ਨਿਕਿਤਾ ਤੇ ਸ਼ਾਂਤਨੂੰ ਨੇ ਬਣਾਈ 'ਟੂਲਕਿਟ', ਦਿਸ਼ਾ ਨੇ ਗ੍ਰੇਟਾ ਥਨਬਰਗ ਨੂੰ  ਭੇਜੀ : ਦਿੱਲੀ ਪੁਲਿਸ 
Published : Feb 16, 2021, 1:34 am IST
Updated : Feb 16, 2021, 1:34 am IST
SHARE ARTICLE
image
image

ਨਿਕਿਤਾ ਤੇ ਸ਼ਾਂਤਨੂੰ ਨੇ ਬਣਾਈ 'ਟੂਲਕਿਟ', ਦਿਸ਼ਾ ਨੇ ਗ੍ਰੇਟਾ ਥਨਬਰਗ ਨੂੰ  ਭੇਜੀ : ਦਿੱਲੀ ਪੁਲਿਸ 

ਨਿਕਿਤਾ, ਸ਼ਾਂਤਨੂੰ ਸਮੇਤ ਚਾਰ ਵਿਰੁਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਨਵੀਂ ਦਿੱਲੀ, 15 ਫ਼ਰਵਰੀ : ਦਿੱਲੀ ਪੁਲਿਸ ਨੇ ਸੋਮਵਾਰ ਨੂੰ  ਦੋਸ਼ ਲਾਇਆ ਕਿ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੇ ਦੋ ਹੋਰ ਸ਼ੱਕੀਆਂ ਨਿਕਿਤਾ ਜੈਕਬ ਅਤੇ ਸ਼ਾਂਤਨੂੰ ਮੁਲਕ ਨਾਲ ਮਿਲ ਕੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨਾਲ ਸਬੰਧਤ ''ਟੂਲਕਿੱਟ'' ਦਸਤਾਵੇਜ਼ ਬਣਾਇਆ ਅਤੇ ਸ਼ੋਸ਼ਲ ਮੀਡੀਆ 'ਤੇ ਸਾਂਝਾ ਕੀਤਾ | 
ਦਿੱਲੀ ਪੁਲਿਸ ਨੇ ਨਿਕਿਤਾ ਜੈਕਬ ਅਤੇ ਸ਼ਾਂਤਨੂ ਵਿਰੁਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ | ਇਸ ਦੇ ਨਾਲ ਹੀ ਇਸ ਮਾਮਲੇ 'ਚ ਮੁੰਬਈ ਦੇ ਇਕ ਵਕੀਲ ਅਤੇ ਪੁਣੇ ਦੇ ਇਕ ਇੰਜੀਨੀਅਰ ਵਿਰੁਧ ਵੀ ਦਿੱਲੀ ਪੁਲਿਸ ਨੇ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ |  ਪੁਲਿਸ ਇਨ੍ਹਾਂ ਨੂੰ  ਗਿ੍ਫ਼ਤਾਰ ਕਰਨ ਲਈ ਮੁੰਬਈ ਅਤੇ ਹੋਰ ਥਾਵਾਂ 'ਚ ਛਾਪੇਮਾਰੀ ਕਰ ਰਹੀ ਹੈ | ਪੁਲਿਸ ਨੇ ਦਾਅਵਾ ਕੀਤਾ ਸੀ ਕਿ ਬੇਂਗਲੁਰੂ ਤੋਂ ਸਨਿਚਰਵਾਰ ਨੂੰ  ਗਿ੍ਫ਼ਤਾਰ ਕੀਤੀ ਗਈ ਦਿਸ਼ਾ ਨੇ ਟੈਲੀਗ੍ਰਾਮ ਐਪ ਜ਼ਰੀਏ ਵਾਤਾਵਰਣ ਤਬਦੀਲੀ ਕਾਰਕੁਨ ਗੇ੍ਰਟਾ ਥਨਬਰਗ ਨੂੰ  ''ਟੂਲਕਿੱਟ'' ਭੇਜੀ ਸੀ | ਟੂਲਕਿੱਟ 'ਚ ਟਵਿਟਰ ਜ਼ਰੀਏ ਕਿਸੇ ਮੁਹਿੰਮ ਨੂੰ  ਟ੍ਰੇਂਡ ਕਰਾਉਣ ਨਾਲ ਸਬੰਧਿਤ ਦਿਸ਼ਾ ਨਿਰਦੇਸ਼ ਅਤੇ ਸਮੱਗਰੀ ਹੁੰਦੀ ਹੈ | 
ਸੰਯੁਕਤ ਪੁਲਿਸ ਕਮਿਸ਼ਨਰ (ਸਾਈਬਰ) ਪ੍ਰੇਮ ਨਾਥ ਨੇ ਪ੍ਰੈਸ ਕਾਨਫ਼ਰੰਸ 'ਚ ਦਾਅਵਾ ਕੀਤਾ ਕਿ ਦਿਸ਼ਾ ਨੇ ''ਟੂਲਕਿੱਟ'' ਫੈਲਾਉਣ ਲਈ ਬਣਾਏ ਗਏ ਇਕ ਵਟਸਐਪ ਗਰੁਪ ਨੂੰ  ਹਟਾ ਦਿਤਾ ਸੀ | ਉਨ੍ਹਾਂ ਦਾਅਵਾ ਕੀਤਾ ਕਿ ਨਿਕਿਤਾ ਅਤੇ ਸ਼ਾਤਨੂੰ ਨੇੇ ''ਖ਼ਾਲਿਸਤਾਨ ਸਮਰਥਕ ਸਮੂਹ'' ਪੋਇਟਿਕ ਜਸਟਿਸ ਫ਼ਾਉਂਡੇਸ਼ਨ ਵਲੋਂ ਆਨਲਾਈਨ ਜ਼ੂਮ ਐਪ ਜ਼ਰੀਏ ਆਯੋਜਤ ਇਕ ਬੈਠਕ 'ਚ ਹਿੱਸਾ ਲਿਆ ਅਤੇ ਕਿਹਾ ਕਿ ਜੈਕਬ ਵੀ ''ਟੂਲਕਿੱਟ'' ਦਸਤਾਵੇਜ ਬਣਾਉਣ ਵਾਲਿਆਂ ਵਿਚੋਂ ਇਕ ਸੀ | ਉਨ੍ਹਾਂ ਕਿਹਾ ਕਿ ਦਿਸ਼ਾ, ਸ਼ਾਂਤਨੂੰ ਅਤੇ ਨਿਕਿਤਾ ਨੇ 
ਟੂਲਕਿੱਟ ਦਾ ਨਿਰਮਾਣ ਅਤੇ ਸੰਪਾਦਨ ਕੀਤਾ | ਦਿਸ਼ਾ ਨੇ ਟੈਲੀਗ੍ਰਾਮ ਐਪ ਜ਼ਰੀਏ ਗ੍ਰੇਟਾ ਥਨਬਰਗ ਨੂੰ  ਟੂਲਕਿੱਟ ਭੇਜੀ | ਦਿਸ਼ਾ ਨੇ ਉਸ ਵਟਸਐਪ ਗਰੁੱਪ ਨੂੰ  ਹਟਾ ਦਿਤਾ ਜੋ ਉਸਨੇ ਟੂਲਕਿੱਟ ਨੂੰ  ਟ੍ਰੇਂਡ ਕਰਨ ਲਈ ਬਣਾਇਆ ਸੀ |     (ਪੀਟੀਆਈ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement