
ਕਾਂਗਰਸ ਆਗੂ ਸੱਚਰ ਦੇ ਘਰ ਜਥੇਦਾਰ ਅਕਾਲ ਤਖ਼ਤ ਸਾਹਿਬ ਹਿਰਖ ਕਰਨ ਗਏ
ਅੰਮਿ੍ਤਸਰ, 15 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਭਗਵੰਤਪਾਲ ਸਿੰਘ ਸੱਚਰ ਮੈਂਬਰ ਚੀਫ਼ ਖ਼ਾਲਸਾ ਦੀਵਾਨ ਦੇ ਸਥਾਨਕ ਘਰ ਪੁੱਜੇ, ਜਿਥੇ ਉਨ੍ਹਾਂ ਮਾਤਾ ਅਵਤਾਰ ਕੌਰ ਸਦੀਵੀ ਵਿਛੋੜਾ ਦੇਣ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਰਵ-ਸ਼ਕਤੀਮਾਨ ਅੱਗੇ ਕੋਈ ਜ਼ੋਰ ਨਹੀਂ | ਜਥੇਦਾਰ ਹਰਪ੍ਰੀਤ ਸਿੰਘ ਨੇ ਇਸ ਮੌਕੇ ਦੁਖੀ ਪ੍ਰਵਾਰ ਨਾਲ ਹਿਰਖ ਕਰਦੇ ਹੋਏ ਕਿਹਾ ਕਿ ਸਵਾਸਾਂ ਦੀ ਪੂੰਜੀ ਜਿੰਨੀ ਸ੍ਰੀ ਅਕਾਲ ਪੁਰਖ ਨੇ ਬਖ਼ਸ਼ੀ ਹੋਵੇ, ਉਨੀ ਹੀ ਉਹ ਬਤੀਤ ਕਰਦਾ ਹੈ | ਇਸ ਮੌਕੇ 'ਜਥੇਦਾਰ' ਨੇ ਪੀੜਤ ਪ੍ਰਵਾਰ ਨੂੰ ਗੁਰੂ ਦਾ ਭਾਣਾ ਮੰਨਣ ਲਈ ਅਰਦਾਸ ਵੀ ਕੀਤੀ ਗਈ | ਭਗਵੰਤਪਾਲ ਸਿੰਘ ਸੱਚਰ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਅੰਮਿ੍ਤਸਰ ਅਤੇ ਸਵਿੰਦਰ ਸਿੰਘ ਕੱਥੂਨੰਗਲ ਸਾਬਕਾ ਐਮ.ਐਲ.ਏ ਨੇ ਅਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਆਉਣ ਦਾ ਧਨਵਾਦ ਕੀਤਾ |
ਕੈਪਸ਼ਨ ਏ ਐਸ ਆਰ ਬਹੋੜੂ -15-9- ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਭਗਵੰਤਪਾਲ ਸਿੰਘ ਦੇ ਘਰ ਦੁਖ ਪ੍ਰਗਟ ਕਰਦੇ ਹੋਏ | ਉਨਾਂ ਦੇ ਨਾਲ ਸਵਿੰਦਰ ਸਿੰਘ ਕੱਥੂਨੰਗਲ ਸਾਬਕਾ ਐਮ ਐਲ ਏ ਵੀ ਬੈਠੇ ਹੋਏ ਹਨ |