ਨਿਕਿਤਾ ਤੇ ਸ਼ਾਂਤਨੂੰ ਨੇ ਅਗਾਊਾ ਜ਼ਮਾਨਤ ਲਈ ਹਾਈ ਕੋਰਟ ਦਾ ਕੀਤਾ ਰੁਖ਼
Published : Feb 16, 2021, 1:16 am IST
Updated : Feb 16, 2021, 1:16 am IST
SHARE ARTICLE
image
image

ਨਿਕਿਤਾ ਤੇ ਸ਼ਾਂਤਨੂੰ ਨੇ ਅਗਾਊਾ ਜ਼ਮਾਨਤ ਲਈ ਹਾਈ ਕੋਰਟ ਦਾ ਕੀਤਾ ਰੁਖ਼

ਮੁੰਬਈ, 15 ਫ਼ਰਵਰੀ : ਵਾਤਾਵਰਣ ਕਾਰਕੁਨ ਗਰੇਟਾ ਥਨਬਰਗ ਵਲੋਂ ਸੋਸ਼ਲ ਮੀਡੀਆ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੁੜੀ 'ਟੂਲਕਿੱਟ' ਸਾਂਝੀ ਕੀਤੇ ਜਾਣ ਦੇ ਮਾਮਲੇ 'ਚ ਦਿੱਲੀ ਪੁਲਿਸ ਵਲੋਂ ਦਰਜ ਮਾਮਲੇ 'ਚ ਦੋਸ਼ੀ ਵਕੀਲ ਨਿਕਿਤਾ ਜੈਕਬ ਅਤੇੇ ਸ਼ਾਂਤਨੂੰ ਨੇ ਟਰਾਂਜ਼ਿਟ ਅਗਾਊਾ ਜ਼ਮਾਨਤ ਲਈ ਸੋਮਵਾਰ ਨੂੰ  ਬੰਬਈ ਹਾਈ ਕੋਰਟ ਦਾ ਰੁਖ਼ ਕੀਤਾ | ਦਿੱਲੀ ਦੀ ਇਕ ਕੋਰਟ ਨੇ ਇਸ ਮਾਮਲੇ 'ਚ ਜੈਕਬ ਅਤੇ ਸ਼ਾਂਤਨੂੰ ਵਿਰੁਧ ਗ਼ੈੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ | 
ਦਿੱਲੀ ਪੁਲਿਸ ਅਨੁਸਾਰ, ਦੋਹਾਂ 'ਤੇ ਦਸਤਾਵੇਜ਼ ਤਿਆਰ ਕਰਨ ਅਤੇ 'ਖ਼ਾਲਿਸਤਾਨ ਸਮਰਥਕ ਤੱਤਾਂ' ਦੇ ਸਿੱਧੇ ਸੰਪਰਕ 'ਚ ਹੋਣ ਦਾ ਦੋਸ਼ ਹੈ | ਜੈਕਬ ਨੇ ਸੋਮਵਾਰ ਨੂੰ  ਬੰਬਈ ਹਾਈ ਕੋਰਟ ਦੇ ਜੱਜ ਪੀ.ਡੀ. ਨਾਇਕ ਦੀ ਏਕਲ ਬੈਂਚ ਤੋਂ ਪਟੀਸ਼ਨ 'ਤੇ ਤੁਰਤ ਸੁਣਵਾਈ ਦੀ ਅਪੀਲ ਕੀਤੀ | ਹਾਈ ਕੋਰਟ ਨੇ ਕਿਹਾ ਕਿ ਉਹ ਮੰਗਲਵਾਰ ਨੂੰ  ਪਟੀਸ਼ਨ 'ਤੇ ਸੁਣਵਾਈ ਕਰੇਗਾ | ਜੈਕਬ ਨੇ 4 ਹਫ਼ਤਿਆਂ ਲਈ ਟਰਾਂਜ਼ਿਟ ਅਗਾਊਾ ਜ਼ਮਾਨਤ ਦੀ ਮੰਗ ਕੀਤੀ ਹੈ ਤਾਕਿ ਉਹ ਦਿੱਲੀ 'ਚ ਅਗਾਊਾ ਜ਼ਮਾਨਤ ਪਟੀਸ਼ਨ ਦਾਖ਼ਲ ਕਰਨ ਲਈ ਸਬੰਧਿਤ ਅਦਾਲਤ ਦਾ ਰੁਖ ਕਰ ਸਕੇ | ਵਕੀਲ ਨੇ ਅਪਣੀ ਪਟੀਸ਼ਨ 'ਚ ਕਿਹਾ ਕਿ ਉਨ੍ਹਾਂ ਨੂੰ  ਇਸ ਗੱਲ ਦੀ ਜਾਣਕਾਰੀ ਨਹੀਂ ਕਿ ਮਾਮਲੇ 'ਚ ਉਨ੍ਹਾਂ ਦਾ ਨਾਂ ਬਤੌਰ ਦੋਸ਼ੀ ਜਾਂ ਗਵਾਹ ਦੇ ਤੌਰ 'ਤੇ ਆਇਆ ਹੈ |
ਪਟੀਸ਼ਨ 'ਚ ਕਿਹਾ,''ਜੈਕਬ ਨੂੰ  ਡਰ ਹੈ ਕਿ ਉਸ ਨੂੰ  ਸਿਆਸੀ ਬਦਲੇ ਅਤੇ ਮੀਡੀਆ ਦੀ ਸੁਣਵਾਈ ਕਾਰਨ ਗਿ੍ਫ਼ਤਾਰ ਕੀਤਾ ਜਾ ਸਕਦਾ ਹੈ |'' ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਇਸ ਕੇਸ ਵਿਚ ਦਰਜ ਐਫ਼.ਆਈ.ਆਰ. ਗ਼ਲਤ ਅਤੇ ਬੇਬੁਨਿਆਦ ਹੈ ਅਤੇ ਜੈਕਬ ਨੇ ਹੁਣ ਤਕ ਦਿੱਲੀ ਦੇ ਸਾਈਬਰ ਸੈੱਲ ਨਾਲ ਸਹਿਯੋਗ ਕੀਤਾਹੈ ਅਤੇ ਬਿਆਨ ਵੀ ਦਰਜ ਕਰਵਾਇਆ ਹੈ | ਪਟੀਸ਼ਨ ਵਿਚ ਕਿਹਾ,''ਕਾਨੂੰਨੀ ਅਧਿਕਾਰ ਆਬਜ਼ਰਵੇਟਰੀ ਨਾਮ ਦੀ ਇਕ ਸੰਸਥਾ ਨੇ ਦਿੱਲੀ ਪੁਲਿਸ ਦੇ ਸਾਹਮਣੇ ਗ਼ਲਤ ਸ਼ਿਕਾਇਤ ਦਰਜ ਕਰਵਾਈ ਹੈ ਤੇ 26 ਜਨਵਰੀ ਨੂੰ  ਹੋਈ ਹਿੰਸਾ ਦਾ ਦੋਸ਼ ਪਟੀਸ਼ਨਕਰਤਾ 'ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ |                   (ਪੀ.ਟੀ.ਆਈ)imageimage

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement