ਸ਼ੇਅਰ ਬਾਜ਼ਾਰ ਪਹਿਲੀ ਵਾਰ 52,000 ਅੰਕ ਤੋਂ ਉਪਰ
Published : Feb 16, 2021, 2:02 am IST
Updated : Feb 16, 2021, 2:02 am IST
SHARE ARTICLE
image
image

ਸ਼ੇਅਰ ਬਾਜ਼ਾਰ ਪਹਿਲੀ ਵਾਰ 52,000 ਅੰਕ ਤੋਂ ਉਪਰ

ਨਿਫ਼ਟੀ ਵੀ 15,314.70 ਅੰਕ ਨਾਲ ਰਿਕਾਰਡ ਉਚਾਈ ’ਤੇ ਪੁੱਜਾ

ਮੁੰਬਈ, 15 ਫ਼ਰਵਰੀ : ਆਲਮੀ ਬਾਜ਼ਾਰਾਂ ਵਿਚ ਤੇਜੀ ਵਿਚਾਲੇ ਵਿੱਤੀ ਕੰਪਲੀਆਂ ਦੇ ਸ਼ੇਅਰਾਂ ਦੀ ਖ਼ਰੀਦ ਨਾਲ ਸ਼ੇਅਰ ਬਾਜ਼ਾਰ ਸੋਮਵਾਰ ਨੂੰ ਪਹਿਲੀ ਵਾਰ 52,000 ਅੰਕ ਤੋਂ ਉੱਪਰ ਬੰਦ ਹੋਇਆ। 30 ਸ਼ੇਅਰਾਂ ’ਤੇ ਆਧਾਰਤ ਬੀਸੀਆਈ ਸੈਂਸੈਕਸ 609.83 ਅੰਕ ਭਾਵ 1.18 ਫ਼ੀ ਸਦੀ ਦੀ ਛਲਾਂਗ ਨਾਲ 52,154.13 ਅੰਕ ’ਤੇ ਬੰਦ ਹੋਇਆ। ਕਾਬੋਬਾਰ ਦੌਰਾਨ ਇਹ ਇਕ ਸਮੇਂ 52,235.97 ਦੇ ਰਿਕਾਰਡ ਪੱਧਰ ਤਕ ਚਲਾ ਗਿਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਅਕਸਚੇਂਜ ਦਾ ਨਿਫ਼ਟੀ 151.40 ਅੰਕ ਭਾਵ 1.0 ਫ਼ੀ ਸਦੀ ਦੇ ਵਾਧੇ ਨਾਲ 15,314.70 ਅੰਕ ਦੀ ਰਿਕਾਰਡ ਉਚਾਈ ’ਤੇ ਬੰਦ ਹੋਇਆ। 
  ਸ਼ੇਅਰ ਬਾਜ਼ਾਰ ਦੇ ਸ਼ੇਅਰਾਂ ਵਿਚ ਸੱਭ ਤੋਂ ਜ਼ਿਆਦਾ ਐਕਸਿਸ ਬੈਂਕ ਰਿਹਾ। ਇਸ ਵਿਚ ਕਰੀਬ 6 ਫ਼ੀ ਸਦੀ ਦੀ ਤੇਜ਼ੀ ਆਈ। ਇਸ ਤੋਂ ਇਲਾਵਾ ਆਈਸੀਆਈਸੀਆਈ ਬੈਂਕ, ਬਜਾਰ ਫ਼ਾਈਨਾਂਸ, ਐਸਬੀਆਈ, ਇੰਡਸਇੰਡ ਬੈਂਕ, ਐਚਡੀਐਫ਼ਸੀ ਅਤੇ ਕੋਟਕ ਬੈਂਕ ਵਿਚ ਵੀ ਤੇਜ਼ੀ ਰਹੀ। ਦੂਜੇ ਪਾਸੇ ਜਿਨ੍ਹਾਂ ਸ਼ੇਅਰਾਂ ਵਿਚ ਗਰਾਵਟ ਦਰਜ ਕੀਤੀ ਗਈ ਉਨ੍ਹਾਂ ਵਿਚ ਡਾ. ਰੈਡੀਜ਼, ਟੀਸੀਐਸ, ਟੇਕ ਮਹਿੰਦਰਾ, ਐਚਯੂਐਲ ਅਤੇ ਏਸ਼ੀਅਨ ਪੇਂਟਸ ਸ਼ਾਮਲ ਹਨ।
  ਆਨੰਦ ਰਾਠੀ ਦੇ ਇਕਵਿਟੀ ਸੋਧ ਪ੍ਰਮੁਖ ਨਰਿੰਦਰ ਸੋਲੰਕੀ ਨੇ ਕਿਹਾ,‘‘ਏਸ਼ੀਆ ਦੇ ਹੋਰ ਬਾਜ਼ਾਰਾਂ ਖ਼ਾਸਕਰ ਜਪਾਨ ਵਿਚ ਤੇਜ਼ੀ ਦਾ ਅਸਰ ਘਰੇਲੂ ਬਾਜ਼ਾਰ ’ਤੇ ਪਿਆ। ਜਪਾਨ ਦੇ ਅਰਥਚਾਰੇ ਵਿਚ ਪਿਛਲੇ ਸਾਲ ਅਕਤੂਬਰ-ਦਸੰਬਰ ਵਿਚ ਸਾਲਾਨਾ ਆਧਾਰ ’ਤੇ 12.7 ਫ਼ੀ ਸਦੀ ਦੇ ਵਾਧੇ ਦੀ ਖ਼ਬਰ ਨਾਲ ਨਿੱਕੀ 225 ਪਹਿਲੀ ਵਾਰ ਤਿੰਨ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਵਿਚ 30,000 ਅੰਕ ਨੂੰ ਪਾਰ ਕਰ ਗਿਆ ਹੈ।’’                    (ਪੀਟੀਆਈ)

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement