34th National Road Safety Month: ਪੰਜਾਬ ਪੁਲਿਸ ਵੱਲੋਂ ਸੜਕ ਹਾਦਸਿਆਂ ਦੇ ਕਾਰਨਾਂ ਦੀ ਜਾਂਚ ਲਈ ਰੋਡ ਕਰੈਸ਼ ਇਨਵੈਸਟੀਗੇਸ਼ਨ ਵਾਹਨ ਲਾਂਚ
Published : Jan 16, 2024, 9:28 pm IST
Updated : Jan 16, 2024, 9:28 pm IST
SHARE ARTICLE
Punjab Police unveils Road Crash Investigation Vehicle to examine cause of Accident
Punjab Police unveils Road Crash Investigation Vehicle to examine cause of Accident

ਏਆਈ ਆਧਾਰਿਤ ਇਹ ਵਾਹਨ ਕਰੈਸ਼ ਇਨਵੈਸਟੀਗੇਸ਼ਨ ਕਿੱਟ, ਸਪੀਡ ਕੈਮਰਾ, ਡਰੋਨ, ਡਿਜੀਟਲ ਡਿਸਟੋਮੀਟਰ ਨਾਲ ਹੋਵੇਗਾ ਲੈਸ: ਡੀਜੀਪੀ ਗੌਰਵ ਯਾਦਵ

34th National Road Safety Month:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਤਹਿਤ, ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ ਚੱਲ ਰਹੇ 34ਵੇਂ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੌਰਾਨ ਆਪਣਾ ਪਹਿਲਾ ਰੋਡ ਕਰੈਸ਼ ਇਨਵੈਸਟੀਗੇਸ਼ਨ ਯੂਨਿਟ ਵਾਹਨ ਜੋ ਵਿਗਿਆਨਕ ਤਰੀਕੇ ਨਾਲ ਹਾਦਸੇ ਦੇ ਮੂਲ ਕਾਰਨਾਂ ਦੀ ਜਾਂਚ ਅਤੇ ਪਛਾਣ ਕਰਨ ਲਈ ਸਮਰੱਥ ਹੈ, ਲਾਂਚ ਕੀਤਾ ਗਿਆ ਹੈ।  ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਇਹ ਵਾਹਨ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਅਤਿ-ਆਧੁਨਿਕ ਵਿਸ਼ੇਸ਼ਤਾਵਾਂ ਨਾਲ ਲੈਸ ਹੈ ਜਿਸ ਵਿੱਚ ਕਰੈਸ਼ ਇਨਵੈਸਟੀਗੇਸ਼ਨ ਕਿੱਟ, ਮੂਵਿੰਗ ਲੋਕੇਸ਼ਨ ਅਧਾਰਿਤ ਵੀਡੀਓ ਕੈਪਚਰ, ਜਿਓਗ੍ਰਾਫਿਕ ਲੋਕੇਸ਼ਨ ਲਿੰਕੇਜ ਵਾਲਾ ਸਪੀਡ ਕੈਮਰਾ, ਖੇਤਰ-ਅਧਾਰਿਤ ਵੀਡੀਓਗ੍ਰਾਫੀ ਲਈ ਡਰੋਨ, ਡਿਜੀਟਲ ਡਿਸਟੋਮੀਟਰ ਅਤੇ ਈ- ਡਾਰ ਡਾਟਾ ਕੁਲੈਕਸ਼ਨ ਸ਼ਾਮਲ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਤਿਆਰ ਕੀਤਾ ਇਹ ਵਾਹਨ ਜੋ ਕਿ ਪੰਜਾਬ ਪੁਲਿਸ ਨੂੰ ਡਿਜ਼ਾਇਨ ਅਤੇ ਨਿਰਮਾਣ ਸਮਰੱਥਾਵਾਂ ਲਈ ਦੇਸ਼ ਦਾ ਮੋਹਰੀ ਪੁਲਿਸ ਬਲ ਬਣਾਉਂਦਾ ਹੈ, ਖੇਤਰ ਵਿੱਚ ਸੜਕ ਸੁਰੱਖਿਆ ਪਹਿਲਕਦਮੀਆਂ ਦੀ ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਤਿਆਰ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਗਿਆਨਕ ਜਾਂਚ ਸਾਨੂੰ ਹਾਦਸਿਆਂ ਦੇ ਮੂਲ ਕਾਰਨ ਦਾ ਪਤਾ ਲਗਾਉਣ ਵਿੱਚ ਮਦਦਗਾਰ ਸਾਬਿਤ ਹੋਵੇਗੀ ਭਾਵੇਂ ਇਹ ਕਾਰਨ ਸੜਕ ਦੇ ਬੁਨਿਆਦੀ ਢਾਂਚੇ, ਵਾਹਨਾਂ, ਜਾਂ ਮਨੁੱਖੀ ਗਲਤੀ ਨਾਲ ਸਬੰਧਤ ਹੋਵੇ। ਇਹ ਸੜਕ ਹਾਦਸਿਆਂ ਦੀ ਜਾਂਚ ਸਬੰਧੀ ਰਵਾਇਤੀ ਪਹੁੰਚ ਤੋਂ ਉਪਰ ਉੱਠ ਕੇ ਵਿਗਿਆਨਕ ਤਰੀਕਿਆਂ ਨਾਲ ਜਾਂਚ ਦੀ ਦਿਸ਼ਾ ਵੱਲ ਅਹਿਮ ਕਦਮ ਹੈ।

ਏਡੀਜੀਪੀ ਟ੍ਰੈਫਿਕ ਏ.ਐਸ. ਰਾਏ, ਜੋ ਕਿ ਏਆਈਜੀ ਟ੍ਰੈਫਿਕ ਗਗਨ ਅਜੀਤ ਸਿੰਘ ਅਤੇ ਟ੍ਰੈਫਿਕ ਸਲਾਹਕਾਰ ਕਮ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ (ਪੀਆਰਐੱਸਟੀਆਰਸੀ) ਦੇ ਡਾਇਰੈਕਟਰ ਡਾ. ਨਵਦੀਪ ਅਸੀਜਾ ਦੇ ਨਾਲ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇਸ ਵਾਹਨ ਨੂੰ ਹਰੀ ਝੰਡੀ ਦਿਖਾ ਰਹੇ ਸਨ, ਨੇ ਰੋਡ ਕਰੈਸ਼ ਇਨਵੈਸਟੀਗੇਸ਼ਨ ਯੂਨਿਟ ਦੇ ਵਾਹਨ ਦੇ ਸਫ਼ਲਤਾਪੂਰਵਕ ਲਾਂਚ ਲਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ।

ਉਨ੍ਹਾਂ ਕਿਹਾ ਕਿ ਇਸ ਵਾਹਨ ਵਿੱਚ ਸ਼ਾਮਲ ਆਧੁਨਿਕ ਤਕਨੀਕਾਂ ਬੇਸ਼ੱਕ ਹਾਦਸਿਆਂ ਦੀ ਜਾਂਚ ਸਬੰਧੀ ਸਾਡੀ ਸਮਰੱਥਾ ਨੂੰ ਵਧਾਉਣਗੀਆਂ ਅਤੇ ਸੁਰੱਖਿਅਤ ਸੜਕੀ ਵਾਤਾਵਰਣ ਸਿਰਜਣ ਵਿੱਚ ਅਹਿਮ ਯੋਗਦਾਨ ਪਾਉਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਸ਼ੁਰੂਆਤੀ ਤੌਰ 'ਤੇ ਇਸ ਵਾਹਨ ਨੂੰ ਰੋਪੜ ਪੁਲਿਸ ਰੇਂਜ ਵਿੱਚ ਤਾਇਨਾਤ ਕੀਤਾ ਜਾਵੇਗਾ ਅਤੇ ਅੰਤਿਮ ਰੂਪ ਦਿੱਤੇ ਜਾਣ 'ਤੇ ਅਜਿਹੇ ਹੋਰ ਵਾਹਨਾਂ ਨੂੰ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰ 'ਤੇ ਤਾਇਨਾਤ ਕੀਤਾ ਜਾਵੇਗਾ।
ਏਆਈਜੀ ਗਗਨ ਅਜੀਤ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਇਹ ਵਾਹਨ ਤਿਆਰ ਕਰਨ ਨਾਲ ਨਾ ਸਿਰਫ਼ ਮਜ਼ਬੂਤ ਤਕਨੀਕੀਕਰਨ ਨੂੰ ਹੁਲਾਰਾ ਮਿਲਿਆ ਹੈ ਬਲਕਿ ਬਾਜ਼ਾਰ ਵਿੱਚ ਕ੍ਰੈਸ਼ ਇਨਵੈਸਟੀਗੇਸ਼ਨ ਵਾਹਨਾਂ ਲਈ ਉਪਲਬਧ ਕੀਮਤ ਦੇ ਮੁਕਾਬਲੇ ਇਸ ਦੀ ਲਾਗਤ 1/20 ਘੱਟ ਗਈ ਹੈ।

ਟ੍ਰੈਫਿਕ ਸਲਾਹਕਾਰ ਡਾ. ਨਵਦੀਪ ਅਸੀਜਾ ਨੇ ਕਿਹਾ ਕਿ ਆਧੁਨਿਕ ਤਕਨੀਕ ਵੱਲ ਇਹ ਕਦਮ ਸਾਡੀਆਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੂਬਾਈ ਖੋਜ ਅਤੇ ਨਿਰਮਾਣ ਸਮਰੱਥਾਵਾਂ ਦੇ ਵਿਕਾਸ ਦੇ ਨਾਲ ਡਾਟਾ-ਅਧਾਰਿਤ ਫੈਸਲੇ ਲੈਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦ੍ਰਿੜ ਕਰਦਾ ਹੈ ਅਤੇ ਸੂਬੇ ਵਿੱਚ ਸੜਕ ਸੁਰੱਖਿਆ ਨੂੰ ਵਧਾਉਣ ਲਈ ਸਾਡੇ ਸਮਰਪਣ ਨੂੰ ਦਰਸਾਉਂਦਾ ਹੈ। ਜ਼ਿਕਰਯੋਗ ਹੈ ਕਿ ਇਹ ਵਾਹਨ ਟ੍ਰੈਫਿਕ ਉਲੰਘਣਾ ਕਰਨ ਵਾਲਿਆਂ ਦਾ ਪਤਾ ਲਗਾਉਣ ਲਈ ਸਪੀਡ ਕੈਮਰੇ ਅਤੇ ਅਲਕੋਮੀਟਰ ਨਾਲ ਲੈਸ ਹੈ ਅਤੇ ਇਸਦੀ ਵਰਤੋਂ ਆਮ ਟ੍ਰੈਫਿਕ ਇਨਫੋਰਸਮੈਂਟ ਡਿਊਟੀਆਂ ਲਈ ਵੀ ਕੀਤੀ ਜਾ ਸਕਦੀ ਹੈ।

 (For more Punjabi news apart from Punjab Police unveils Road Crash Investigation Vehicle to examine cause of Accident, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement