
ਉਨ੍ਹਾਂ ਦੱਸਿਆ ਕਿ ਪੜ੍ਹਾਈ ਅਤੇ ਟੈਸਟ ਦੀ ਤਿਆਰੀ ਦੇ ਨਾਲ...
ਫਰੀਦਕੋਟ: ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਕੰਮ ਦੇ ਲਾਲਚ ਵਿਚ ਕੀ ਕੁੱਝ ਨਹੀਂ ਕਰ ਰਹੀ ਫਿਰ ਚਾਹੇ ਉਹਨਾਂ ਨੂੰ ਅਪਣੇ ਵਤਨਾਂ ਤੋਂ ਦੂਰ ਹੀ ਕਿਉਂ ਨਾ ਜਾਣਾ ਪਵੇ। ਅਜਿਹਾ ਹੀ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ, ਜਿਥੇ ਪੰਜਾਬ ਦੀ ਧੀ ਪੁਨੀਤ ਚਾਵਲਾ, ਜੋ ਕੈਨੇਡਾ ਦੀ ਆਰਮਡ ਫੋਰਸ ਦੇ ਸਾਰੇ ਟੈਸਟ ਪਾਸ ਕਰ ਇਸ ਦਾ ਹਿੱਸਾ ਬਣ ਚੁੱਕੀ ਹੈ।
Photo
ਜੀ ਹਾਂ, ਪੁਨੀਤ ਪੰਜਾਬ ਦੀ ਪਹਿਲੀ ਪੰਜਾਬਣ ਹੈ, ਜਿਸ ਨੇ ਕੈਨੇਡਾ ਦੀ ਫੋਰਸ ’ਚ ਇਹ ਅਹਿਮ ਅਹੁਦਾ ਪ੍ਰਾਪਤ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਨਾਲ ਫਰੀਦਕੋਟ ਜ਼ਿਲ੍ਹੇ ਦੇ ਚਾਵਲਾ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।
Puneet Chawla
ਖੁਸ਼ੀ ’ਚ ਖੀਵੇ ਹੋਏ ਫਰੀਦਕੋਟ ਨਾਲ ਸਬੰਧਤ ਪੁਨੀਤ ਚਾਵਲਾ ਦੇ ਪਿਤਾ ਰਾਜੇਸ਼ ਚਾਵਲਾ ਅਤੇ ਮਾਤਾ ਹਰਦੀਪ ਚਾਵਲਾ ਨੇ ਦੱਸਿਆ ਕਿ 22 ਸਾਲ ਪਹਿਲਾਂ ਪੁਨੀਤ ਜਦੋਂ 1 ਸਾਲ ਦੀ ਸੀ, ਉਹ ਫਰੀਦਕੋਟ ਅਤੇ ਪੰਜਾਬ ਛੱਡ ਕੇ ਕੈਨੇਡਾ ਦੇ ਕੈਲਗਿਰੀ ’ਚ ਆ ਕੇ ਵਸ ਗਏ ਸਨ। ਇਥੇ ਹੀ ਉਸਨੇ ਆਪਣੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਚਾਹੁੰਦੀ ਸੀ ਕਿ ਉਹ ਕੈਨੇਡਾ ਦੀ ਆਰਮਡ ਫੋਰਸ ’ਚ ਭਰਤੀ ਹੋਵੇ, ਜਿਸ ਦੇ ਲਈ ਉਸ ਨੇ ਸਖਤ ਮਿਹਨਤ ਕੀਤੀ।
Puneet Chawla
ਉਨ੍ਹਾਂ ਦੱਸਿਆ ਕਿ ਪੜ੍ਹਾਈ ਅਤੇ ਟੈਸਟ ਦੀ ਤਿਆਰੀ ਦੇ ਨਾਲ ਨਾਲ ਪੁਨੀਤ ਨੇ ਸਰੀਰਕ ਤੌਰ ’ਤੇ ਵੀ ਬਹੁਤ ਮਿਹਨਤ ਕੀਤੀ। ਇਸ ਦੇ ਲਈ ਉਸ ਨੇ ਆਪਣਾ 60 ਪੌਂਡ ਤੱਕ ਭਾਰ ਘਟਾਇਆ ਅਤੇ ਫੋਰਸ ਲਈ ਲੋੜੀਦੀਆਂ ਸਰੀਰਤ ਯੋਗਤਾਵਾਂ ਮੁਤਾਬਕ ਆਪਣਾ ਸਰੀਰ ਫਿਟ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਉਸ ਨੇ ਕਨੇਡੀਅਨ ਇਨਫੈਂਟਰੀ ’ਚ ਆਪਣੀ ਡਿਊਟੀ ਜੁਆਇਨ ਕਰ ਲਈ ਹੈ।
Photo
ਉਸ ਦੀ ਪੰਜਾਬੀ, ਹਿੰਦੀ ਅਤੇ ਅੰਗਰੇਜੀ ਭਾਸ਼ਾਵਾਂ ਉਪਰ ਪਕੜ ਦੇਖ ਹੁਣ ਕੈਨੇਡਾ ਦੀ ਆਰਮਡ ਫੋਰਸ ਦੇ ਅਧਿਕਾਰੀਆਂ ਨੇ ਫੈਸਲਾ ਕੀਤਾ ਕਿ ਉਸ ਨੂੰ ਇੰਟੈਲੀਜੈਂਸੀ ’ਚ ਤਾਇਨਾਤ ਕੀਤਾ ਜਾਵੇ। ਉਹਨਾਂ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦੀ ਇਸ ਪ੍ਰਾਪਤੀ ਨਾਲ ਉਨ੍ਹਾਂ ਦਾ ਮਾਣ ਨਾਲ ਸਿਰ ਉੱਚਾ ਹੋਇਆ ਹੈ। ਉਨ੍ਹਾਂ ਨੂੰ ਕੈਨੇਡਾ ’ਚ ਵੀ ਵਧਾਈਆਂ ਮਿਲ ਰਹੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।