ਆਵਾਰਾ ਕੁੱਤਿਆਂ ਨੂੰ ਰੋਟੀ ਪਾ ਰਹੀ ਲੜਕੀ ਨੂੰ ਥਾਰ  ਨੇ ਮਾਰੀ ਟੱਕਰ, ਗਲਤ ਪਾਸੇ ਤੋਂ ਆ ਰਹੀ ਸੀ ਥਾਰ 
Published : Jan 16, 2023, 2:10 pm IST
Updated : Jan 16, 2023, 2:10 pm IST
SHARE ARTICLE
 A girl who was feeding stray dogs was hit by a Thar, the Thar was coming from the wrong side.
A girl who was feeding stray dogs was hit by a Thar, the Thar was coming from the wrong side.

ਇਸ ਸਮੇਂ ਜੀਐਮਐਸਐਚ-16 ਵਿਚ ਇਲਾਜ ਅਧੀਨ ਹੈ ਅਤੇ ਉਸ ਦੇ ਸਿਰ ਦੇ ਦੋਵੇਂ ਪਾਸੇ ਟਾਂਕੇ ਲੱਗੇ ਹਨ

 

ਚੰਡੀਗੜ੍ਹ - ਸ਼ਨੀਵਾਰ ਰਾਤ 11.39 ਵਜੇ ਫਰਨੀਚਰ ਮਾਰਕੀਟ ਵਾਲੇ ਪਾਸੇ ਆਵਾਰਾ ਕੁੱਤਿਆਂ ਨੂੰ ਰੋਟੀ ਪਾ ਰਹੀ 25 ਸਾਲਾ ਲੜਕੀ ਤੇਜਸਵਿਤਾ ਕੌਸ਼ਲ ਨੂੰ ਇਕ ਤੇਜ਼ ਰਫ਼ਤਾਰ ਥਾਰ ਨੇ ਟੱਕਰ ਮਾਰ ਦਿੱਤੀ। ਇਸ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਹੀ ਹੈ। ਫੁਟੇਜ 'ਚ ਦੇਖਿਆ ਜਾ ਰਿਹਾ ਹੈ ਕਿ ਤੇਜਸਵਿਤਾ ਫੁੱਟਪਾਥ 'ਤੇ ਆਵਾਰਾ ਕੁੱਤਿਆਂ ਨੂੰ ਖਾਣਾ ਪਾ ਰਹੀ ਸੀ 

ਇਸੇ ਦੌਰਾਨ ਫੇਜ਼-2 ਮੁਹਾਲੀ ਵੱਲੋਂ ਗਲਤ ਸਾਈਡ ਤੋਂ ਆ ਰਹੀ ਇੱਕ ਥਾਰ ਨੇ ਲੜਕੀ ਨੂੰ ਟੱਕਰ ਮਾਰ ਦਿੱਤੀ ਤੇ ਇਕ ਟਾਇਰ ਲੜਕੀ 'ਤੇ ਚੜ੍ਹ ਗਿਆ। ਤੇਜਸਵਿਤਾ ਇਸ ਸਮੇਂ ਜੀਐਮਐਸਐਚ-16 ਵਿਚ ਇਲਾਜ ਅਧੀਨ ਹੈ ਅਤੇ ਉਸ ਦੇ ਸਿਰ ਦੇ ਦੋਵੇਂ ਪਾਸੇ ਟਾਂਕੇ ਲੱਗੇ ਹਨ। ਉਸ ਨੂੰ ਮੁੜ ਹੋਸ਼ ਆ ਗਈ ਹੈ। ਪਰਿਵਾਰ ਮੁਤਾਬਕ ਉਹ ਗੱਲ ਕਰ ਰਹੀ ਹੈ ਅਤੇ ਠੀਕ ਹੈ। 

ਸੈਕਟਰ-61 ਪੁਲਿਸ ਚੌਕੀ ਨੇ ਮਾਮਲੇ ਵਿਚ ਡੀ.ਡੀ.ਆਰ. ਹਾਦਸੇ ਦੀ ਫੁਟੇਜ ਵੀ ਜ਼ਖਮੀ ਲੜਕੀ ਦੇ ਪਿਤਾ ਓਜਸਵੀ ਕੌਸ਼ਲ ਨੇ ਕਢਵਾ ਲਈ ਹੈ। ਟੱਕਰ ਤੋਂ ਬਾਅਦ ਥਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਤੇਜਸਵਿਤਾ ਦੇ ਪਿਤਾ ਓਜਸਵੀ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਆਰਕੀਟੈਕਟ ਵਿਚ ਗ੍ਰੈਜੂਏਟ ਹੈ ਅਤੇ ਫਿਲਹਾਲ ਯੂਪੀਐਸਸੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ।

ਉਹ ਹਰ ਰਾਤ ਆਪਣੀ ਮਾਂ ਨਾਲ ਆਵਾਰਾ ਕੁੱਤਿਆਂ ਨੂੰ ਰੋਟੀ ਪਾਉਣ ਲਈ ਫਰਨੀਚਰ ਮਾਰਕੀਟ ਜਾਂਦੀ ਸੀ। ਸ਼ਨੀਵਾਰ ਰਾਤ ਨੂੰ ਵੀ ਆਪਣੀ ਮਾਤਾ ਮਨਜਿੰਦਰ ਕੌਰ ਨਾਲ ਗਈ ਸੀ। ਫੁਟੇਜ 'ਚ ਦੇਖਿਆ ਜਾ ਰਿਹਾ ਹੈ ਕਿ ਤੇਜਸਵਿਤਾ ਦੋ-ਤਿੰਨ ਕੁੱਤਿਆਂ ਨੂੰ ਖਾਣਾ ਖੁਆ ਰਹੀ ਹੈ। ਉਦੋਂ ਹੀ ਇੱਕ ਕਾਲੇ ਰੰਗ ਦੀ ਥਾਰ ਆਈ ਅਤੇ ਇੰਨੀ ਖੁੱਲ੍ਹੀ ਸੜਕ ਹੋਣ ਦੇ ਬਾਵਜੂਦ ਤੇਜਸਵਿਤਾ ਨੂੰ ਸਿੱਧੀ ਟੱਕਰ ਮਾਰ ਦਿੱਤੀ। ਹਾਦਸੇ ਦੀ ਆਵਾਜ਼ ਸੁਣ ਕੇ ਮਾਂ ਦੌੜਦੀ ਹੈ ਅਤੇ ਧੀ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਮਦਦ ਲਈ ਚੀਕਣ ਲੱਗ ਜਾਂਦੀ ਹੈ। ਕੋਈ ਰਾਹਗੀਰ ਨਾ ਰੁਕਿਆ ਤਾਂ ਉਸ ਨੇ ਪਹਿਲਾਂ ਪੁਲਿਸ ਕੰਟਰੋਲ ਰੂਮ ’ਤੇ ਫੋਨ ਕੀਤਾ ਅਤੇ ਫਿਰ ਆਪਣੇ ਪਤੀ ਨੂੰ ਫੋਨ ਕਰਕੇ ਤੁਰੰਤ ਮੌਕੇ ’ਤੇ ਆਉਣ ਲਈ ਕਿਹਾ। 

 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement