ਜਲੰਧਰ 'ਚ ਹਵੇਲੀ 'ਤੇ ਚੱਲਿਆ ਨਗਰ ਨਿਗਮ ਦਾ ਬੁਲਡੋਜ਼ਰ, ਤਕਰਾਰ ਦੌਰਾਨ ਇਕ ਮੁਲਜ਼ਮ ਜਖ਼ਮੀ
Published : Jan 16, 2023, 3:35 pm IST
Updated : Jan 16, 2023, 3:35 pm IST
SHARE ARTICLE
File Photo
File Photo

ਇਸ ਮੌਕੇ ਨਿਗਮ ਟੀਮ ਦੇ ਨਾਲ ਨਿਗਮ ਦੀ ਪੁਲਿਸ ਵੀ ਮੌਜੂਦ ਸੀ ਪਰ ਉਹ ਵਿਰੋਧ ਦਾ ਸਾਹਮਣਾ ਨਾ ਕਰ ਸਕੇ ਜਿਸ ਕਾਰਨ ਨਿਗਮ ਟੀਮ ਨੂੰ ਵਾਪਸ ਪਰਤਣਾ ਪਿਆ।

ਜਲੰਧਰ - ਜਲੰਧਰ 'ਚ 66 ਫੁੱਟ ਰੋਡ 'ਤੇ ਸਥਿਤ ਕਿਊਰੋ ਮਾਲ ਦੀ ਇਮਾਰਤ 'ਚ ਪਾਰਕਿੰਗ ਏਰੀਆ 'ਚ ਇਕ ਹਵੇਲੀ ਦੇ ਮਾਲਕ ਵੱਲੋਂ ਕੀਤੀ ਜਾ ਰਹੀ ਉਸਾਰੀ ਨੂੰ ਢਾਹੁਣ ਲਈ ਜਦੋਂ ਨਗਰ ਨਿਗਮ ਦੀ ਟੀਮ ਨੇ ਉਥੇ  ਮਸ਼ੀਨ ਚਲਾਈ ਤਾਂ ਹਵੇਲੀ ਦੇ ਪ੍ਰਤੀਨਿਧੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਵਿਰੋਧ ਦੇ ਚਲਦਿਆਂ ਨਿਗਮ ਟੀਮ ’ਤੇ ਪਥਰਾਅ ਵੀ ਕੀਤਾ ਗਿਆ ਜਿਸ ਕਾਰਨ ਨਿਗਮ ਦੀ ਇਕ ਜਿਪਸੀ ਦੇ ਸ਼ੀਸ਼ੇ ਆਦਿ ਟੁੱਟ ਗਏ ਅਤੇ ਇਕ ਮੁਲਾਜ਼ਮ ਕਮਲਭਾਨ ਜ਼ਖ਼ਮੀ ਹੋ ਗਿਆ। ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।

ਇਸ ਮੌਕੇ ਨਿਗਮ ਟੀਮ ਦੇ ਨਾਲ ਨਿਗਮ ਦੀ ਪੁਲਿਸ ਵੀ ਮੌਜੂਦ ਸੀ ਪਰ ਉਹ ਵਿਰੋਧ ਦਾ ਸਾਹਮਣਾ ਨਾ ਕਰ ਸਕੇ ਜਿਸ ਕਾਰਨ ਨਿਗਮ ਟੀਮ ਨੂੰ ਵਾਪਸ ਪਰਤਣਾ ਪਿਆ। ਇਸ ਕਾਰਵਾਈ ਦੌਰਾਨ ਨਿਗਮ ਦੀ ਟੀਮ ਨੇ ਕਾਫ਼ੀ ਉਸਾਰੀ ਨੂੰ ਢਾਹ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਇਸ ਨੂੰ ਹਟਾਉਣ ਲਈ ਪਹਿਲਾਂ ਵੀ ਕਈ ਨੋਟਿਸ ਦਿੱਤੇ ਗਏ ਸਨ।  

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement