
ਵਿਆਹ ਸਮਾਗਮ 'ਚੋਂ ਲਿਆਏ ਸਨ ਦੇਸ਼ੀ ਸ਼ਰਾਬ
ਸੁਨਾਮ: ਜ਼ਹਿਰੀਲੀ ਸ਼ਰਾਬ ਪੀਣ ਨਾਲ ਸੁਨਾਮ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਇਕ ਨੌਜਵਾਨ ਇਲਾਜ ਅਧੀਨ ਹੈ। ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਦਾਣਾ ਮੰਡੀ ਨੇੜੇ ਦੇ ਕੁਝ ਨੌਜਵਾਨਾਂ ਵੱਲੋਂ ਇੱਕ ਵਿਆਹ ਸਮਾਗਮ ਦੌਰਾਨ ਦੇਸੀ ਸ਼ਰਾਬ ਲੈ ਕੇ ਆਏ ਅਤੇ ਦੂਜੇ ਦਿਨ ਉਹੀ ਉਨ੍ਹਾਂ ਵੱਲੋਂ ਪੀਤੀ ਗਈ ਹੈ, ਜਿਸ ਦੌਰਾਨ ਸ਼ਰਾਬ ਪੀਣ ਤੋਂ ਬਾਅਦ ਤਿੰਨੋਂ ਨੌਜਵਾਨਾਂ ਦੀ ਹਾਲਤ ਬੇਹੱਦ ਗੰਭੀਰ ਹੋ ਗਈ ਸੀ।
death
ਇਸ ਵਿਚ ਕੇਸਰ ਸਿੰਘ (23) ਪੁੱਤਰ ਜੀਤ ਸਿੰਘ ਸਣੇ ਕਰਮ ਸਿੰਘ (30) ਪੁੱਤਰ ਬੰਤ ਸਿੰਘ ਅਤੇ ਕਿਨੂੰ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਹਿਰੀਲੀ ਸ਼ਰਾਬ ਨਾਲ ਕੇਸਰ ਸਿੰਘ ਅਤੇ ਕਰਮ ਸਿੰਘ ਦੀ ਹਾਲਤ ਬੇਹੱਦ ਗੰਭੀਰ ਹੋ ਗਈ ਸੀ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਹੈ।
Death Case
ਦੂਜੇ ਨੌਜਵਾਨ ਕੀਨੂੰ ਸਿੰਘ ਨੂੰ ਡਾਕਟਰਾਂ ਵੱਲੋਂ ਹਾਲ ਤੱਕ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਸੁਨਾਮ ਦੇ ਡੀਐਸਪੀ ਬਲਜਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਇਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਦੇਖ ਰਹੀ ਹੈ।