ਵਾਲੇ ਕਮੇਟੀ ਮੈਂਬਰਾਂ ਨੂੰ ਅਵਾਰਡ ਦੇਣ ਲਈ ਉਨ੍ਹਾਂ ਦੇ ਬੱਚਿਆਂ ਨੂੰ ਵੀ ਸੈੱਟ ਕੀਤਾ ਗਿਆ।  

list list

ਬੈਂਸ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਾਉਣ ਦੀ ਮੰਗ ਕੀਤੀ ਅਤੇ ਨਾਲ ਹੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ 'ਤੇ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇਗੀ। ਭਰਤੀ ਕਰਨ ਲਈ  ਜਿਨ੍ਹਾਂ ਤੋਂ ਪੈਸਾ ਲਿਆ ਗਿਆ, ਉਨ੍ਹਾਂ ਦਾ ਪੈਸਾ ਉਨ੍ਹਾਂ ਲੋਕਾਂ ਤੋਂ ਹੀ ਵਾਪਸ ਕਰਵਾਇਆ ਜਾਵੇਗਾ। ਇਸਦੇ ਨਾਲ ਹੀ ਜਿੰਨੇ ਵੀ ਨੇਤਾਵਾਂ ਦੇ ਰਿਸ਼ਤੇਦਾਰ ਭਰਤੀ ਕੀਤੇ ਗਏ ਹਨ, ਉਨ੍ਹਾਂ ਦੀ ਵੀ ਜਾਂਚ ਕਰਵਾਈ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement